CWC 23 : ''ਇਹ 320 ਦੌੜਾਂ ਵਾਲੀ ਪਿੱਚ ਨਹੀਂ ਸੀ'', ਭਾਰਤ ਨਾਲ ਹਾਰ ''ਤੇ ਬੋਲੇ ਦੱਖਣੀ ਅਫਰੀਕੀ ਕੋਚ ਵਾਲਟਰ

Monday, Nov 06, 2023 - 02:30 PM (IST)

ਕੋਲਕਾਤਾ— ਭਾਰਤ ਖ਼ਿਲਾਫ਼ ਵਿਸ਼ਵ ਕੱਪ ਲੀਗ ਮੈਚ 'ਚ  ਆਪਣੀ ਟੀਮ ਦੇ 83 ਦੌੜਾਂ 'ਤੇ ਆਊਟ ਹੋਣ ਦੇ ਬਾਵਜੂਦ ਦੱਖਣੀ ਅਫਰੀਕਾ ਦੇ ਕੋਚ ਰੌਬ ਵਾਲਟਰ ਨੇ ਪਿੱਚ 'ਤੇ ਦੋਸ਼ ਲਗਾਉਣ ਦੀ ਬਜਾਏ ਕਿਹਾ ਕਿ ਇਹ 326 ਦੌੜਾਂ ਵਾਲੀ ਪਿੱਚ ਨਹੀਂ ਸੀ, ਸਗੋਂ ਉਨ੍ਹਾਂ ਦੇ ਗੇਂਦਬਾਜ਼ਾਂ ਨੇ 70-80 ਦੌੜਾਂ ਜ਼ਿਆਦਾ ਦੇ ਦਿੱਤੀਆਂ। ਭਾਰਤ ਦੀਆਂ ਪੰਜ ਵਿਕਟਾਂ 'ਤੇ 326 ਦੌੜਾਂ ਦੇ ਜਵਾਬ 'ਚ ਦੱਖਣੀ ਅਫਰੀਕਾ ਦੀ ਟੀਮ 83 ਦੌੜਾਂ 'ਤੇ ਆਊਟ ਹੋ ਗਈ, ਜਿਸ ਕਾਰਨ ਭਾਰਤ ਨੇ 243 ਦੌੜਾਂ ਨਾਲ ਜਿੱਤ ਦਰਜ ਕੀਤੀ।

ਇਹ ਵੀ ਪੜ੍ਹੋ : IND vs SL, CWC 23 : ਸ਼ੁਭਮਨ ਗਿੱਲ ਦੇ ਆਊਟ ਹੁੰਦੇ ਹੀ ਸਾਰਾ ਤੇਂਦੁਲਕਰ ਹੋਈ ਨਿਰਾਸ਼
ਵਾਲਟਰ ਨੇ ਮੈਚ ਤੋਂ ਬਾਅਦ ਪ੍ਰੈੱਸ ਕਾਨਫਰੰਸ 'ਚ ਕਿਹਾ, 'ਪਿੱਚ ਨੂੰ ਦੋਸ਼ ਦੇਣਾ ਗਲਤ ਹੋਵੇਗਾ। ਇਸ ਪਿੱਚ 'ਤੇ ਇਕ ਟੀਮ ਨੇ 326 ਦੌੜਾਂ ਬਣਾਈਆਂ ਅਤੇ ਦੂਜੀ ਟੀਮ 100 ਵੀ ਨਹੀਂ ਬਣਾ ਸਕੀ। ਅਜਿਹੇ 'ਚ ਪਿੱਚ ਨੂੰ ਗਲਤ ਕਹਿਣਾ ਠੀਕ ਨਹੀਂ ਹੈ। ਉਨ੍ਹਾਂ ਨੇ ਕਿਹਾ, 'ਇਹ ਯਕੀਨੀ ਤੌਰ 'ਤੇ ਕਿਹਾ ਜਾ ਸਕਦਾ ਹੈ ਕਿ ਇਹ 320 ਦੌੜਾਂ ਵਾਲੀ ਪਿੱਚ ਨਹੀਂ ਸੀ। ਅਸੀਂ 70-80 ਦੌੜਾਂ ਜ਼ਿਆਦਾ ਦੇ ਦਿੱਤੀਆਂ। ਭਾਰਤੀ ਟੀਮ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ। ਉਨ੍ਹਾਂ ਕਿਹਾ, ‘ਭਾਰਤ ਨੇ ਹਰ ਵਿਭਾਗ ਵਿੱਚ ਸਾਡੇ ਨਾਲੋਂ ਬਿਹਤਰ ਪ੍ਰਦਰਸ਼ਨ ਕੀਤਾ। ਅਸੀਂ ਹੁਣ ਤੱਕ ਇਸ ਟੂਰਨਾਮੈਂਟ 'ਚ ਦੂਜੀਆਂ ਟੀਮਾਂ ਖ਼ਿਲਾਫ਼ ਵੀ ਚੰਗਾ ਪ੍ਰਦਰਸ਼ਨ ਕੀਤਾ ਹੈ ਪਰ ਭਾਰਤੀ ਟੀਮ ਅੱਜ ਸਾਡੇ ਤੋਂ ਕਾਫ਼ੀ ਬਿਹਤਰ ਸੀ।
ਉਨ੍ਹਾਂ ਨੇ ਈਡਨ ਗਾਰਡਨ 'ਤੇ ਲਗਭਗ 65,000 ਦਰਸ਼ਕਾਂ ਦੇ ਸਾਹਮਣੇ ਵਿਸ਼ਵ ਕੱਪ 'ਚ ਭਾਰਤ ਖ਼ਿਲਾਫ਼ ਖੇਡਣਾ ਆਪਣੀ ਟੀਮ ਲਈ ਵਧੀਆ ਮੌਕਾ ਦੱਸਿਆ। ਵਾਲਟਰ ਨੇ ਕਿਹਾ, 'ਅਜਿਹਾ ਮੌਕਾ ਵਾਰ-ਵਾਰ ਨਹੀਂ ਆਉਂਦਾ। ਤੁਸੀਂ ਭਰੇ ਈਡਨ ਗਾਰਡਨ ਵਿੱਚ ਵਿਸ਼ਵ ਕੱਪ ਵਿੱਚ ਭਾਰਤ ਵਿਰੁੱਧ ਖੇਡ ਰਹੇ ਸੀ। ਸਾਰੇ ਖਿਡਾਰੀ ਇਸ ਨੂੰ ਲੈ ਕੇ ਉਤਸ਼ਾਹਿਤ ਸਨ ਪਰ ਘਬਰਾਏ ਨਹੀਂ।

ਇਹ ਵੀ ਪੜ੍ਹੋ : World cup 2023: ਸੈਮੀਫਾਈਨਲ ਤੋਂ ਪਹਿਲਾਂ ਭਾਰਤ ਨੂੰ ਵੱਡਾ ਝਟਕਾ, ਟੀਮ 'ਚੋਂ ਬਾਹਰ ਹੋਏ ਹਾਰਦਿਕ ਪੰਡਯਾ
ਨਵੀਂ ਗੇਂਦ ਨਾਲ ਹੁਣ ਤੱਕ ਸ਼ਾਨਦਾਰ ਪ੍ਰਦਰਸ਼ਨ ਕਰਨ ਵਾਲੇ ਤੇਜ਼ ਗੇਂਦਬਾਜ਼ ਮਾਰਕੋ ਜੇਨਸਨ ਨੇ ਈਡਨ ਗਾਰਡਨ 'ਤੇ ਆਪਣੀ ਲੈਅ ਗੁਆ ਦਿੱਤੀ ਅਤੇ ਕਈ ਵਾਧੂ ਦੌੜਾਂ ਦਿੱਤੀਆਂ। ਕੋਚ ਨੇ ਹਾਲਾਂਕਿ ਉਨ੍ਹਾਂ ਦਾ ਬਚਾਅ ਕਰਦੇ ਹੋਏ ਕਿਹਾ, 'ਇਸ ਤਰ੍ਹਾਂ ਦੇ ਮੈਚ 'ਚ ਇੰਨੇ ਦਰਸ਼ਕਾਂ ਦੇ ਸਾਹਮਣੇ ਗੇਂਦਬਾਜ਼ੀ ਕਰਨ ਨਾਲ ਉਸ ਨੂੰ ਜ਼ਰੂਰ ਸਿੱਖਣ ਨੂੰ ਮਿਲਿਆ ਹੋਵੇਗਾ। ਮੈਨੂੰ ਯਕੀਨ ਹੈ ਕਿ ਉਹ ਨਾਕਆਊਟ ਗੇੜ 'ਚ ਫਾਰਮ 'ਚ ਵਾਪਸੀ ਕਰੇਗਾ। ਉਨ੍ਹਾਂ ਨੇ ਕਿਹਾ, 'ਚੰਗੀ ਗੱਲ ਇਹ ਹੈ ਕਿ ਇਹ ਅਜਿਹਾ ਮੈਚ ਨਹੀਂ ਸੀ ਜਿਸ ਨੂੰ ਜਿੱਤਣਾ ਬਹੁਤ ਜ਼ਰੂਰੀ ਸੀ। ਇਹ ਇੱਕ ਚੰਗੀ ਟੀਮ ਖ਼ਿਲਾਫ਼ ਖੇਡਣ ਦਾ ਮੌਕਾ ਸੀ। ਅਸੀਂ ਚੰਗਾ ਨਹੀਂ ਖੇਡ ਸਕੇ ਪਰ ਮਾਨਸਿਕ ਅਤੇ ਸਰੀਰਕ ਤੌਰ 'ਤੇ ਤਰੋਤਾਜ਼ਾ ਹੋ ਕੇ ਵਾਪਸੀ ਕਰਾਂਗੇ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:- 
https://play.google.com/store/apps/details?id=com.jagbani&hl=en&pli=1

For IOS:- 
https://apps.apple.com/in/app/id538323711

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ


Aarti dhillon

Content Editor

Related News