RCB ਦੀ ਹਾਰ ''ਤੇ ਲਗਾਮ ਲਾਵੇਗਾ ਇਹ ਤੇਜ਼ ਗੇਂਦਬਾਜ਼, ਨਾਂ ਤੋਂ ''ਖੌਫ'' ਖਾਂਦੇ ਹਨ ਬੱਲੇਬਾਜ਼
Friday, Apr 12, 2019 - 05:30 PM (IST)
ਸਪੋਰਟਸ ਡੈਸਕ— ਨਾਥਨ ਕੂਲਟਰ-ਨਾਈਲ ਦੇ ਰਾਇਲ ਚੈਲੰਜਰਜ਼ ਬੈਂਗਲੁਰੂ ਨੂੰ ਛੱਡ ਜਾਣ ਦੇ ਬਾਅਦ ਉਨ੍ਹਾਂ ਦੀ ਕਮੀ ਨੂੰ ਦੂਰ ਕਰਨ ਲਈ ਦੱਖਣੀ ਅਫਰੀਕੀ ਤੇਜ਼ ਗੇਂਦਬਾਜ਼ ਡੇਲ ਸਟੇਨ ਦੀ ਟੀਮ 'ਚ ਐਂਟਰੀ ਹੋਣ ਵਾਲੀ ਹੈ। ਸਟੇਨ ਨੇ ਵੀਰਵਾਰ ਨੂੰ ਸੋਸ਼ਲ ਸਾਈਟ 'ਚ ਇਕ ਤਸਵੀਰ ਅਪਲੋਡ ਕਰਕੇ ਇਸ ਗੱਲ ਦਾ ਖੁਲਾਸਾ ਵੀ ਕੀਤਾ ਸੀ, ਪਰ ਬਾਅਦ 'ਚ ਤਸਵੀਰ ਡਿਲੀਟ ਕਰ ਦਿੱਤੀ ਸੀ।
ਰਿਪੋਰਟਸ ਮੁਤਾਬਕ ਸਟੇਨ ਆਰ.ਸੀ.ਬੀ. 'ਚ ਨਾਈਲ ਦੀ ਜਗ੍ਹਾ ਲੈਣ ਲਈ ਤਿਆਰ ਹਨ। ਬੱਲੇਬਾਜ਼ਾਂ 'ਚ ਇਸ ਤੇਜ਼ ਗੇਂਦਬਾਜ਼ ਦੇ ਨਾਂ ਦਾ ਪੂਰਾ ਖੌਫ ਹੈ ਅਤੇ ਸਟੇਨ ਦੀ ਗੇਂਦਬਾਜ਼ੀ ਦੇ ਦੌਰਾਨ ਖਿਡਾਰੀ ਦੌੜਾਂ ਨਹੀਂ ਸਗੋਂ ਆਪਣਾ ਵਿਕਟ ਬਚਾਉਂਦੇ ਹੋਏ ਖੇਡਦੇ ਹਨ। ਸਟੇਨ ਇਸ ਸਾਲ ਬਿਹਤਰੀਨ ਫਾਰਮ 'ਚ ਹੈ। ਉਨ੍ਹਾਂ ਨੇ ਪਾਕਿਸਤਾਨ ਅਤੇ ਸ਼੍ਰੀਲੰਕਾਂ ਖਿਲਾਫ ਕਮਾਲ ਦੀ ਗੇਂਦਬਾਜ਼ੀ ਕੀਤੀ ਸੀ ਅਤੇ ਆਰ.ਸੀ.ਬੀ. ਨੂੰ ਉਨ੍ਹਾਂ ਦੇ ਟੀਮ ਨਾਲ ਜੁੜਨ ਦੇ ਬਾਅਦ ਜਿੱਤਣ ਦੀ ਪੂਰੀ ਉਮੀਦ ਹੈ। ਆਈ.ਪੀ.ਐੱਲ. ਦੇ 90 ਮੈਚ ਖੇਡਕੇ 92 ਵਿਕਟ ਲੈਣ ਵਾਲੇ ਸਟੇਨ ਤਿੰਨ ਸੀਜ਼ਨ 2008-2011 'ਚ ਆਰ.ਸੀ.ਬੀ. ਦੇ ਨਾਲ ਖੇਡ ਚੁੱਕੇ ਹਨ। ਉਨ੍ਹਾਂ ਨੇ ਆਖਰੀ ਵਾਰ 2016 'ਚ ਗੁਜਰਾਤ ਲਾਇੰਸ ਵੱਲੋਂ ਆਈ.ਪੀ.ਐੱਲ. 'ਚ ਖੇਡਿਆ ਸੀ ਅਤੇ ਸੱਟ ਦਾ ਸ਼ਿਕਾਰ ਹੋਕੇ ਆਪਣੇ ਵਤਨ ਪਰਤ ਗਏ ਸਨ।