2016 ਦੇ ਵਿਸ਼ਵ ਕੱਪ ਜੇਤੂ ਤੋਂ ਜ਼ਿਆਦਾ ਮਜ਼ਬੂਤ ਹੈ ਮੌਜੂਦਾ ਵਿੰਡੀਜ਼ ਟੀਮ : ਬ੍ਰਾਵੋ

5/7/2020 7:06:32 PM

ਨਵੀਂ ਦਿੱਲੀ— ਕੋਰੋਨਾ ਵਾਇਰਸ ਦੀ ਵਜ੍ਹਾ ਨਾਲ ਇਸ ਸਾਲ ਆਸਟਰੇਲੀਆ 'ਚ ਹੋਣ ਵਾਲੇ ਟੀ-20 ਵਿਸ਼ਵ ਕੱਪ 'ਤੇ ਸੰਕਟ ਦੇ ਬੱਦਲ ਮੰਡਰਾ ਰਹੇ ਹਨ ਪਰ 2016 ਦੀ ਟੀ-20 ਵਿਸ਼ਵ ਕੱਪ ਜੇਤੂ ਟੀਮ ਦੇ ਮੈਂਬਰ ਡਵੇਨ ਬ੍ਰਾਵੋ ਦਾ ਮੰਨਣਾ ਹੈ ਕਿ ਵੈਸਟਇੰਡੀਜ਼ ਦੀ ਮੌਜੂਦਾ ਟੀਮ ਬਹੁਤ ਮਜ਼ਬੂਤ ਹੈ। ਬ੍ਰਾਵੋ ਦਾ ਮੰਨਣਾ ਹੈ ਕਿ ਵੈਸਟਇੰਡੀਜ਼ ਦੀ ਮੌਜੂਦਾ ਟੀਮ 2016 ਦੀ ਮੌਜੂਦਾ ਟੀਮ 2016 'ਚ ਟੀ-20 ਵਿਸ਼ਵ ਕੱਪ ਜਿੱਤਣ ਵਾਲੀ ਟੀਮ ਤੋਂ ਬਿਹਤਰ ਹੈ। ਬ੍ਰਾਵੋ ਨੇ ਕਿਹਾ ਕਿ ਮੌਜੂਦਾ ਟੀ-20 ਟੀਮ ਦੀ ਬੱਲੇਬਾਜ਼ੀ 'ਚ ਬਹੁਤ ਗਹਿਰਾਈ ਹੈ ਤੇ ਇਸ 'ਚ ਕਈ ਸਿਤਾਰੇ ਧਮਾਕੇਦਾਰ ਬੱਲੇਬਾਜ਼ ਮੌਜੂਦ ਹਨ, ਜੋਕਿ ਕ੍ਰਿਕਟ ਦੇ ਇਸ ਸਭ ਤੋਂ ਛੋਟੇ ਸਵਰੂਪ 'ਚ ਕਿਸੇ ਵੀ ਟੀਮ ਨੂੰ ਡਰਾ ਸਕਦੀ ਹੈ। ਬ੍ਰਾਵੋ ਨੇ ਕਿਹਾ ਕਿ ਸ਼੍ਰੀਲੰਕਾ 'ਚ ਪਿਛਲੀ ਸੀਰੀਜ਼ ਦੇ ਦੌਰਾਨ ਸਾਡੀ ਟੀਮ ਦੀ ਬੈਠਕ ਹੋਈ ਸੀ ਤੇ ਕੋਚ ਫਿਲ ਸਿਮੰਸ ਨੇ ਖਿਡਾਰੀਆਂ ਦੀ ਸੂਚੀ ਬੱਲੇਬਾਜ਼ੀ ਕ੍ਰਮ 'ਚ ਬਣਾਈ। ਇਸ 'ਚ ਉਨ੍ਹਾਂ ਨੇ ਮੇਰਾ ਨਾਂ 9ਵੇਂ ਸਥਾਨ 'ਤੇ ਲਿਖਿਆ। ਮੈਂ ਆਪਣੇ ਸਾਥੀ ਖਿਡਾਰੀਆਂ ਨੂੰ ਕਿਹਾ ਸੁਣੋ ਮੈਨੂੰ ਨਹੀਂ ਲੱਗਦਾ ਕਿ ਮੈਂ ਕਦੀ ਅਜਿਹੀ ਟੀ-20 ਟੀਮ ਦਾ ਹਿੱਸਾ ਰਿਹਾ, ਜਦੋ ਮੈਨੂੰ 9ਵੇਂ ਨੰਬਰ 'ਤੇ ਬੱਲੇਬਾਜ਼ੀ ਕਰਨੀ ਪੈ ਰਹੀ ਹੋਵੇ।

PunjabKesari
ਉਨ੍ਹਾਂ ਨੇ ਕਿਹਾ ਕਿ ਮੈਂ ਟੀਮ ਦੀ ਬੱਲੇਬਾਜ਼ੀ ਕ੍ਰਮ ਤੋਂ ਬਹੁਤ ਪ੍ਰਭਾਵਿਤ ਸੀ ਤੇ ਮੈਂ ਸਾਥੀ ਖਿਡਾਰੀਆਂ ਨੂੰ ਕਿਹਾ ਕਿ ਮੈਨੂੰ ਲਗਦਾ ਹੈ ਕਿ ਇਹ ਟੀਮ ਅਸਲ 'ਚ ਸਾਡੀ ਵਿਸ਼ਵ ਕੱਪ ਜੇਤੂ ਟੀਮ ਤੋਂ ਬਿਹਤਰ ਹੈ ਤੇ ਇਹ ਕੋਈ ਮਜ਼ਾਕ ਨਹੀਂ ਹੈ ਕਿਉਂਕਿ ਸਾਡੀ ਬੱਲੇਬਾਜ਼ੀ 10ਵੇਂ ਨੰਬਰ ਤਕ ਹੈ।


Gurdeep Singh

Content Editor Gurdeep Singh