CWC 2019 'ਚ ਖਿਡਾਰੀ ਹੀ ਨਹੀਂ ਇਹ 'ਹੁਸਨ ਦੀਆਂ ਪਰੀਆਂ' ਵੀ ਲਾਉਣਗੀਆਂ ਮੈਦਾਨ 'ਚ ਅੱਗ
Monday, May 27, 2019 - 04:42 AM (IST)

ਸਪੋਰਟਸ ਡੈੱਕਸ— ਆਈ. ਸੀ. ਸੀ. ਕ੍ਰਿਕਟ ਵਿਸ਼ਵ ਕੱਪ ਦੀ ਸ਼ੁਰੂਆਤ 30 ਮਈ ਤੋਂ ਸ਼ੁਰੂ ਹੋਵੇਗੀ। ਇੰਗਲੈਂਡ 'ਚ ਹੋਣ ਵਾਲੇ ਇਸ ਟੂਰਨਾਮੈਂਟ 'ਚ ਕਈ ਵੱਡੇ ਖਿਡਾਰੀ ਆਪਣਾ ਸ਼ਾਨਦਾਰ ਪ੍ਰਦਰਸ਼ਨ ਦਿਖਾਉਣਗੇ ਪਰ ਇਸ ਦੇ ਨਾਲ-ਨਾਲ ਹੀ 6 ਖੂਬਸੂਰਤ ਮਹਿਲਾਵਾਂ ਵੀ ਇਸ ਵਿਸ਼ਵ ਕੱਪ 'ਚ ਜਲਵਾ ਦਿਖਾਉਣ ਗੀਆਂ। ਤੁਹਾਨੂੰ ਦੱਸਦੇ ਹਾਂ ਕਿ ਕਿਹੜੀਆਂ-ਕਿਹੜੀਆਂ ਖੂਬਸੂਰਤ ਐਂਕਰਸ ਕ੍ਰਿਕਟ ਦੇ ਇਸ ਮਹਾਕੁੰਭ 'ਚ ਆਪਣਾ ਜਲਵਾ ਦਿਖਾਉਣ ਵਾਲੀਆਂ ਹਨ।
ਰਿਧਿਮਾ ਪਾਠਕ ਇੰਗਲੈਂਡ 'ਚ ਆਈ. ਸੀ. ਸੀ. ਵਲੋਂ ਕ੍ਰਿਕਟ ਵਿਸ਼ਵ ਕੱਪ ਦਾ ਕਵਰ ਕਰ ਰਹੀ ਹੈ। ਰਿਧਿਮਾ ਭਾਰਤ ਦੀ ਇਕਲੌਤੀ ਐਂਕਰ ਹੈ ਜੋ ਕ੍ਰਿਕਟ ਤੋਂ ਪਹਿਲਾਂ ਬਾਸਕੇਟਬਾਲ ਦੀ ਐਂਕਰ ਵੀ ਰਹਿ ਚੁੱਕੀ ਹੈ। ਤੁਹਾਨੂੰ ਦੱਸਦਈ ਕਿ ਰਿਧਿਮਾ ਇਕ ਇੰਜੀਨੀਅਰ ਹੈ। ਰਿਧਿਮਾ ਦੀ ਆਵਾਜ਼ ਬਹੁਤ ਹੀ ਵਧੀਆ ਹੈ ਤੇ ਇਸ ਬਾਰ ਰਿਧਿਮਾ ਆਈ. ਸੀ. ਸੀ. ਦੇ ਲਈ ਵਿਸ਼ਵ ਕੱਪ 'ਚ ਰਿਪੋਰਟਿੰਗ ਕਰ ਰਹੀ ਹੈ ਉਹ ਸਿੱਧੇ ਮੈਦਾਨ 'ਚ ਜਾ ਕੇ ਫੈਂਸ ਤੇ ਟੀਮ ਦੇ ਖਿਡਾਰੀਆਂ ਨਾਲ ਗੱਲਬਾਤ ਕਰ ਰਹੀ ਹੈ। ਹਾਲ ਹੀ 'ਚ ਉਸ ਨੇ ਭਾਰਤੀ ਟੀਮ ਦੇ ਕਪਤਾਨ ਵਿਰਾਟ ਕੋਹਲੀ ਦਾ ਵੀ ਇੰਟਰਵਿਊ ਲਿਆ ਸੀ।
ਪੇਯਾ ਜੰਨਤੁਲ ਬੰਗਾਲਦੇਸ਼ ਦੀ ਖੂਬਸੂਰਤ ਕਵੀਨ ਰਹਿ ਚੁੱਕੀ ਹੈ। ਉਹ ਬੰਗਲਾਦੇਸ਼ ਦੀ ਟੀ-20 ਲੀਗਸ 'ਚ ਐਂਕਰਿੰਗ ਕਰਦੀ ਹੈ ਤੇ ਉਸ ਨੇ ਬੰਗਲਾਦੇਸ਼ ਦੇ ਕਈ ਕ੍ਰਿਕਟ ਸਟਾਰਸ ਦੇ ਨਾਲ ਐਂਡ ਫਿਲਮਸ ਵੀ ਕੀਤੀ ਹੈ। ਜੰਨਤੁਲ ਆਉਣ ਵਾਲੇ ਵਿਸ਼ਵ ਕੱਪ 'ਤ ਬੰਗਲਾਦੇਸ਼ ਟੀ. ਵੀ. 'ਤੇ ਕਵਰ ਕਰੇਗੀ।
ਪਾਕਿਸਤਾਨ ਜੀ ਜੈਨੇਬ ਅੱਬਾਸ ਵੀ ਆਈ. ਸੀ. ਸੀ. ਵਿਸ਼ਵ ਕੱਪ 2019 ਨੂੰ ਕਵਰ ਕਰੇਗੀ। ਜੈਨੇਬ ਪਾਕਿਸਤਾਨ ਦੀ ਮਸ਼ਹੂਰ ਸਪੋਰਟਸ ਪ੍ਰੈਜੇਂਟਰ ਹੈ। ਜੈਨੇਬ ਪਾਕਿਸਤਾਨ ਟੀਮ ਨਾਲ ਜੁੜੀਆਂ ਸਾਰੀਆਂ ਖਬਰਾਂ ਦਰਸ਼ਕਾਂ ਤਕ ਪਹੁੰਚਾਵੇਗੀ।
ਮਯੰਤੀ ਲੈਂਗਰ ਕ੍ਰਿਕਟ ਵਿਸ਼ਵ ਦੀ ਸਭ ਤੋਂ ਵੱਡੀ ਮਹਿਲਾ ਐਂਕਰਸ 'ਚੋਂ ਇਕ ਹੈ। ਮਯੰਤੀ ਲੈਂਗਰ ਸਟਾਰ ਸਪੋਰਟਸ ਦੇ ਲਈ ਇੰਗਲੈਂਡ 'ਚ ਵਿਸ਼ਵ ਕੱਪ ਨੂੰ ਕਵਰ ਕਰੇਗੀ। ਭਾਰਤ 'ਚ ਮਯੰਤੀ ਲੈਂਗਰ ਦੀ ਬਹੁਤ ਵੱਡੀ ਫੈਨ ਫਾਲੋਇੰਗ ਹੈ।
ਸਟਾਰ ਨੈੱਟਵਰਕ ਦੇ ਲਈ ਸੰਜਨਾ ਗਣੇਸ਼ਨ ਵੀ ਵਿਸ਼ਵ ਕੱਪ 'ਚ ਰਿਪੋਰਟਿੰਗ ਕਰਦੀ ਦਿਖੇਗੀ। ਸੰਜਨਾ ਗੋਲਡ ਤਮਗਾ ਇੰਜੀਨੀਅਰ ਰਹਿ ਚੁੱਕੀ ਹੈ।
ਅਲਮਾ ਸਮਿਤ ਵੀ ਵਿਸ਼ਵ ਕੱਪ 'ਚ ਕਵਰ ਕਰ ਰਹੀ ਹੈ।