ਫਿਡੇ ਮਹਿਲਾ ਗ੍ਰਾਂ ਪ੍ਰੀ ’ਚ ਹਰਿਕਾ ਦੀ ਡਰਾਅ ਨਾਲ ਸ਼ੁਰੂਆਤ
Tuesday, Mar 03, 2020 - 12:23 PM (IST)
ਲੁਸਾਨੇ— ਭਾਰਤ ਦੀ ਦੂਜੇ ਨੰਬਰ ਦੀ ਖਿਡਾਰੀ ਡੀ. ਹਰਿਕਾ ਨੇ ਇੱਥੇ ਮਹਿਲਾ ਗ੍ਰਾਂ ਪ੍ਰੀ ਦੇ ਪਹਿਲੇ ਦੌਰ ’ਚ ਸੋਮਵਾਰ ਨੂੰ ਸਵੀਡਨ ਦੀ ਤਜਰਬੇਕਾਰ ਪੀਆ ਕ੍ਰੇਮਲਿੰਗ ਖਿਲਾਫ ਡਰਾਅ ਦੇ ਨਾਲ ਆਪਣੀ ਮੁਹਿੰਮ ਦੀ ਸ਼ੁਰੂਆਤ ਕੀਤੀ। ਹਰਿਕਾ ਅਤੇ ਪੀਆ 37 ਚਾਲ ਦੇ ਬਾਅਦ ਅੰਕ ਵੰਡਣ ਲਈ ਸਹਿਮਤ ਹੋ ਗਈਆਂ। 12 ਖਿਡਾਰੀਆਂ ਦੇ ਇਸ ਟੂਰਨਾਮੈਂਟ ’ਚ ਵਿਸ਼ਵ ਚੈਂਪੀਅਨ ਚੀਨ ਦੀ ਜੂ ਵੇਨਜੁਨ ਵੀ ਹਿੱਸਾ ਲੈ ਰਹੀ।
ਇਹ ਚਾਰ ਗ੍ਰਾਂ ਪ੍ਰੀ. ਦੀ ਸੀਰੀਜ਼ ਦਾ ਤੀਜਾ ਟੂਰਨਾਮੈਂਟ ਹੈ। ਇਸ ਸੀਰੀਜ਼ ’ਚ ਸਭ ਤੋਂ ਜ਼ਿਆਦਾ ਅੰਕ ਹਾਸਲ ਕਰਨ ਵਾਲੀਆਂ ਦੋ ਚੋਟੀ ਦੀਆਂ ਖਿਡਾਰਨਾਂ ਅਗਲੇ ਕੈਂਡੀਡੇਟ ਟੂਰਨਾਮੈਂਟ ਦੇ ਲਈ ਕੁਆਲੀਫਾਈ ਕਰਨਗੀਆਂ। ਭਾਰਤ ਦੀ ਦੁਨੀਆ ਦੀ ਦੂਜੇ ਨੰਬਰ ਦੀ ਖਿਡਾਰੀ ਕੋਨੇਰੂ ਹੰਪੀ ਦੋ ਪ੍ਰਤੀਯੋਗਿਤਾਵਾਂ ਦੇ ਬਾਅਦ 293 ਅੰਕ ਦੇ ਨਾਲ ਚੋਟੀ ’ਤੇ ਹੈ। ਗ੍ਰੈਂਡਮਾਸਟਰ ਹਰਿਕਾ ਤੇ ਵੇਨਜੁਨ (120 ਅੰਕ, ਇਕ ਪ੍ਰਤੀਯੋਗਿਤਾ) ਦੇ ਨਾਲ ਸਾਂਝੇ ਪੰਜਵੇਂ ਸਥਾਨ ’ਤੇ ਹਨ।