ਡਕਾਰ ਰੈਲੀ ਸਾਊਦੀ ਅਰਬ ਵਿਚ ਟੂਰਿਸਟ ਵਧਾਉਣ ''ਚ ਮਦਦ ਕਰੇਗੀ

Tuesday, Dec 17, 2019 - 10:20 PM (IST)

ਡਕਾਰ ਰੈਲੀ ਸਾਊਦੀ ਅਰਬ ਵਿਚ ਟੂਰਿਸਟ ਵਧਾਉਣ ''ਚ ਮਦਦ ਕਰੇਗੀ

ਕਿਦੀਆ (ਸਾਊਦੀ ਅਰਬ)- ਸਾਊਦੀ ਅਰਬ ਦੇ ਖੇਡ ਪ੍ਰਮੁੱਖ ਨੇ ਕਿਹਾ ਕਿ ਦੇਸ਼ ਵਿਚ ਪਹਿਲੀ ਵਾਰ ਆਯੋਜਿਤ ਹੋ ਰਹੀ 2020 ਡਕਾਰ ਰੈਲੀ ਟੂਰਿਸਟ ਸਮਰੱਥਾ ਵਧਾਉਣ ਵਿਚ ਮਦਦ ਕਰੇਗੀ। 5 ਜਨਵਰੀ ਤੋਂ ਸ਼ੁਰੂ ਹੋ ਰਹੀ ਇਸ 12 ਦਿਨਾ ਰੈਲੀ ਦੇ ਆਯੋਜਕਾਂ ਨੇ ਮੰਨਿਆ ਕਿ ਉਨ੍ਹਾਂ ਨੂੰ ਮੋਟਰ ਰੇਸਿੰਗ ਦੀ ਸਭ ਤੋਂ ਦਲੇਰਾਨਾ ਰੈਲੀਆਂ ਵਿਚੋਂ ਇਕ ਨੂੰ ਇਸ ਖਾੜੀ ਦੇਸ਼ ਵਿਚ ਲਿਆਉਣ ਲਈ ਕਾਫੀ ਮਿਹਨਤ ਕਰਨ ਪਈ ਕਿਉਂਕਿ ਇਸ ਦੇਸ਼ 'ਤੇ ਅਕਸਰ ਮਨੁੱਖੀ ਅਧਿਕਾਰਾਂ ਦੇ ਘਾਣ ਦਾ ਦੋਸ਼ ਲੱਗਦਾ ਹੈ। ਸਾਊਦੀ ਅਰਬ ਦੇ ਜਨਰਲ ਸਪੋਰਟਸ ਅਥਾਰਟੀ ਦੇ ਚੇਅਰਮੈਨ ਪ੍ਰਿੰਸ ਅਬਦੁੱਲਾ ਅਜ਼ੀਜ਼ ਬਿਨ ਤੁਰਕ ਅਲ-ਫੈਸਲ ਨੇ ਕਿਹਾ ਕਿ ਇਹ ਰੇਸ ਦੇਸ਼ ਦੀ ਖਿੱਚ ਵਧਾਉਣ ਵਿਚ ਮਦਦ ਕਰੇਗੀ ਕਿਉਂਕਿ ਇੱਥੋਂ ਦੀ ਰਾਜਸ਼ਾਹੀ ਗੈਰ-ਤੇਲ ਮਾਲੀਆ ਵਧਾਉਣ ਲਈ ਕੌਮਾਂਤਰੀ ਟੂਰਿਸਟ ਨੂੰ ਉਤਸ਼ਾਹ ਦੇ ਰਹੀ ਹੈ।


author

Gurdeep Singh

Content Editor

Related News