CWG 2018: ਇੰਗਲੈਂਡ ਤੋਂ ਹਾਰੀ ਭਾਰਤੀ ਮਹਿਲਾ ਹਾਕੀ ਟੀਮ, ਕਾਂਸੀ ਤਮਗਾ ਵੀ ਗਵਾਇਆ

04/14/2018 3:02:04 PM

ਗੋਲਡ ਕੋਸਟ (ਆਸਟ੍ਰੇਲੀਆ)— ਭਾਰਤੀ ਮਹਿਲਾ ਹਾਕੀ ਟੀਮ ਰਾਸ਼ਟਰਮੰਡਲ ਖੇਡਾਂ 'ਚ ਕਾਂਸੀ ਤਗਮੇ ਦੇ ਮੁਕਾਬਲੇ 'ਚ ਇੰਗਲੈਂਡ ਤੋਂ 6-0 ਨਾਲ ਮਿਲੀ ਸ਼ਰਮਨਾਕ ਹਾਰ ਦੇ ਬਾਅਦ ਚੌਥੇ ਸਥਾਨ 'ਤੇ ਰਹੀ। ਭਾਰਤੀ ਟੀਮ ਪੰਜਾਂ 'ਚੋਂ ਇਕ ਵੀ ਪੈਨਲਟੀ ਕਾਰਨਰ ਨਹੀਂ ਜਿੱਤ ਸਕੀ।
ਆਖਰੀ ਕੁਆਰਟਰ 'ਚ ਭਾਰਤ ਦਾ ਡਿਫੇਂਸ ਬੁਰੀ ਤਰ੍ਹਾਂ ਖਰਾਬ ਰਿਹਾ ਅਤੇ ਤਿੰਨ ਗੋਲ ਗਵਾ ਦਿੱਤੇ। ਪੂਲ ਚਰਨ 'ਚ ਭਾਰਤ ਨੇ ਇੰਗਲੈਂਡ ਨੂੰ 2-1 ਨਾਲ ਹਰਾਇਆ ਸੀ ਪਰ ਸ਼ਨੀਵਾਰ ਨੂੰ ਉਸ ਪ੍ਰਦਰਸ਼ਨ ਨੂੰ ਨਹੀਂ ਦੋਹਰਾ ਸਕੇ। ਭਾਰਤੀ ਮਹਿਲਾ ਹਾਕੀ ਟੀਮ ਲਗਾਤਾਰ ਤੀਸਰੀ ਬਾਰ ਰਾਸ਼ਟਰਮੰਡਲ ਖੇਡਾਂ 'ਚੋਂ ਖਾਲੀ ਹੱਥ ਪਰਤੀ ਹੈ। ਆਖਰੀ ਬਾਰ ਉਸਨੇ 2006 'ਚ ਮੈਲਬੋਰਨ 'ਚ ਚਾਂਦੀ ਦਾ ਤਗਮਾ ਜਿੱਤਿਆ ਸੀ।

ਸੋਫੀ ਗ੍ਰੇ ਨੇ ਇੰਗਲੈਂਡ ਦੇ ਲਈ ਤਿੰਨ ਫੀਲਡ ਗੋਲ ਕੀਤੇ ਜਦਕਿ ਅਨਸਵਰਥ , ਹੋਲੀ ਪੀਅਰਨ ਵੇਬ ਅਤੇ ਕਪਤਾਨ ਐਲੇਕਜ਼ੈਂਡਰਾ ਡੈਨਸਨ ਨੇ ਇਕ-ਇਕ ਗੋਲ ਕੀਤਾ। ਭਾਰਤ ਨੂੰ ਅੱਠਵੇਂ ਮਿੰਟ 'ਚ ਨਵਨੀਤ ਕੌਰ ਨੇ ਪਹਿਲਾ ਪੈਨਲਟੀ ਕਾਰਨਰ ਦਿਵਾਇਆ। ਵੰਦਨਾ ਕਟਾਰੀਆ ਇਸ ਯਤਨ 'ਚ ਸੱਟ ਲੱਗ ਗਈ ਜਦੋਂ ਰਿਵਾਊਡ 'ਤੇ ਗੁਰਜੀਤ ਕੌਰ ਦੀ ਹਿਟ ਉਨ੍ਹਾਂ ਦੇ ਮੱਥੇ 'ਤੇ ਲੱਗੀ। ਵੰਦਨਾ ਨੂੰ ਮੈਦਾਨ ਛੱਡ ਕੇ ਜਾਣਾ ਪਿਆ।

ਭਾਰਤ ਨੂੰ ਮਿਲਿਆ ਦੂਸਰਾ ਪੈਨਲਟੀ ਕਾਰਨਰ ਵੀ ਬੇਕਾਰ ਗਿਆ। ਇੰਗਲੈਂਡ ਦੀ ਕਪਤਾਨ ਡਾਨਸਨ ਨੇ ਟੀਮ ਨੂੰ ਤਿੰਨ ਮਿੰਟ ਬਾਅਦ ਪੈਨਲਟੀ ਕਾਰਨਰ ਦਿਵਾਇਆ ਪਰ ਸਵਿਤਾ ਨੇ ਇਸ 'ਤੇ ਗੋਲ ਨਹੀਂ ਹੋਣ ਦਿੱਤਾ। ਦੂਸਰੇ ਕੁਆਰਟਰ 'ਚ ਦੋਨੋਂ ਟੀਮਾਂ ਨੇ ਇਕ ਦੂਸਰੇ ਨੂੰ ਅਜਮਾਇਆ। ਇਸ ਵਿਚ ਹੋਲੀ ਪੀਅਨਰ ਨੇ ਪੈਨਲਟੀ ਕਾਰਨਰ 'ਤੇ ਗੋਲ ਕਰਕੇ ਇੰਗਲੈਂਡ ਨੂੰ ਲੀਡ ਦਵਾ ਦਿੱਤੀ।

ਵੰਦਨਾ ਪੱਟੀ ਬਾਂਧ ਕੇ ਮੈਦਾਨ 'ਚ ਉਤਰੀ ਅਤੇ ਭਾਰਤ ਨੂੰ ਤਿੰਨ ਲਗਾਤਾਰ ਪੈਨਲਟੀ ਕਾਰਨਰ ਦਿਵਾਏ। ਇਨ੍ਹਾਂ 'ਚੋਂ ਇਕ ਨੂੰ ਵੀ ਇੰਗਲੈਂਡ ਦੀ ਗੋਲਕੀਪਰ ਮੈਡੇਲੀਨ ਹਿੰਚ ਨੇ ਗੋਲ 'ਚ ਬਦਲਣ ਨਹੀਂ ਦਿੱਤਾ। ਇੰਗਲੈਂਡ ਨੂੰ ਜਲਦੀ ਹੀ ਤੀਸਰਾ ਪੈਨਲਟੀ ਕਾਰਨਰ ਮਿਲਿਆ ਪਰ ਹੈਨਾਹ ਮਾਰਟਿਸ ਇਸ 'ਤੇ ਗੋਲ ਨਹੀਂ ਕਰ ਸਕੀ। ਤੀਸਰੇ ਕੁਆਰਟਰ 'ਚ ਦੋ ਮਿੰਟ ਬਾਕੀ ਰਹਿੰਦੇ ਸੋਫੀ ਨੇ ਰਿਵਰਸ ਹਿਟ 'ਤੇ ਗੋਲ ਕਰਕੇ ਇੰਗਲੈਂਡ ਦੀ ਲੀਡ ਦੁੱਗਣੀ ਕਰ ਦਿੱਤੀ। ਆਖਰੀ ਕੁਆਰਟਰ 'ਚ ਇੰਗਲੈਂਡ ਨੇ ਚਾਰ ਗੋਲ ਕੀਤੇ।


Related News