World Cup 2023 ''ਚ ਆਸਟ੍ਰੇਲੀਆ ਨੂੰ ਮਿਲੀ ਪਹਿਲੀ ਜਿੱਤ, ਸ਼੍ਰੀਲੰਕਾ ਨੂੰ 5 ਵਿਕਟਾਂ ਨਾਲ ਹਰਾਇਆ
Monday, Oct 16, 2023 - 09:55 PM (IST)

ਸਪੋਰਟਸ ਡੈਸਕ: ਵਿਸ਼ਵ ਕੱਪ 2023 ਵਿਚ ਪਹਿਲੇ ਤਿੰਨ ਮੁਕਾਬਲੇ ਲਗਾਤਾਰ ਹਾਰਨ ਮਗਰੋਂ ਆਸਟ੍ਰੇਲੀਆ ਦੀ ਟੀਮ ਨੂੰ ਪਹਿਲੀ ਜਿੱਤ ਮਿਲੀ। ਆਸਟ੍ਰੇਲੀਆ ਨੇ ਸ਼੍ਰੀਲੰਕਾ ਦੀ ਟੀਮ ਨੂੰ 5 ਵਿਕਟਾਂ ਨਾਲ ਹਰਾਇਆ। ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਉਤਰੀ ਸ਼੍ਰੀਲੰਕਾ ਦੀ ਟੀਮ ਨੂੰ 209 ਦੌੜਾਂ 'ਤੇ ਸਮੇਟਨ ਮਗਰੋਂ ਆਸਟ੍ਰੇਲੀਆ ਨੇ 35.2 ਓਵਰਾਂ ਵਿਚ ਹੀ ਇਹ ਟੀਚਾ ਹਾਸਲ ਕਰ ਲਿਆ। ਆਸਟ੍ਰੇਲੀਆ ਵੱਲੋਂ ਜੋਸ਼ ਇੰਗਲਿਸ ਨੇ 58, ਮਿਚੇਲ ਮਾਰਸ਼ ਨੇ 52 ਤੇ ਲਬੂਸ਼ੇਨ ਨੇ 40 ਦੌੜਾਂ ਬਣਾਈਆਂ। ਅਖ਼ੀਰ ਵਿਚ ਮਾਰਕਸ ਸਟੋਇਨਿਸ ਨੇ ਛਿੱਕਾ ਮਾਰ ਕੇ ਇਹ ਮੁਕਾਬਲਾ ਜਿਤਵਾਇਆ।
ਇਹ ਖ਼ਬਰ ਵੀ ਪੜ੍ਹੋ - ਪਾਕਿਸਤਾਨ ਦੀ ਹਾਰ ਮਗਰੋਂ ਸਚਿਨ ਨੇ ਸ਼ੋਇਬ ਅਖ਼ਤਰ ਨੂੰ ਕੀਤਾ Troll, ਟਵਿਟਰ 'ਤੇ ਦਿੱਤਾ ਜਵਾਬ ਹੋ ਰਿਹੈ ਵਾਇਰਲ
ਸ਼੍ਰੀਲੰਕਾ ਦੀ ਟੀਮ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫ਼ੈਸਲਾ ਕੀਤਾ ਸੀ। ਸਲਾਮੀ ਬੱਲੇਬਾਜ਼ਾਂ ਪਥੁਮ ਨਿਸ਼ੰਕਾ (61) ਤੇ ਕੁਸ਼ਲ ਪਰੇਰਾ (78) ਨੇ ਜ਼ਬਰਦਸਤ ਸ਼ੁਰੂਆਤ ਕੀਤੀ। ਦੋਹਾਂ ਵਿਚਾਲੇ ਪਹਿਲੀ ਵਿਕਟ ਲਈ 125 ਦੌੜਾਂ ਦੀ ਸਾਂਝੇਦਾਰੀ ਹੋਈ। ਪਰ ਉਨ੍ਹਾਂ ਮਗਰੋਂ ਕੋਈ ਵੀ ਬੱਲੇਬਾਜ਼ ਚੰਗੀ ਬੱਲੇਬਾਜ਼ੀ ਨਹੀਂ ਕਰ ਸਕਿਆ। ਅਸਲੰਕਾ (25) ਤੋਂ ਇਲਾਵਾ ਕੋਈ ਵੀ ਬੱਲੇਬਾਜ਼ ਦਹਾਕੇ ਦੇ ਸਕੋਰ ਵਿਚ ਵੀ ਨਹੀਂ ਪਹੁੰਚ ਸਕਿਆ। ਆਸਟ੍ਰੇਲੀਆ ਦੀ ਜ਼ਬਰਦਸਤ ਗੇਂਦਬਾਜ਼ੀ ਦੇ ਅੱਗੇ ਸ਼੍ਰੀਲੰਕਾ ਦੀ ਟੀਮ 43.3 ਓਵਰਾਂ ਵਿਚ 209 ਦੌੜਾਂ 'ਤੇ ਹੀ ਢੇਰ ਹੋ ਗਈ। ਐਡਮ ਜ਼ੈਂਪਾ ਨੇ 4 ਜਦਕਿ ਸਟਾਰਕ ਤੇ ਕਮਿਨਸ ਨੇ 2-2 ਵਿਕਟਾਂ ਆਪਣੇ ਨਾਂ ਕੀਤੀਆਂ, ਉੱਥੇ ਹੀ ਮੈਕਸਵੈੱਲ ਨੂੰ ਵੀ ਇਕ ਸਫ਼ਲਤਾ ਮਿਲੀ।
ਇਹ ਖ਼ਬਰ ਵੀ ਪੜ੍ਹੋ - ਕਾਂਗਰਸ 'ਚ ਘਰ ਵਾਪਸੀ ਨੂੰ ਲੈ ਕੇ ਕੈਪਟਨ ਅਮਰਿੰਦਰ ਸਿੰਘ ਦਾ ਵੱਡਾ ਬਿਆਨ
ਟੀਚੇ ਦਾ ਪਿੱਛਾ ਕਰਨ ਉਤਰੀ ਆਸਟ੍ਰੇਲੀਆ ਦੀ ਟੀਮ ਨੂੰ ਮਧੂਸ਼ੰਕਾ ਨੇ ਇੱਕੋ ਓਵਰ ਵਿਚ 2 ਝਟਕੇ ਦਿੱਤੇ। ਉਸ ਨੇ ਡੇਵਿਡ ਵਾਰਨਰ ਅਤੇ ਸਟੀਵ ਸਮਿਥ ਨੂੰ ਆਪਣਾ ਸ਼ਿਕਾਰ ਬਣਾਇਆ। ਪਰ ਉਨ੍ਹਾਂ ਮਗਰੋਂ ਮਿਚੇਲ ਮਾਰਸ਼ ਤੇ ਮਾਰਨਸ ਲਬੂਸ਼ੇਨ ਨੇ ਚੰਗੀ ਬੱਲੇਬਾਜ਼ੀ ਕਰਦਿਆਂ ਟੀਮ ਨੂੰ ਸੰਭਾਲਿਆ। ਮਾਰਸ਼ ਦੇ ਆਊਟ ਹੋਣ ਮਗਰੋਂ ਇੰਗਲਿਸ਼ ਨੀ ਵੀ ਸ਼ਾਨਦਾਰ ਬੱਲੇਬਾਜ਼ੀ ਕੀਤੀ। ਉਨ੍ਹਾਂ ਤੋਂ ਇਲਾਵਾ ਗਲੈੱਨ ਮੈਕਸਵੈੱਲ (31) ਅਤੇ ਸਟੋਇਨਿਸ (20) ਨੇ ਅਖ਼ੀਰ ਵਿਚ ਤੇਜ਼ੀ ਨਾਲ ਦੌੜਾਂ ਬਣਾਈਆਂ ਤੇ ਮੁਕਾਬਲਾ ਆਸਟ੍ਰੇਲੀਆ ਦੀ ਝੋਲੀ ਵਿਚ ਪਾਇਆ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8