CWG 2022, INDW vs AUSW : ਐਸ਼ਲੇ ਗਾਰਡਨਰ ਦੀ ਅਰਧ ਸੈਂਕੜੇ ਵਾਲੀ ਪਾਰੀ ਦੀ ਬਦੌਲਤ ਜਿੱਤਿਆ ਆਸਟ੍ਰੇਲੀਆ

Friday, Jul 29, 2022 - 06:44 PM (IST)

CWG 2022, INDW vs AUSW : ਐਸ਼ਲੇ ਗਾਰਡਨਰ ਦੀ ਅਰਧ ਸੈਂਕੜੇ ਵਾਲੀ ਪਾਰੀ ਦੀ ਬਦੌਲਤ ਜਿੱਤਿਆ ਆਸਟ੍ਰੇਲੀਆ

ਬਰਮਿੰਘਮ-  ਆਸਟ੍ਰੇਲੀਆ ਨੇ ਰਾਸ਼ਟਰਮੰਡਲ ਖੇਡਾਂ ਦੀ ਮਹਿਲਾ ਕ੍ਰਿਕਟ ਪ੍ਰਤੀਯੋਗਿਤਾ 'ਚ ਭਾਰਤ ਖਿਲਾਫ਼ ਗਰੁੱਪ ਏ ਮੈਚ 'ਚ 3 ਵਿਕਟਾਂ ਨਾਲ ਜਿੱਤ ਹਾਸਲ ਕੀਤੀ ਹੈ।। ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਭਾਰਤ ਨੇ ਨਿਰਧਾਰਤ 20 ਓਵਰਾਂ 'ਚ 8 ਵਿਕਟਾਂ ਦੇ ਨੁਕਸਾਨ 'ਤੇ 154 ਦੌੜਾਂ ਬਣਾਈਆਂ। ਇਸ ਤਰ੍ਹਾਂ ਭਾਰਤ ਨੇ ਆਸਟ੍ਰੇਲੀਆ ਨੂੰ ਜਿੱਤ ਲਈ 155 ਦੌੜਾਂ ਦਾ ਟੀਚਾ ਦਿੱਤਾ ਹੈ। ਟੀਚੇ ਦਾ ਪਿੱਛਾ ਕਰਦੇ ਹੋਏ ਆਸਟ੍ਰੇਲੀਆ ਨੇ 19 ਓਵਰਾਂ 'ਚ 7 ਵਿਕਟਾਂ ਦੇ ਨੁਕਸਾਨ 'ਤੇ 157 ਦੌੜਾਂ ਬਣਾਈਆਂ ਤੇ ਮੈਚ ਨੂੰ 3 ਵਿਕਟਾਂ ਨਾਲ ਜਿੱਤ ਲਿਆ। ਆਸਟ੍ਰੇਲੀਆ ਵਲੋਂ ਐਸ਼ਲੇ ਗਾਰਡਨਰ ਤੇ ਐਲਾਨਾ ਕਿੰਗ ਨੇ ਅਜੇਤੂ ਰਹਿੰਦੇ ਹੋਏ ਕ੍ਰਮਵਾਰ 52 ਤੇ 18 ਦੌੜਾਂ ਬਣਾਈਆਂ। ਭਾਰਤ ਵਲੋਂ ਰੇਣੁਕਾ ਸਿੰਘ ਨੇ 4, ਮੇਘਨਾ ਸਿੰਘ ਨੇ 1 ਤੇ ਦੀਪਤੀ ਸ਼ਰਮਾ ਨੇ 2 ਵਿਕਟਾਂ ਲਈਆਂ।  

ਇਹ ਵੀ ਪੜ੍ਹੋ : ਰਾਸ਼ਟਰਮੰਡਲ ਖੇਡਾਂ : ਭਾਰਤ ਦੇ ਪਹਿਲੇ ਦਿਨ ਦੇ ਸ਼ਡਿਊਲ 'ਤੇ ਇਕ ਨਜ਼ਰ, ਹੋਣਗੇ ਇਹ ਮੁਕਾਬਲੇ

ਭਾਰਤ ਦੀ ਪਾਰੀ

ਭਾਰਤ ਨੇ ਰਾਸ਼ਟਰਮੰਡਲ ਖੇਡਾਂ ਦੀ ਮਹਿਲਾ ਕ੍ਰਿਕਟ ਪ੍ਰਤੀਯੋਗਿਤਾ 'ਚ ਆਸਟਰੇਲੀਆ ਦੇ ਖ਼ਿਲਾਫ਼ ਗਰੁੱਪ ਏ ਮੈਚ 'ਚ ਸ਼ੁੱਕਰਵਾਰ ਨੂੰ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਦਾ ਫ਼ੈਸਲਾ ਕੀਤਾ। ਭਾਰਤ ਨੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਨਿਰਧਾਰਤ 20 ਓਵਰਾਂ 'ਚ 8 ਵਿਕਟਾਂ ਦੇ ਨੁਕਸਾਨ 'ਤੇ 154 ਦੌੜਾਂ ਬਣਾਈਆਂ। ਇਸ ਤਰ੍ਹਾਂ ਭਾਰਤ ਨੇ ਆਸਟ੍ਰੇਲੀਆ ਨੂੰ ਜਿੱਤ ਲਈ 155 ਦੌੜਾਂ ਦਾ ਟੀਚਾ ਦਿੱਤਾ ਹੈ। ਭਾਰਤ ਦੀ ਪਹਿਲੀ ਵਿਕਟ ਸਮ੍ਰਿਤੀ ਮੰਧਾਨਾ ਦੇ ਤੌਰ 'ਤੇ ਡਿੱਗੀ। ਸਮ੍ਰਿਤੀ 24 ਦੌੜਾਂ ਬਣਾ ਆਊਟ ਹੋਈ। ਭਾਰਤ ਦੀ ਯਸਤਿਕਾ ਭਾਟੀਆ 8 ਦੌੜਾਂ ਦੇ ਨਿੱਜੀ ਸਕੋਰ 'ਤੇ ਰਨ ਆਊਟ ਹੋਈ।

ਇਸ ਤੋਂ ਭਾਰਤ ਦੀ ਤੀਜੀ ਵਿਕਟ ਸ਼ੇਫਾਲੀ ਵਰਮਾ ਦੇ ਤੌਰ 'ਤੇ ਡਿੱਗੀ। ਸ਼ੇਫਾਲੀ ਨੇ 9 ਚੌਕਿਆਂ ਦੀ ਮਦਦ ਨਾਲ 48 ਦੌੜਾਂ ਬਣਾਈਆਂ ਪਰ ਉਹ ਆਪਣੇ ਅਰਧ ਸੈਂਕੜੇ ਤੋਂ ਸਿਰਫ 2 ਦੌੜਾਂ ਤੋਂ ਖੁੰਝੀ ਗਈ। ਜੇਮਿਮਾ ਰੋਡ੍ਰੀਗੇਜ ਨੂੰ ਖਾਸ ਨਾ ਕਰ ਸਕੀ ਤੇ 11 ਦੌੜਾਂ ਬਣਾ ਆਊਟ ਹੋਈ। ਇਸ ਤੋਂ ਭਾਰਤ ਦੀ ਪੰਜਵੀਂ ਵਿਕਟ ਦੀਪਤੀ ਸ਼ਰਮਾ ਦੇ ਤੌਰ 'ਤੇ ਡਿੱਗੀ। ਦੀਪਤੀ 1 ਦੌੜ ਬਣਾ ਆਊਟ ਹੋਈ। ਭਾਰਤ ਨੂੰ ਛੇਵਾਂ ਝਟਕਾ ਉਦੋਂ ਲੱਗਾ ਜਦੋਂ ਹਰਲੀਨ ਦਿਓਲ 7 ਦੌੜਾਂ ਬਣਾ ਆਊਟ ਹੋਈ। ਭਾਰਤ ਦੀ ਸਤਵੀਂ ਵਿਕਟ ਹਰਮਨਪ੍ਰੀਤ ਕੌਰ ਦੇ ਤੌਰ 'ਤੇ ਡਿੱਗੀ। ਹਰਮਨਪ੍ਰੀਤ 52 ਦੌੜਾਂ ਬਣਾ ਆਊਟ ਹੋਈ। ਆਸਟ੍ਰੇਲੀਆ ਵਲੋਂ ਜੈੱਸ ਜਾਨਸਨ ਨੇ 4 ਤੇ ਡਾਰਸੀ ਬ੍ਰਾਊਸ ਨੇ 1 ਤੇ ਮੇਗਨ ਸ਼ੂਟ ਨੇ 2 ਵਿਕਟਾਂ ਲਈਆਂ।

ਆਸਟ੍ਰੇਲੀਆ ਦੀ ਪਾਰੀ

ਟੀਚੇ ਦਾ ਪਿੱਛਾ ਕਰਦੇ ਹੋਏ ਆਸਟ੍ਰੇਲੀਆ ਦੀ ਸ਼ੁਰੂਆਤ ਬੇਹੱਦ ਖਰਾਬ ਰਹੀ। ਆਸਟ੍ਰੇਲੀਆ ਨੂੰ ਪਹਿਲਾ ਝਟਕਾ ਉਦੋਂ ਲੱਗਾ ਜਦੋਂ ਉਸ ਦੀ ਸਲਾਮੀ ਬੱਲੇਬਾਜ਼ ਐਲਿਸੀ ਹੀਲੀ ਆਪਣਾ ਖ਼ਾਤਾ ਵੀ ਨਾ ਖੋਲ ਸਕੀ ਤੇ ਸਿਫ਼ਰ ਦੇ ਸਕੋਰ 'ਤੇ ਆਊਟ ਹੋ ਗਈ। ਆਸਟ੍ਰੇਲੀਆ ਨੂੰ ਦੂਜਾ ਝਟਕਾ ਉਦੋਂ ਲੱਗਾ ਜਦੋਂ ਕਪਤਾਨ ਮੇਗ ਲੇਨਿੰਗ 8 ਦੌੜਾਂ ਬਣਾ ਸਸਤੇ 'ਚ ਆਊਟ ਹੋਈ। 

ਆਸਟ੍ਰੇਲੀਆ ਦੀ ਤੀਜੀ ਵਿਕਟ ਬੇਥ ਮੂਨੀ ਦੇ ਤੌਰ 'ਤੇ ਡਿੱਗੀ। ਬੇਥ ਮੂਨੀ 10 ਦੌੜਾਂ ਬਣਾ ਆਊਟ ਹੋਈ। ਆਸਟ੍ਰੇਲੀਆ ਦੀ ਚੌਥੀ ਵਿਕਟ ਤਾਹਿਲਾ ਮੈਕਗ੍ਰਾਥ ਦੇ ਤੌਰ 'ਤੇ ਡਿੱਗੀ। ਤਾਹਿਲਾ 14 ਦੌੜਾਂ ਹੀ ਬਣਾ ਸਕੀ। ਆਸਟ੍ਰੇਲੀਆ ਨੂੰ ਪੰਜਵਾਂ ਝਟਕਾ ਉਦੋਂ ਲੱਗਾ ਜਦੋਂ ਰੇਚਲ ਹੇਨਸ ਸਿਰਫ਼ 9 ਦੌੜਾਂ ਬਣਾ ਆਊਟ ਹੋਈ। ਆਸਟ੍ਰੇਲੀਆ ਦੀ ਛੇਵੀਂ ਵਿਕਟ ਗ੍ਰੇਸ ਹੈਰਸ ਦੇ ਤੌਰ 'ਤੇ ਡਿੱਗੀ। ਹੈਰਿਸ 37 ਦੌੜਾਂ ਬਣਾ ਆਊਟ ਹੋਈ।

ਇਹ ਵੀ ਪੜ੍ਹੋ : CWG 2022 : ਟੇਬਲ ਟੈਨਿਸ 'ਚ ਭਾਰਤੀ ਖਿਡਾਰਨਾਂ ਦਾ ਸ਼ਾਨਦਾਰ ਪ੍ਰਦਰਸ਼ਨ, ਇਕ ਡਬਲਜ਼ ਦੇ ਦੋ ਸਿੰਗਲ ਮੁਕਾਬਲੇ ਜਿੱਤੇ

ਦੋਵੇਂ ਟੀਮਾਂ ਇਸ ਤਰ੍ਹਾਂ ਹਨ -

ਭਾਰਤ : ਸਮ੍ਰਿਤੀ ਮੰਧਾਨਾ, ਸ਼ੇਫਾਲੀ ਵਰਮਾ, ਯਸਤਿਕਾ ਭਾਟੀਆ (ਵਿਕਟਕੀਪਰ), ਹਰਮਨਪ੍ਰੀਤ ਕੌਰ (ਕਪਤਾਨ), ਜੇਮਿਮਾ ਰੋਡ੍ਰੀਗੇਜ਼, ਹਰਲੀਨ ਦਿਓਲ, ਦੀਪਤੀ ਸ਼ਰਮਾ, ਰਾਧਾ ਯਾਦਵ, ਰਾਜੇਸ਼ਵਰੀ ਗਾਇਕਵਾੜ, ਰੇਣੁਕਾ ਠਾਕੁਰ, ਮੇਘਨਾ ਸਿੰਘ

ਆਸਟ੍ਰੇਲੀਆ: ਐਲੀਸਾ ਹੀਲੀ (ਵਿਕਟਕੀਪਰ), ਬੈਥ ਮੂਨੀ, ਮੇਗ ਲੈਨਿੰਗ (ਕਪਤਾਨ), ਤਾਲੀਆ ਮੈਕਗ੍ਰਾਥ, ਰੇਚਲ ਹੇਨਸ, ਐਸ਼ਲੇ ਗਡਨਰ, ਗ੍ਰੇਸ ਹੈਰਿਸ, ਜੇਸ ਜੌਨਸਨ, ਅਲਾਨਾ ਕਿੰਗ, ਮੇਗਨ ਸ਼ੂਟ, ਡਾਰਸੀ ਬ੍ਰਾਊਨ।

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।
 


author

Tarsem Singh

Content Editor

Related News