CWC 2019 : ਟੁੱਟਣ ਕੰਢੇ ਹੈ ਮੈਕਗ੍ਰਾ ਦਾ ਰਿਕਾਰਡ

07/05/2019 11:28:38 PM

ਲੰਡਨ— ਇਕ ਵਿਸ਼ਵ ਕੱਪ ਵਿਚ ਸਭ ਤੋਂ ਵੱਧ ਵਿਕਟਾਂ ਲੈਣ ਦਾ ਆਸਟਰੇਲੀਆ ਦੇ ਸਾਬਕਾ ਤੇਜ਼ ਗੇਂਦਬਾਜ਼ ਗਲੇਨ ਮੈਕਗ੍ਰਾ ਦਾ ਰਿਕਾਰਡ ਟੁੱਟਣ ਦੇ ਕੰਢੇ 'ਤੇ ਹੈ। ਮੈਕਗ੍ਰਾ ਨੇ 2007 ਵਿਚ ਵੈਸਟਇੰਡੀਜ਼ 'ਚ ਹੋਏ ਵਿਸ਼ਵ ਕੱਪ ਵਿਚ 26 ਵਿਕਟਾਂ ਹਾਸਲ ਕੀਤੀਆਂ ਸਨ ਤੇ ਆਪਣੀ ਟੀਮ ਨੂੰ ਚੈਂਪੀਅਨ ਬਣਾਉਣ ਵਿਚ ਮਹੱਤਵਪੂਰਨ ਭੂਮਿਕਾ ਨਿਭਾਈ ਸੀ। ਮੈਕਗ੍ਰਾ ਦੇ ਇਸ ਰਿਕਾਰਡ ਨੂੰ ਉਸ ਦੇ ਦੇਸ਼ ਦੇ ਹੀ ਤੇਜ਼ ਗੇਂਦਬਾਜ਼ ਮਿਸ਼ੇਲ ਸਟਾਰਕ ਤੋਂ ਖਤਰਾ ਹੈ, ਜਿਹੜਾ ਇੰਗਲੈਂਡ ਵਿਚ ਚੱਲ ਰਹੇ ਵਿਸ਼ਵ ਕੱਪ ਦੇ ਸਿਰਫ 8 ਮੈਚਾਂ ਵਿਚੋਂ 24 ਵਿਕਟਾਂ ਲੈ ਚੁੱਕਾ ਹੈ ਤੇ ਮੈਕਗ੍ਰਾ ਦਾ ਰਿਕਾਰਡ ਤੋੜਨ ਤੋਂ ਤਿੰਨ ਵਿਕਟਾਂ ਦੂਰ ਹੈ।
ਆਸਟਰੇਲੀਆ ਨੂੰ ਸ਼ਨੀਵਾਰ ਦੱਖਣੀ ਅਫਰੀਕਾ ਨਾਲ ਆਪਣਾ ਆਖਰੀ ਲੀਗ ਮੈਚ ਖੇਡਣਾ ਹੈ। ਆਸਟਰੇਲੀਆ ਟੀਮ ਪਹਿਲਾਂ ਹੀ ਸੈਮੀਫਾਈਨਲ 'ਚ ਪਹੁੰਚ ਚੁੱਕੀ ਹੈ। ਇਸ ਤਰ੍ਹਾਂ ਸਟਾਰਕ ਨੂੰ ਘੱਟ ਤੋਂ ਘੱਟ ਦੋ ਮੈਚ ਖੇਡਣੇ ਹਨ ਤੇ ਇਨ੍ਹਾਂ ਮੈਚਾਂ 'ਚ ਉਹ ਮੈਕਗ੍ਰਾ ਦਾ ਰਿਕਾਰਡ ਤੋੜ ਸਕਦੇ ਹਨ। ਸਟਾਰਕ ਨੇ ਆਪਣੇ ਪ੍ਰਦਰਸ਼ਨ ਨਾਲ ਸ਼੍ਰੀਲੰਕਾ ਦੇ ਚਾਮਿੰਡਾ ਵਾਸ ਦੇ 2003 ਵਿਸ਼ਵ ਕੱਪ 'ਚ 23 ਵਿਕਟਾਂ, ਸ਼੍ਰੀਲੰਕਾ ਦੇ ਹੀ ਮੁਰਲੀਧਰਨ ਦੇ 2007 ਵਿਸ਼ਵ ਕੱਪ 'ਚ 23 ਵਿਕਟਾਂ ਤੇ ਆਸਟਰੇਲੀਆ ਦੇ ਸ਼ਾਨ ਟੇਟ ਦੇ 2007 ਵਿਸ਼ਵ ਕੱਪ 'ਚ 23 ਵਿਕਟਾਂ ਹਾਸਲ ਕਰਨ ਦੇ ਪ੍ਰਦਰਸ਼ਨ ਨੂੰ ਪਿੱਛੇ ਛੱਡ ਦਿੱਤਾ ਹੈ ਤੇ ਇਕ ਟੂਰਨਾਮੈਂਟ 'ਚ ਸਭ ਤੋਂ ਵੱਧ ਵਿਕਟਾਂ ਹਾਸਲ ਕਰਨ ਦੇ ਮਾਮਲੇ 'ਚ ਉਹ ਦੂਜੇ ਸਥਾਨ 'ਤੇ ਪਹੁੰਚ ਗਏ ਹਨ। ਸਟਾਰਕ ਦਾ ਇਸ ਤੋਂ ਪਹਿਲਾਂ ਸਰਵਸ੍ਰੇਸਠ ਪ੍ਰਦਰਸ਼ਨ 2015 ਦੇ ਵਿਸ਼ਵ ਕੱਪ 'ਚ 22 ਵਿਕਟਾਂ ਹਾਸਲ ਕੀਤੀਆਂ ਸਨ।


Gurdeep Singh

Content Editor

Related News