CWG 2022 : ਜੋਸ਼ਨਾ ਚਿਨੱਪਾ ਸਕੁਐਸ਼ ਸਿੰਗਲਜ਼ ਦੇ ਕੁਆਰਟਰ ਫਾਈਨਲ ’ਚ ਪੁੱਜੀ

Monday, Aug 01, 2022 - 12:32 PM (IST)

CWG 2022 : ਜੋਸ਼ਨਾ ਚਿਨੱਪਾ ਸਕੁਐਸ਼ ਸਿੰਗਲਜ਼ ਦੇ ਕੁਆਰਟਰ ਫਾਈਨਲ ’ਚ ਪੁੱਜੀ

ਬਰਮਿੰਘਮ- ਭਾਰਤ ਦੀ ਤਜਰਬੇਕਾਰ ਸਕੁਐਸ਼ ਖਿਡਾਰਨ ਜੋਸ਼ਨਾ ਚਿਨੱਪਾ ਨਿਊਜ਼ੀਲੈਂਡ ਦੀ ਕੈਟਲੀਨ ਵਾਟਸ ਨੂੰ 3-1 ਨਾਲ ਹਰਾ ਕੇ ਕਾਮਨਵੈਲਥ ਗੇਮਜ਼ (ਰਾਸ਼ਟਰਮੰਡਲ ਖੇਡਾਂ) 2022 ਦੇ ਮਹਿਲਾ ਸਿੰਗਲਜ਼ ਮੁਕਾਬਲੇ ਵਿਚ ਕੁਆਰਟਰ ਫਾਈਨਲ ਵਿਚ ਪਹੁੰਚ ਗਈ ਹੈ। 18 ਵਾਰ ਦੀ ਰਾਸ਼ਟਰੀ ਚੈਂਪੀਅਨ ਜੋਸ਼ਨਾ ਨੇ 11-8, 9-11 , 11-4 ਤੇ 11-6 ਨਾਲ ਜਿੱਤ ਦਰਜ ਕੀਤੀ। 

ਹੁਣ ਉਨ੍ਹਾਂ ਦਾ ਮੁਕਾਬਲਾ ਕੈਨੇਡਾ ਦੀ ਹੋਲੀ ਨਾਟਨ ਨਾਲ ਹੋਵੇਗਾ। ਨਾਟਨ ਨੇ ਮਲੇਸ਼ੀਆ ਦੀ ਐਫਾ ਐਜਮੈਨ ਨੂੰ 3-0 ਨਾਲ ਹਰਾਇਆ। ਪਹਿਲਾ ਰਾਸ਼ਟਰਮੰਡਲ ਸੋਨ ਤਗਮਾ ਜਿੱਤਣ ਦੀ ਕੋਸ਼ਿਸ਼ ਵਿਚ ਜੁਟੀ ਜੋਸ਼ਨਾ ਪਹਿਲੇ ਸੈੱਟ ਵਿਚ 3-5 ਨਾਲ ਪਿੱਛੇ ਸੀ ਪਰ 8-8 ਨਾਲ ਬਰਾਬਰੀ ਕਰਨ ਤੋਂ ਬਾਅਦ 11-8 ਨਾਲ ਜਿੱਤ ਦਰਜ ਕੀਤੀ। ਵਾਟਸ ਨੇ ਦੂਜਾ ਸੈੱਟ ਜਿੱਤ ਕੇ ਵਾਪਸੀ ਕੀਤੀ ਪਰ ਤੀਸਰੇ ਤੇ ਚੌਥੇ ਸੈੱਟ ਵਿਚ ਜੋਸ਼ਨਾ ਨੇ ਉਨ੍ਹਾਂ ਨੂੰ ਮੌਕਾ ਨਹੀਂ ਦਿੱਤਾ। 


author

Tarsem Singh

Content Editor

Related News