CWC 23: ਜਿੱਤ ਦੇ 'ਰੱਥ' 'ਤੇ ਸਵਾਰ ਭਾਰਤ ਦਾ ਸੈਮੀਫਾਈਨਲ 'ਚ ਨਿਊਜ਼ੀਲੈਂਡ ਖਿਲਾਫ ਅਸਲ ਇਮਤਿਹਾਨ

Tuesday, Nov 14, 2023 - 05:31 PM (IST)

CWC 23: ਜਿੱਤ ਦੇ 'ਰੱਥ' 'ਤੇ ਸਵਾਰ ਭਾਰਤ ਦਾ ਸੈਮੀਫਾਈਨਲ 'ਚ ਨਿਊਜ਼ੀਲੈਂਡ ਖਿਲਾਫ ਅਸਲ ਇਮਤਿਹਾਨ

ਮੁੰਬਈ— ਲੀਗ ਗੇੜ 'ਚ ਲਗਾਤਾਰ 9 ਮੈਚ ਜਿੱਤਣ ਵਾਲੀ ਭਾਰਤੀ ਟੀਮ ਆਤਮਵਿਸ਼ਵਾਸ ਨਾਲ ਭਰੀ ਹੋਈ ਹੈ ਪਰ ਹੁਣ ਨਾਕਆਊਟ ਗੇੜ 'ਚ ਪਿਛਲਾ ਪ੍ਰਦਰਸ਼ਨ ਕੋਈ ਮਾਇਨੇ ਨਹੀਂ ਰਖਦਾ ਅਤੇ ਬੁੱਧਵਾਰ ਨੂੰ ਵਿਸ਼ਵ ਕੱਪ ਦੇ ਸੈਮੀਫਾਈਨਲ 'ਚ ਉਸ ਨੂੰ ਨਿਊਜ਼ੀਲੈਂਡ ਖਿਲਾਫ ਆਪਣਾ ਸਰਵੋਤਮ ਪ੍ਰਦਰਸ਼ਨ ਕਰਨਾ ਹੋਵੇਗਾ। 

PunjabKesari

ਮਾਨਚੈਸਟਰ 'ਚ 2019 ਵਿਸ਼ਵ ਕੱਪ 'ਚ ਇਸੇ ਟੀਮ ਖਿਲਾਫ ਮਿਲੀ ਹਾਰ ਭਾਰਤੀ ਟੀਮ ਦੇ ਦਿਮਾਗ 'ਚ ਅਜੇ ਵੀ ਤਾਜ਼ਾ ਹੋਵੇਗੀ। ਨਿਊਜ਼ੀਲੈਂਡ ਨੇ 2021 ਆਈ. ਸੀ. ਸੀ. ਵਿਸ਼ਵ ਟੈਸਟ ਚੈਂਪੀਅਨਸ਼ਿਪ ਫਾਈਨਲ ਵਿੱਚ ਵੀ ਭਾਰਤ ਨੂੰ ਹਰਾਇਆ ਸੀ। ਇਸ ਵਾਰ ਭਾਰਤੀ ਟੀਮ ਦਾ ਪ੍ਰਦਰਸ਼ਨ ਇੰਨਾ ਸ਼ਾਨਦਾਰ ਰਿਹਾ ਹੈ ਕਿ ਖਿਤਾਬ ਦਾ ਇੰਤਜ਼ਾਰ ਖਤਮ ਹੋਣ ਦੀ ਉਮੀਦ ਹੈ। ਰੋਹਿਤ ਸ਼ਰਮਾ ਦੀ ਟੀਮ ਚੰਗੀ ਤਰ੍ਹਾਂ ਜਾਣਦੀ ਹੈ ਕਿ ਵਾਨਖੇੜੇ ਸਟੇਡੀਅਮ 'ਚ ਕੋਈ ਵੀ ਗਲਤੀ ਕਰੋੜਾਂ ਪ੍ਰਸ਼ੰਸਕਾਂ ਦਾ ਦਿਲ ਤੋੜ ਦੇਵੇਗੀ।

ਇਹ ਵੀ ਪੜ੍ਹੋ : ਪ੍ਰਮੋਦ ਭਗਤ ਨੇ ਸ਼ਾਨਦਾਰ ਪ੍ਰਦਰਸ਼ਨ ਨਾਲ ਜਾਪਾਨ ਬੈਡਮਿੰਟਨ ਟੂਰਨਾਮੈਂਟ 'ਚ ਜਿੱਤਿਆ ਸੋਨ ਤਮਗਾ

ਭਾਰਤ ਨੇ ਇਸ ਵਾਨਖੇੜੇ ਸਟੇਡੀਅਮ ਵਿੱਚ 2011 ਵਿੱਚ 28 ਸਾਲਾਂ ਬਾਅਦ ਇੱਕ ਰੋਜ਼ਾ ਵਿਸ਼ਵ ਕੱਪ ਜਿੱਤਿਆ ਸੀ। ਭਾਰਤ ਨੂੰ ਉਮੀਦਾਂ ਦੇ ਵੱਡੇ ਦਬਾਅ 'ਤੇ ਖਰਾ ਉਤਰਨਾ ਹੋਵੇਗਾ। ਕਪਤਾਨ ਰੋਹਿਤ ਅਤੇ ਕੋਚ ਰਾਹੁਲ ਦ੍ਰਾਵਿੜ ਜਾਣਦੇ ਹਨ ਕਿ ਜਦੋਂ ਉਹ ਉਮੀਦਾਂ 'ਤੇ ਖਰਾ ਨਹੀਂ ਉਤਰਦੇ ਤਾਂ ਕੀ ਹੁੰਦਾ ਹੈ। ਹਾਲਾਂਕਿ ਉਸ ਨੂੰ ਆਪਣੇ ਖਿਡਾਰੀਆਂ ਤੋਂ ਅਸਫਲਤਾ ਦਾ ਡਰ ਦੂਰ ਕਰਨਾ ਹੋਵੇਗਾ ਅਤੇ ਉਨ੍ਹਾਂ ਨੂੰ ਆਪਣਾ ਸਰਵੋਤਮ ਪ੍ਰਦਰਸ਼ਨ ਕਰਨ ਲਈ ਪ੍ਰੇਰਿਤ ਕਰਨਾ ਹੋਵੇਗਾ।

PunjabKesari

ਭਾਰਤੀ ਕ੍ਰਿਕਟ ਪ੍ਰੇਮੀ ਪ੍ਰਾਰਥਨਾ ਕਰਨਗੇ ਕਿ ਰੋਹਿਤ ਟਾਸ ਜਿੱਤ ਕੇ ਸਹੀ ਫੈਸਲਾ ਲਵੇ। ਇਸ ਮੈਦਾਨ 'ਤੇ ਟੀਚੇ ਦਾ ਪਿੱਛਾ ਕਰਨ ਵਾਲੀਆਂ ਟੀਮਾਂ ਫਲੱਡ ਲਾਈਟਾਂ ਦੇ ਹੇਠਾਂ ਤੇਜ਼ੀ ਨਾਲ ਵਿਕਟਾਂ ਗੁਆ ਰਹੀਆਂ ਹਨ ਕਿਉਂਕਿ ਨਵੀਂ ਗੇਂਦ ਨੂੰ ਜ਼ਬਰਦਸਤ ਸਵਿੰਗ ਮਿਲਦਾ ਹੈ। ਨਵੀਂ ਗੇਂਦ ਨਾਲ ਭਾਰਤ ਅਤੇ ਨਿਊਜ਼ੀਲੈਂਡ ਦੇ ਗੇਂਦਬਾਜ਼ ਖ਼ਤਰਨਾਕ ਸਾਬਤ ਹੋ ਸਕਦੇ ਹਨ। ਅਜਿਹੇ 'ਚ ਭਾਰਤ ਦੇ ਸਲਾਮੀ ਬੱਲੇਬਾਜ਼ ਰੋਹਿਤ ਅਤੇ ਸ਼ੁਭਮਨ ਗਿੱਲ 'ਤੇ ਕਾਫੀ ਕੁਝ ਨਿਰਭਰ ਕਰੇਗਾ।

ਰੋਹਿਤ ਨੇ ਟੂਰਨਾਮੈਂਟ ਵਿੱਚ ਹੁਣ ਤੱਕ 503 ਦੌੜਾਂ ਬਣਾਈਆਂ ਹਨ ਅਤੇ ਉਹ ਇਸ ਗਤੀ ਨੂੰ ਜਾਰੀ ਰੱਖਣਾ ਚਾਹੇਗਾ। ਗਿੱਲ ਨੇ ਸੱਤ ਮੈਚਾਂ ਵਿੱਚ ਸਿਰਫ਼ 270 ਦੌੜਾਂ ਬਣਾਈਆਂ ਹਨ ਅਤੇ ਉਹ ਇੱਕ ਖਾਸ ਪਾਰੀ ਖੇਡਣਾ ਚਾਹੇਗਾ। ਵਿਰਾਟ ਕੋਹਲੀ ਨੇ ਟੂਰਨਾਮੈਂਟ 'ਚ ਸਭ ਤੋਂ ਵੱਧ 593 ਦੌੜਾਂ ਬਣਾਈਆਂ ਹਨ ਅਤੇ ਵਨਡੇ 'ਚ ਆਪਣਾ ਰਿਕਾਰਡ 50ਵਾਂ ਸੈਂਕੜਾ ਲਗਾਉਣ ਦੀ ਕਗਾਰ 'ਤੇ ਹੈ। ਉਹ ਭਾਰਤ ਦੀ ਜਿੱਤ ਨਾਲ ਇਸ ਅੰਕੜੇ ਨੂੰ ਛੂਹਣਾ ਚਾਹੇਗਾ। ਕੋਹਲੀ ਵੀ ਸੈਮੀਫਾਈਨਲ 'ਚ ਜਲਦੀ ਆਊਟ ਹੋਣ ਦੇ ਸਿਲਸਿਲੇ ਨੂੰ ਤੋੜਨਾ ਚਾਹੇਗਾ। ਉਹ 2019 ਅਤੇ 2015 ਵਿੱਚ ਸੈਮੀਫਾਈਨਲ ਵਿੱਚ ਇੱਕ ਦੌੜ ਉੱਤੇ ਆਊਟ ਹੋ ਗਿਆ ਸੀ।

ਇਹ ਵੀ ਪੜ੍ਹੋ : World Cup: ਸੈਮੀਫ਼ਾਈਨਲ 'ਚ ਭਾਰਤ ਖ਼ਿਲਾਫ਼ ਇਹ ਦਾਅ ਖੇਡ ਸਕਦੀ ਹੈ ਨਿਊਜ਼ੀਲੈਂਡ ਦੀ ਟੀਮ, ਪ੍ਰੈਕਟਿਸ ਤੋਂ ਮਿਲੇ ਸੰਕੇਤ

PunjabKesari

ਭਾਰਤ ਨੂੰ ਮੱਧਕ੍ਰਮ ਦੇ ਬੱਲੇਬਾਜ਼ ਕੇ. ਐਲ. ਰਾਹੁਲ ਅਤੇ ਸ਼੍ਰੇਅਸ ਅਈਅਰ ਤੋਂ ਵੀ ਚੰਗੇ ਪ੍ਰਦਰਸ਼ਨ ਦੀ ਉਮੀਦ ਹੈ। ਜਸਪ੍ਰੀਤ ਬੁਮਰਾਹ ਅਤੇ ਕੁਲਦੀਪ ਯਾਦਵ ਨੇ ਗੇਂਦਬਾਜ਼ੀ 'ਚ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ ਜਦਕਿ ਮੁਹੰਮਦ ਸ਼ਮੀ ਅਤੇ ਮੁਹੰਮਦ ਸਿਰਾਜ ਨੇ ਉਨ੍ਹਾਂ ਦਾ ਚੰਗਾ ਸਾਥ ਦਿੱਤਾ ਹੈ। ਟੀਮ ਦੇ ਗੇਂਦਬਾਜ਼ ਇਸ ਵਿਸ਼ਵ ਕੱਪ 'ਚ ਭਾਰਤ ਦੀ ਕਾਮਯਾਬੀ ਦੀ ਕੁੰਜੀ ਸਾਬਤ ਹੋਏ ਹਨ।

ਦੂਜੇ ਪਾਸੇ ਨਿਊਜ਼ੀਲੈਂਡ ਕੋਲ ਟਰੈਂਟ ਬੋਲਟ, ਟਿਮ ਸਾਊਦੀ, ਲਾਕੀ ਫਰਗੂਸਨ ਜਿਹ ਤੇਜ਼ ਗੇਂਦਬਾਜ਼ ਤੇ ਅਤੇ ਲੈਫਟ ਆਰਮ ਸਪਿਨਰ ਮਿਸ਼ੇਲ ਸੈਂਟਨਰ ਵਰਗੇ ਤਜਰਬੇਕਾਰ ਗੇਂਦਬਾਜ਼ ਹਨ। ਨਿਊਜ਼ੀਲੈਂਡ ਕੋਲ ਬੱਲੇਬਾਜ਼ੀ ਦੇ ਤਜ਼ਰਬੇ ਦੀ ਕੋਈ ਕਮੀ ਨਹੀਂ ਹੈ। ਨੌਜਵਾਨ ਰਚਿਨ ਰਵਿੰਦਰਾ ਨੇ 565 ਦੌੜਾਂ ਬਣਾਈਆਂ ਹਨ ਅਤੇ ਉਹ ਇਸ ਟੂਰਨਾਮੈਂਟ ਦੀ ਖੋਜ ਹੈ। ਹਾਲਾਂਕਿ ਡੇਵੋਨ ਕੋਨਵੇ ਪਹਿਲੇ ਮੈਚ 'ਚ ਇੰਗਲੈਂਡ ਖਿਲਾਫ ਅਜੇਤੂ 152 ਦੌੜਾਂ ਬਣਾਉਣ ਤੋਂ ਬਾਅਦ ਕੋਈ ਵੱਡੀ ਪਾਰੀ ਨਹੀਂ ਖੇਡ ਸਕੇ ਹਨ। ਕਪਤਾਨ ਕੇਨ ਵਿਲੀਅਮਸਨ ਅਤੇ ਡੇਰਿਲ ਮਿਸ਼ੇਲ ਮੱਧਕ੍ਰਮ ਦੀ ਕਮਾਨ ਸੰਭਾਲਣਗੇ।

ਸੰਭਾਵਿਤ ਪਲੇਇੰਗ 11

ਭਾਰਤ: ਰੋਹਿਤ ਸ਼ਰਮਾ (ਕਪਤਾਨ), ਸ਼ੁਭਮਨ ਗਿੱਲ, ਵਿਰਾਟ ਕੋਹਲੀ, ਐਸ. ਅਈਅਰ, ਕੇ. ਐਲ. ਰਾਹੁਲ (ਵਿਕਟਕੀਪਰ), ਕੁਲਦੀਪ ਯਾਦਵ, ਰਵਿੰਦਰ  ਜਡੇਜਾ, ਮੁਹੰਮਦ ਸ਼ੰਮੀ, ਜਸਪ੍ਰੀਤ ਬੁਮਰਾਹ, ਮੁਹੰਮਦ ਸਿਰਾਜ।

ਨਿਊਜ਼ੀਲੈਂਡ : ਡੇਵੋਨ ਕੌਨਵੇ, ਰਚਿਨ ਰਵਿੰਦਰ, ਕੇਨ ਵਿਲੀਅਮਸਨ (ਕਪਤਾਨ), ਡੀਜੇ ਮਿਸ਼ੇਲ, ਐਮ. ਐਸ. ਚੈਪਮੈਨ, ਗਲੇਨ ਫਿਲਿਪਸ, ਟਾਮ ਲਾਥਮ (ਵਿਕਟਕੀਪਰ), ਮਿਸ਼ੇਲ ਸੈਂਟਨਰ, ਟਿਮ ਸਾਊਥੀ, ਐਲਐਚ ਫਰਗੂਸਨ, ਟ੍ਰੇਂਟ ਬੋਲਟ।

ਸਮਾਂ: ਦੁਪਹਿਰ 2 ਵਜੇ ਤੋਂ।

ਇਹ ਵੀ ਪੜ੍ਹੋ : CWC 23 IND vs NZ : ਇਹ ਕ੍ਰਿਕਟਰ ਆਪਣੇ ਸ਼ਾਨਦਾਰ ਪ੍ਰਦਰਸ਼ਨ ਨਾਲ ਟੀਮ ਇੰਡੀਆ ਨੂੰ ਦਿਵਾ ਸਕਦੇ ਨੇ ਜਿੱਤ

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:- 
https://play.google.com/store/apps/details?id=com.jagbani&hl=en&pli=1

For IOS:- 
https://apps.apple.com/in/app/id538323711

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ
 


author

Tarsem Singh

Content Editor

Related News