ਘਰ ਦੇ ਸ਼ੇਰ ਵਿਦੇਸ਼ੀ ਜ਼ਮੀਨ 'ਤੇ ਹੋਏ ਢੇਰ, ਗਵਾਹੀ ਦੇ ਰਹੇ ਹਨ ਇਹ ਅੰਕਡ਼ੇ

03/05/2020 12:58:41 PM

ਸਪੋਰਟਸ ਡੈਸਕ— ਭਾਰਤੀ ਕ੍ਰਿਕਟ ਟੀਮ ਹਮੇਸ਼ਾ ਹੀ ਆਪਣੀ ਮਜ਼ਬੂਤ ਬੱਲੇਬਾਜ਼ੀ ਲਈ ਮਸ਼ਹੂਰ ਰਹੀ ਹੈ ਅਤੇ ਉਨ੍ਹਾਂ ਦੇ ਬੱਲੇਬਾਜ਼ਾਂ ਨੇ ਕ੍ਰਿਕਟ ਦੇ ਮੈਦਾਨ 'ਤੇ ਕਈ ਵੱਡੇ ਰਿਕਾਰਡ ਆਪਣੇ ਨਾਂ ਕੀਤੇ ਹਨ। ਹਾਲਾਂਕਿ ਵਰਤਮਾਨ ਸਮੇਂ ਦੇ ਭਾਰਤੀ ਬੱਲੇਬਾਜ਼ ਟੈਸਟ ਕ੍ਰਿਕਟ 'ਚ ਵਿਦੇਸ਼ੀ ਦੌਰੇ 'ਤੇ ਫੇਲ੍ਹ ਹੋ ਰਹੇ ਹਨ ਅਤੇ ਲਗਾਤਾਰ ਆਪਣੀ ਖਰਾਬ ਬੱਲੇਬਾਜ਼ੀ ਕਾਰਨ ਸਭ ਨੂੰ ਨਿਰਾਸ਼ ਕਰਦੇ ਆ ਰਹੇ ਹਨ। ਇਕ ਨਜ਼ਰ 2018 ਤੋਂ ਹੁਣ ਤੱਕ ਭਾਰਤੀ ਬੱਲੇਬਾਜ਼ਾਂ ਦੇ ਵਿਦੇਸ਼ੀ ਦੌਰੇ 'ਤੇ ਟੈਸਟ ਮੈਚਾਂ 'ਚ ਕੀਤੇ ਗਏ ਪ੍ਰਦਰਸ਼ਨ 'ਤੇ ਇਕ ਨਜ਼ਰ ਪਾਉਂਦੇ ਹਾਂ।

PunjabKesari

ਦੱਖਣੀ ਅਫਰੀਕਾ 'ਚ ਇਕਲੇ ਕੋਹਲੀ ਨੇ ਦਿਖਾਇਆ ਦਮ
ਜਨਵਰੀ 2018 ਦੀ ਸ਼ੁਰੂਆਤ 'ਚ ਦੱਖਣ ਅਫਰੀਕਾ ਦੇ ਦੌਰੇ 'ਤੇ ਭਾਰਤੀ ਟੀਮ ਪਹਿਲੇ ਦੋ ਟੈਸਟ ਹਾਰਨ ਦੇ ਨਾਲ ਹੀ ਸੀਰੀਜ਼ ਵੀ ਹਾਰ ਗਈ ਸੀ ਪਰ ਆਖਰੀ ਟੈਸਟ 'ਚ ਟੀਮ ਇੰਡੀਆ ਨੇ ਜਿੱਤ ਹਾਸਲ ਕਰ ਆਪਣੀ ਇੱਜ਼ਤ ਬਚਾਉਣ 'ਚ ਸਫਲ ਰਹੀ। ਇਸ ਦੌਰੇ 'ਤੇ ਭਾਰਤ ਲਈ ਵਿਰਾਟ ਕੋਹਲੀ ਨੂੰ ਛੱਡ ਬਾਕੀ ਸਭ ਬੱਲੇਬਾਜ਼ਾਂ ਨੇ ਨਿਰਾਸ਼ ਕੀਤਾ। ਕੋਹਲੀ ਨੇ ਇਸ ਸੀਰੀਜ਼ 'ਚ ਇਕ ਸੈਂਕੜਾ ਅਤੇ ਇਕ ਅਰਧ ਸੈਂਕੜਾ ਦੇ ਨਾਲ ਸਭ ਤੋਂ ਜ਼ਿਆਦਾ 286 ਦੌੜਾਂ ਬਣਾਈਆਂ ਸਨ। 

ਹੋਰ ਭਾਰਤੀ ਬੱਲੇਬਾਜ਼ਾਂ ਦਾ ਪ੍ਰਦਰਸ਼ਨ
ਮੁਰਲੀ ਵਿਜੇ (6 ਪਾਰੀਆਂ, 102 ਦੌੜਾਂ), ਚੇਤੇਸ਼ਵਰ ਪੁਜਾਰਾ (6 ਪਾਰੀ, 100 ਦੌੜਾਂ), ਕੇ. ਐੱਲ. ਰਾਹੁਲ (ਚਾਰ ਪਾਰੀਆਂ, 30 ਦੌੜਾਂ), ਅਜਿੰਕਿਆ ਰਹਾਨੇ (ਦੋ ਪਾਰੀਆਂ, 57 ਦੌੜਾਂ)।

PunjabKesari

ਇੰਗਲੈਂਡ ਦੌਰੇ 'ਤੇ ਵੀ ਕੋਹਲੀ ਰਹੇ ਸਭ ਤੋਂ ਅੱਗੇ 
ਅਗਸਤ 2018 'ਚ ਇੰਗਲੈਂਡ ਦੌਰੇ 'ਤੇ ਭਾਰਤ ਨੂੰ 5 ਮੈਚਾਂ ਦੀ ਟੈਸਟ ਸੀਰੀਜ 'ਚ 4-1 ਦੀ ਹਾਰ ਕਰਾਰੀ ਹਾਰ ਦਾ ਸਾਹਮਣਾ ਕਰਨਾ ਪਿਆ ਸੀ। ਵਿਰਾਟ ਕੋਹਲੀ ਨੇ ਦੌਰੇ ਦੀ 10 ਪਾਰੀਆਂ 'ਚ ਦੋ ਸੈਂਕੜੇ ਅਤੇ ਤਿੰਨ ਅਰਧ ਸੈਂਕੜੇ ਦੀ ਬਦੌਲਤ 593 ਦੌੜਾਂ ਬਣਾਈਆਂ। 

ਹੋਰ ਭਾਰਤੀ ਬੱਲੇਬਾਜ਼ਾਂ ਦਾ ਪ੍ਰਦਰਸ਼ਨ 
ਮੁਰਲੀ ਵਿਜੇ (4 ਪਾਰੀ, 26 ਦੌੜਾਂ), ਚੇਤੇਸ਼ਵਰ ਪੁਜਾਰਾ (8 ਪਾਰੀਆਂ, 278 ਦੌੜਾਂ), ਕੇ. ਐੱਲ. ਰਾਹੁਲ (10 ਪਾਰੀ, 299 ਦੌੜਾਂ) , ਅਜਿੰਕਿਆ ਰਹਾਨੇ (10 ਪਾਰੀ, 257 ਦੌੜਾਂ), ਸ਼ਿਖਰ ਧਵਨ  (8 ਪਾਰੀਆਂ,  162 ਦੌੜਾਂ)।PunjabKesari

ਆਸਟਰੇਲੀਆ 'ਚ ਸੀਰੀਜ਼ ਕੀਤਾ ਕਬਜਾ ਪਰ ਬੱਲੇਬਾਜ਼ਾਂ ਰਿਹਾ ਖਰਾਬ ਪ੍ਰਦਰਸ਼ਨ
ਦਸੰਬਰ 2018 'ਚ ਆਸਟਰੇਲੀਆ ਦੇ ਦੌਰੇ 'ਤੇ ਜਾਣ ਵਾਲੀ ਭਾਰਤੀ ਟੀਮ ਨੇ ਸ਼ਾਨਦਾਰ ਇਤਿਹਾਸ ਰਚਿਆ ਅਤੇ ਚਾਰ ਮੈਚਾਂ ਦੀ ਟੈਸਟ ਸੀਰੀਜ਼ ਨੂੰ 2-1 ਨਾਲ ਆਪਣੇ ਨਾਂ ਦਰਜ ਕੀਤੀ। ਇਸ ਸੀਰੀਜ਼ 'ਚ ਭਾਰਤ ਦੇ ਬਿਹਤਰੀਨ ਬੱਲੇਬਾਜ਼ਾਂ 'ਚੋਂ ਇਕਲੌਤੇ ਚੇਤੇਸ਼ਵਰ ਪੁਜ਼ਾਰਾ ਨੇ ਆਪਣੇ ਪ੍ਰਦਰਸ਼ਨ ਨਾਲ ਸਭ ਦਾ ਦਿਲ ਜਿੱਤ ਜਿੱਤ ਲਿਆ। ਪੁਜਾਰਾ ਨੇ ਇਸ ਸੀਰੀਜ਼ 'ਚ 7 ਪਾਰੀਆਂ 'ਚ ਸਭ ਤੋਂ ਜ਼ਿਆਦਾ ਦੌੜਾਂ 521 ਬਣਾਈਆਂ। ਉਨ੍ਹਾਂ ਤੋਂ ਇਲਾਵਾ ਹੋਰ ਕਈ ਵੀ ਬੱਲੇਬਾਜ਼ ਆਪਣੇ ਬੱਲੇ ਦਾ ਕਮਾਲ ਨਹੀਂ ਦਿਖਾ ਸਕਿਆ। 

ਹੋਰਾਂ ਭਾਰਤੀ ਬੱਲੇਬਾਜ਼ਾਂ ਦਾ ਪ੍ਰਦਰਸ਼ਨ : 
ਵਿਰਾਟ ਕੋਹਲੀ (7 ਪਾਰੀਆਂ, 282 ਦੌੜਾਂ), ਰਿਸ਼ਭ ਪੰਤ ( 7 ਪਾਰੀਆਂ, 350 ਦੌੜਾਂ), ਕੇ. ਐੱਲ ਰਾਹੁਲ (ਪੰਜ ਪਾਰੀਆਂ, 57 ਦੌੜਾਂ), ਅਜਿੰਕਿਆ ਰਹਾਨੇ (7 ਪਾਰੀਆਂ, 217 ਦੌੜਾਂ), ਮੁਰਲੀ ਵਿਜੇ ( 4 ਪਾਰੀਆਂ, 49 ਦੌੜਾਂ), ਹਨੁਮਾ ਵਿਹਾਰੀ (5 ਪਾਰੀਆਂ, 111 ਦੌੜਾਂ)।PunjabKesari 
ਵੈਸਟਇੰਡੀਜ਼ ਨੂੰ ਕੀਤਾ ਕਲੀਨ ਸਵੀਪ, ਪਰ ਭਾਰਤੀ ਬੱਲੇਬਾਜ਼ਾਂ ਇਥੇ ਵੀ ਰਹੇ ਫੇਲ੍ਹ
ਵਿਸ਼ਵ ਕੱਪ 2019 ਤੋਂ ਬਾਅਦ ਵੈਸਟਇੰਡੀਜ਼ ਦੌਰੇ 'ਤੇ ਭਾਰਤੀ ਟੀਮ ਨੇ ਆਪਣਾ ਦਬਦਬਾ ਦਿਖਾਇਆ ਅਤੇ ਮੇਜ਼ਬਾਨ ਟੀਮ ਨੂੰ ਦੋ ਮੈਚਾਂ ਦੀ ਟੈਸਟ ਸੀਰੀਜ਼ 'ਚ ਕਲੀਨ ਸਵੀਪ ਕੀਤਾ। ਇਸ ਦੌਰੇ 'ਤੇ ਹਨੁਮਾ ਵਿਹਾਰੀ ਸਭ ਤੋਂ ਜ਼ਿਆਦਾ (289) ਦੌੜਾਂ ਬਣਾਉਣ ਵਾਲੇ ਬੱਲੇਬਾਜ਼ ਰਹੇ ਤਾਂ ਉਥੇ ਹੀ ਅਜਿੰਕਿਆ ਰਹਾਨੇ ਨੇ 271 ਦੌੜਾਂ ਬਣਾਈਆਂ। 

ਹੋਰ ਭਾਰਤੀ ਬੱਲੇਬਾਜਾਂ ਦਾ ਪ੍ਰਦਰਸ਼ਨ :
ਵਿਰਾਟ ਕੋਹਲੀ (4 ਪਾਰੀ, 101 ਦੌੜਾਂ), ਚੇਤੇਸ਼ਵਰ ਪੁਜਾਰਾ (4 ਪਾਰੀਆਂ, 60 ਦੌੜਾਂ), ਮਯੰਕ ਅਗਰਵਾਲ ( 4 ਪਾਰੀਆਂ, 80 ਦੌੜਾਂ)।

PunjabKesari

ਨਿਊਜ਼ੀਲੈਂਡ ਦੌਰੇ 'ਤੇ ਬੁਰੀ ਤਰ੍ਹਾਂ ਫਲਾਪ ਰਹੇ ਭਾਰਤੀ ਬੱਲੇਬਾਜ਼
ਹਾਲ ਹੀ 'ਚ ਨਿਊਜ਼ੀਲੈਂਡ ਵਲੋਂ ਕਲੀਨ ਸਵੀਪ ਹੋਣ ਵਾਲੀ ਭਾਰਤੀ ਟੀਮ ਲਈ ਇਹ ਦੌਰਾ ਇਕ ਬੁਰੇ ਸਪਨੇ ਦੀ ਤਰ੍ਹਾਂ ਰਿਹਾ। ਚਾਰ ਪਾਰੀਆਂ 'ਚ 102 ਦੌੜਾਂ ਬਣਾਉਣ ਵਾਲੇ ਮਯੰਕ ਅਗਰਵਾਲ ਭਾਰਤ ਲਈ ਸਭ ਤੋਂ ਜ਼ਿਆਦਾ ਦੌੜਾਂ ਬਣਾਉਣ ਵਾਲੇ ਬੱਲੇਬਾਜ਼ ਰਿਹਾ। ਭਾਰਤੀ ਕਪਤਾਨ ਵਿਰਾਟ ਕੋਹਲੀ ਤਾਂ ਚਾਰ ਪਾਰੀਆਂ 'ਚ ਸਿਰਫ 38 ਦੌੜਾਂ ਬਣਾ ਸਕਿਆਂ ਤਾਂ ਉਥੇ ਹੀ ਅਜਿੰਕਿਆ ਰਹਾਨੇ ਦੇ ਬੱਲੇ ਚੋਂ ਚਾਰ ਪਾਰੀਆਂ 'ਚ 91 ਦੌੜਾਂ ਨਿਕਲੀਆਂ। ਪੰਤ ਨੇ ਚਾਰ ਪਾਰੀਆਂ 'ਚ 60 ਤਾਂ ਪ੍ਰਿਥਵੀ ਸ਼ਾਹ ਨੇ 98 ਦੌੜਾਂ ਬਣਾਈਆਂ।

PunjabKesari


Related News