CWG 2022 : ਨਵੀਨ ਨੇ ਕੁਸ਼ਤੀ ਦੇ 74 ਕਿਲੋਗ੍ਰਾਮ ਫ੍ਰੀਸਟਾਈਲ ’ਚ ਜਿੱਤਿਆ ਸੋਨ ਤਮਗਾ
Saturday, Aug 06, 2022 - 11:36 PM (IST)
ਸਪੋਰਟਸ ਡੈਸਕ : ਭਾਰਤ ਦੇ ਨਵੀਨ ਨੇ ਰਾਸ਼ਟਰਮੰਡਲ ਖੇਡਾਂ 2022 ’ਚ ਪੁਰਸ਼ਾਂ ਦੇ 74 ਕਿਲੋਗ੍ਰਾਮ ਫ੍ਰੀਸਟਾਈਲ ’ਚ ਪਾਕਿਸਤਾਨ ਦੇ ਮੁਹੰਮਦ ਸ਼ਰੀਫ ਤਾਹਿਰ ਨੂੰ 9-0 ਨਾਲ ਹਰਾ ਕੇ ਸੋਨ ਤਮਗਾ ਜਿੱਤਿਆ। ਪਹਿਲੇ ਗੇੜ ’ਚ ਦੋਵਾਂ ਪਹਿਲਵਾਨਾਂ ਨੇ ਹਮਲਾਵਰ ਢੰਗ ਨਾਲ ਮੁਕਾਬਲਾ ਸ਼ੁਰੂ ਕੀਤਾ। ਨਵੀਨ ਨੇ ਬੜੀ ਚਲਾਕੀ ਨਾਲ ਪਾਕਿਸਤਾਨੀ ਪਹਿਲਵਾਨ ਨੂੰ ਹਰਾ ਕੇ ਦੋ ਅੰਕ ਆਪਣੇ ਨਾਂ ਕੀਤੇ। ਪ੍ਰਸ਼ੰਸਕਾਂ ਦਾ ਪੂਰਾ ਸਮਰਥਨ ਭਾਰਤੀ ਪਹਿਲਵਾਨ ਦੇ ਹੱਕ ’ਚ ਨਜ਼ਰ ਆਇਆ। ਇਸ ਤੋਂ ਬਾਅਦ ਨਵੀਨ ਨੇ 5 ਅੰਕ ਲੈ ਕੇ ਮੈਚ 9-0 ਨਾਲ ਭਾਰਤ ਲਈ 12ਵਾਂ ਸੋਨ ਤਮਗਾ ਜਿੱਤਿਆ।
ਇਹ ਵੀ ਪੜ੍ਹੋ : CWG : ਰਵੀ ਦਹੀਆ ਦਾ ਸ਼ਾਨਦਾਰ ਪ੍ਰਦਰਸ਼ਨ, ਕੁਸ਼ਤੀ ਦੇ 57 ਕਿਲੋਗ੍ਰਾਮ ਵਰਗ ’ਚ ਜਿੱਤਿਆ ਸੋਨ ਤਮਗਾ