CWC 2019 : ਨਿਊਜ਼ੀਲੈਂਡ ਦੀ ਸ਼੍ਰੀਲੰਕਾ 'ਤੇ ਵੱਡੀ ਜਿੱਤ, 10 ਵਿਕਟਾਂ ਨਾਲ ਜਿੱਤਿਆ ਮੈਚ

Saturday, Jun 01, 2019 - 07:20 PM (IST)

CWC 2019 : ਨਿਊਜ਼ੀਲੈਂਡ ਦੀ ਸ਼੍ਰੀਲੰਕਾ 'ਤੇ ਵੱਡੀ ਜਿੱਤ, 10 ਵਿਕਟਾਂ ਨਾਲ ਜਿੱਤਿਆ ਮੈਚ

ਨਵੀਂ ਦਿੱਲੀ : ਆਈ. ਸੀ. ਸੀ. ਵਰਲਡ ਕੱਪ ਦਾ ਤੀਜਾ ਮੁਕਾਬਲਾ ਅੱਜ ਕਾਰਡਿਫ ਦੇ ਸੋਫੀਆ ਗਾਰਡਨਜ਼ ਮੈਦਾਨ 'ਤੇ ਸ਼੍ਰੀਲੰਕਾ ਅਤੇ ਨਿਊਜ਼ੀਲੈਂਡ ਵਿਚਾਲੇ ਖੇਡਿਆ ਗਿਆ ਜਿਸ ਵਿਚ ਨਿਊਜ਼ੀਲੈਂਡ ਨੇ ਟਾਸ ਜਿੱਤ ਕੇ ਸ਼੍ਰੀਲੰਕਾ ਨੂੰ ਬੱਲੇਬਾਜ਼ੀ ਦਾ ਸੱਦਾ ਦਿੱਤਾ । ਟਾਸ ਹਾਰ ਕੇ ਪਹਿਲਾਂ ਬੱਲੇਬਾਜ਼ੀ ਕਰਨ ਉੱਤਰੀ ਸ਼੍ਰੀਲੰਕਾ ਟੀਮ 29.2 ਓਵਰਾਂ ਵਿਚ ਆਲ ਆਊਟ ਹੋ ਗਈ। ਜਿਸ ਨਾਲ ਨਿਊਜ਼ੀਲੈਂਡ ਨੂੰ ਜਿੱਤ ਲਈ 137 ਦੌਡ਼ਾਂ ਦਾ ਟੀਚਾ ਮਿਲਿਆ ਸੀ ਜਿਸ ਨੂੰ ਨਿਊਜ਼ੀਲੈਂਡ ਨੇ ਬਿਨਾ ਵਿਕਟ ਗੁਆਏ ਹਾਸਲ ਕਰ ਲਿਆ ਅਤੇ 10 ਵਿਕਟਾਂ ਨਾਲ ਮੈਚ ਜਿੱਤ ਲਿਆ।

PunjabKesari

ਟੀਚੇ ਦਾ ਪਿੱਛਾ ਕਰਨ ਉੱਤਰੀ ਨਿਊਜ਼ੀਲੈਂਡ ਦੀ ਸ਼ੁਰੂਆਤ ਸ਼ਾਨਦਾਰ ਰਹੀ। ਸਲਾਮੀ ਬੱਲ਼ੇਬਾਜ਼ ਮਾਰਟਿਨ ਗੁਪਟਿਲ ਅਤੇ ਕੌਲਿਨ ਮੁਨਰੋ ਨੇ ਬਿਨਾ ਵਿਕਟ ਗੁਆਏ ਨਿਊਜ਼ੀਲੈਂਡ ਨੂੰ ਜਿੱਤਾ ਦਿੱਤਾ। ਇਸ ਦੌਰਾਨ ਦੋਵੇਂ ਬੱਲੇਬਾਜ਼ਾਂ ਨੇ ਆਪਣੇ-ਆਪਣੇ ਅਰਧ ਸੈਂਕਡ਼ੇ ਪੂਰੇ ਕੀਤੇ। ਦੋਵਾਂ ਨੇ ਤੇਜ਼ ਖੇਡਦਿਆਂ 136 ਦੌਡ਼ਾਂ ਦਾ ਟੀਚਾ ਹਾਸਲ ਕਰ ਲਿਆ।

PunjabKesari

ਇਸ ਤੋਂ ਪਹਿਲਾਂ ਬੱਲੇਬਾਜ਼ੀ ਕਰਨ ਆਈ ਸ਼੍ਰੀਲੰਕਾ ਨੂੰ ਪਹਿਲਾ ਝਟਕਾ ਉਦੋਂ ਲੱਗਾ ਜਦੋਂ ਪਹਿਲੇ ਹੀ ਓਵਰ 'ਚ ਸ਼੍ਰੀਲੰਕਾ ਦਾ ਬੱਲੇਬਾਜ਼ ਲਾਹਿਰੁ ਥਿਰੀਮਾਨੇ 4 ਦੌੜਾਂ ਦੇ ਨਿੱਜੀ ਸਕੋਰ 'ਤੇ ਆਊਟ ਹੋ ਗਿਆ। ਖਬਰ ਲਿਖੇ ਜਾਣ ਤਕ ਸ਼੍ਰੀਲੰਕਾ ਨੇ 1.1 ਓਵਰ 'ਚ 1 ਵਿਕਟ ਦੇ ਨੁਕਸਾਨ 'ਤੇ 4 ਦੌੜਾਂ ਬਣਾ ਲਈਆਂ ਹਨ। ਇਸ ਤੋਂ ਬਾਅਦ ਦੂਜੀ ਅਤੇ ਤੀਜੀ ਵਿਕਟ 46 ਦੌਡ਼ਾਂ 'ਤੇ ਕੁਸਲ ਪਰੇਰਾ ਅਤੇ ਕੁਸਲ ਮੈਂਡਿਸ ਦੇ ਰੂਪ 'ਚ ਡਿੱਗੀ। ਪਾਰੀ ਨੂੰ ਸੰਭਾਲਣ ਦੀ ਵਜਾਏ ਧਨੰਨਜਯ ਡੀ ਸਿਲਵਾ ਲੋਕੀ ਫਾਰਗੁਸਨ ਦਾ ਸ਼ਿਕਾਰ ਹੋ ਕੇ ਪਵੇਲੀਅਨ ਪਰਤ ਗਏ। ਇਸ ਤੋਂ ਬਾਅਦ ਵੀ ਵਿਕਟਾਂ ਡਿੱਗਣ ਦਾ ਸਿਲਸਿਲਾ ਜਾਰੀ ਰਿਹਾ ਅਤੇ 60 ਦੌਡ਼ਾਂ ਦੇ ਅੰਦਰ ਸ਼੍ਰੀਲੰਕਾ ਦੇ 6 ਬੱਲੇਬਾਜ਼ ਪਵੇਲੀਅਨ ਪਰਤ ਗਏ। 7ਵੇਂ ਬੱਲੇਬਾਜ਼ ਦੇ ਰੂਪ 'ਚ ਉੱਤਰੇ ਥਿਸਾਰਾ ਪਰੇਰਾ ਅਤੇ ਕਪਤਾਨ ਦਿਮੁਥ ਕਰੁਣਾਰਤਨੇ ਨੇ ਪਾਰੀ ਨੂੰ ਸੰਭਾਲ ਕੇ ਟੀਮ ਦਾ ਸਕੋਰ 112 ਤੱਕ ਪਹੁੰਚਾਇਆ ਪਰ ਪਰੇਰਾ ਵੀ ਆਪਣੀ ਪਾਰੀ ਜਾਰੀ ਨਾ ਰੱਖ ਸਕੇ ਅਤੇ ਮਿਚੇਲ ਸੈਂਟਨਰ ਹੱਥੋ 27 ਦੌਡ਼ਾਂ ਬਣਾ ਕੇ ਆਊਟ ਹੋ ਗਏ। ਇਸ ਤੋਂ ਬਾਅਦ ਵਿਕਟਾਂ ਡਿੱਗਣ ਦਾ ਸਿਲਸਿਲਾ ਇਕ ਵਾਰ ਫਿਰ ਸ਼ੁਰੂ ਹੋ ਗਿਆ ਅਤੇ ਪੂਰੀ ਟੀਮ 136 ਦੌਡ਼ਾਂ 'ਤੇ ਢੇਰ ਹੋ ਗਈ। ਕਪਤਾਨ ਕਰੁਣਾਰਤਨੇ (52) ਇਕਲੌਤੇ ਬੱਲੇਬਾਜ਼ ਰਹੇ ਜੋ ਅਰਧ ਸੈਂਕਡ਼ਾ ਕਰ ਕੇ ਅਜੇਤੂ ਪਵੇਲੀਅਨ ਪਰਤੇ।

PunjabKesari

ਟੀਮਾਂ :
ਸੰਭਾਵੀ ਇਲੈਵਨ: ਮਾਰਟਿਨ ਗੁਪਟਿਲ, ਕੋਲਿਨ ਮੁਨਰੋ, ਕੇਨ ਵਿਲੀਅਮਸਨ (ਕਪਾਤਨ), ਰੋਸ ਟੇਲਰ, ਟਾਮ ਲਾਥਮ, ਜੇਮਸ ਨਿਸ਼ਮ, ਕੋਲਨ ਡੀ ਗ੍ਰੈਂਡਹੋਮ, ਮਿਚੇਲ ਸੈਨਟਨਰ, ਟਿਮ ਸਾਊਥੀ / ਈਸ਼ ਸੋਢੀ, ਟਰੈਂਟ ਬੋਟ, ਲੋਕੀ ਫਰਗੁਸਨ।

ਸੰਭਾਵੀ ਇਲੈਵਨ: ਦਿਮੁਥ ਕਰੁਣਾਰਤਨੇ (ਕਪਤਾਨ), ਲਾਹਿਰੁ ਥਿਰੀਮਾਨੇ, ਕੁਸਲ ਮੇਂਡਿਸ, ਕੁਸ਼ਲ ਪਰੇਰਾ, ਐਂਜਲੋ ਮੈਥਿਊਜ਼, ਧਨੰਜਯਾ ਡੀ ਸਿਲਵਾ, ਜੀਵਨ ਮੇਂਡਿਸ, ਥਿਸਾਰਾ ਪਰੇਰਾ, ਇਸੁਰੁਆ ਉਦਾਨਾ, ਨੁਆਨ ਪ੍ਰਦੀਪ / ਸੁਰੰਗਾ ਲਕਮਲ, ਲਸਿਥ ਮਲਿੰਗਾ।


Related News