CWG 2022 : ਸਾਬਲੇ ਨੇ 3000 ਮੀਟਰ ਸਟੀਪਲਚੇਜ਼ ਵਿੱਚ ਚਾਂਦੀ ਦਾ ਤਮਗ਼ਾ ਜਿੱਤਿਆ

08/06/2022 5:26:39 PM

ਬਰਮਿੰਘਮ (ਯੂ.ਐਨ.ਆਈ.)- ਭਾਰਤ ਦੇ ਅਵਿਨਾਸ਼ ਸਾਬਲੇ ਨੇ ਸ਼ਨੀਵਾਰ ਨੂੰ ਰਾਸ਼ਟਰਮੰਡਲ ਖੇਡਾਂ 2022 ਵਿਚ 3000 ਮੀਟਰ ਸਟੀਪਲਚੇਜ਼ ਵਿਚ ਚਾਂਦੀ ਦਾ ਤਮਗ਼ਾ ਜਿੱਤਿਆ। ਸਾਬਲੇ ਨੇ 8:11.20 ਮਿੰਟ ਦੇ ਰਾਸ਼ਟਰੀ ਰਿਕਾਰਡ ਸਮੇਂ ਨਾਲ ਦੌੜ ਨੂੰ ਪੂਰਾ ਕੀਤਾ, ਜਦਕਿ ਕੀਨੀਆ ਦੇ ਅਬ੍ਰਾਹਮ ਕਿਬੀਵੋਟ ਨੇ 8:11.20 ਮਿੰਟਾਂ ਵਿੱਚ ਪਹਿਲਾ ਸਥਾਨ ਪ੍ਰਾਪਤ ਕੀਤਾ।

ਇਹ ਵੀ ਪੜ੍ਹੋ : ਪੈਦਲ ਚਾਲ 'ਚ ਪ੍ਰਿਯੰਕਾ ਗੋਸਵਾਮੀ ਨੇ ਰਚਿਆ ਇਤਿਹਾਸ, ਚਾਂਦੀ ਤਮਗਾ ਜਿੱਤਣ ਵਾਲੀ ਪਹਿਲੀ ਭਾਰਤੀ ਬਣੀ (ਵੀਡੀਓ)

ਦੌੜ ਦੇ ਸ਼ੁਰੂਆਤੀ ਪਲਾਂ 'ਚ ਕਿਬੀਵੋਟ ਅਤੇ ਉਸ ਦਾ ਹਮਵਤਨ ਆਮੋਸ ਸੇਰੇਮ ਪਹਿਲੇ ਅਤੇ ਦੂਜੇ ਸਥਾਨ 'ਤੇ ਚੱਲ ਰਹੇ ਸਨ ਪਰ ਆਖਰੀ ਪਲਾਂ 'ਚ ਸਾਬਲੇ ਨੇ ਦੂਜੇ ਸਥਾਨ 'ਤੇ ਰਹਿਣ ਲਈ ਆਪਣੀ ਰਫਤਾਰ ਵਧਾ ਦਿੱਤੀ, ਹਾਲਾਂਕਿ ਉਹ 0.05 ਸਕਿੰਟ ਨਾਲ ਸੋਨ ਤਗਮੇ ਤੋਂ ਖੁੰਝ ਗਿਆ। ਸੇਰੇਮ ਨੂੰ 8:16.83 ਮਿੰਟ ਦੇ ਸਮੇਂ ਨਾਲ ਕਾਂਸੀ ਦੇ ਤਮਗ਼ੇ ਲਈ ਸਬਰ ਕਰਨਾ ਪਿਆ।

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।


Tarsem Singh

Content Editor

Related News