CWG : ਬਜਰੰਗ ਪੂਨੀਆ ਦਾ ਸ਼ਾਨਦਾਰ ਪ੍ਰਦਰਸ਼ਨ, ਕੁਸ਼ਤੀ 65 ਕਿਲੋਗ੍ਰਾਮ ਵਰਗ ’ਚ ਜਿੱਤਿਆ ਸੋਨ ਤਮਗਾ
Friday, Aug 05, 2022 - 11:48 PM (IST)
ਸਪੋਰਟਸ ਡੈਸਕ—ਭਾਰਤੀ ਪਹਿਲਵਾਨ ਬਜਰੰਗ ਪੂਨੀਆ ਨੇ ਰਾਸ਼ਟਰਮੰਡਲ ਖੇਡਾਂ ਦੇ 65 ਕਿਲੋਗ੍ਰਾਮ ਵਰਗ ਦੇ ਮੁਕਾਬਲੇ ’ਚ ਕੈਨੇਡਾ ਦੇ ਲਚਲਾਨ ਮੈਕਨੀਲਾ ਨੂੰ ਹਰਾ ਕੇ ਸੋਨ ਤਗਮਾ ਜਿੱਤ ਲਿਆ। ਰਾਸ਼ਟਰਮੰਡਲ ਖੇਡਾਂ ਦੇ ਇਤਿਹਾਸ ’ਚ ਬਜਰੰਗ ਦਾ ਇਹ ਤੀਜਾ ਤਮਗਾ ਹੈ। ਉਨ੍ਹਾਂ ਨੇ 2014 ’ਚ ਚਾਂਦੀ ਅਤੇ 2018 ’ਚ ਸੋਨ ਤਮਗਾ ਜਿੱਤਿਆ। ਹੁਣ ਉਨ੍ਹਾਂ ਨੇ ਮੁੜ ਤਮਗਾ ਜਿੱਤ ਕੇ ਹੈਟ੍ਰਿਕ ਲਗਾ ਦਿੱਤੀ। ਬਜਰੰਗ ਨੇ ਫਾਈਨਲ ਮੈਚ ’ਚ ਮੈਕਨੀਲਾ ਨੂੰ ਲੀਡ ਲੈਣ ਦਾ ਮੌਕਾ ਨਹੀਂ ਦਿੱਤਾ। ਪਹਿਲੇ ਦੌਰ ’ਚ 4-0 ਨਾਲ ਅੱਗੇ ਰਹਿਣ ਤੋਂ ਬਾਅਦ ਉਨ੍ਹਾਂ ਨੇ ਆਪਣੇ ਤਜਰਬੇ ਦਾ ਫਾਇਦਾ ਉਠਾਉਂਦੇ ਹੋਏ ਸੋਨ ਤਮਗਾ ਜਿੱਤ ਲਿਆ।
ਇਹ ਵੀ ਪੜ੍ਹੋ : ਪਠਾਨਕੋਟ-ਜਲੰਧਰ ਹਾਈਵੇ ’ਤੇ ਮਲਬੇ ’ਚੋਂ ਮਿਲਿਆ ਹੈਂਡ ਗ੍ਰਨੇਡ, ਫ਼ੈਲੀ ਦਹਿਸ਼ਤ