CSK ਦੇ ਕਰਨ ਸ਼ਰਮਾ ਨੇ ਬਾਊਂਡਰੀ 'ਤੇ ਰੋਕਿਆ ਸ਼ਾਨਦਾਰ ਸਿਕਸ, ਦੇਖ ਹੈਰਾਨ ਹੋਏ ਧੋਨੀ

04/23/2018 1:06:55 AM

ਚੇਨਈ ਸੁਪਰ ਕਿੰਗਜ ਅਤੇ ਸਨਰਾਈਜ਼ਰਸ ਹੈਦਰਾਬਾਦ ਦੇ ਵਿਚਾਲੇ ਹੈਦਰਾਬਾਦ ਦੇ ਰਾਜੀਵ ਗਾਂਧੀ ਸਟੇਡੀਅਮ 'ਚ ਚੱਲ ਰਹੇ ਟੀ-20 ਦੌਰਾਨ ਸੀ.ਐੱਸ.ਕੇ. ਦੇ ਕਰਨ ਸ਼ਰਮਾ ਨੇ ਸ਼ਾਨਦਾਰ ਫਿਲਡਿੰਗ ਕਰ ਸਾਰਿਆਂ ਦਾ ਦਿਲ ਜਿੱਤ ਲਿਆ। ਦਰਅਸਲ ਚੇਨਈ ਨੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਹੈਦਰਾਬਾਦ ਨੂੰ 193 ਦੌੜਾਂ ਦਾ ਟੀਚਾ ਦਿੱਤਾ। ਟੀਚੇ ਦਾ ਪਿੱਛਾ ਕਰਨ ਉਤਰੀ ਹੈਦਰਾਬਾਦ ਦੀ ਸ਼ੁਰੂਆਤ ਖਰਾਬ ਰਹੀ। ਓਪਨਰ ਰਿੰਕੀ ਭੁਈ ਅਤੇ ਮਨੀਸ਼ ਪਾਂਡੇ ਬਿਨਾਂ ਖਾਤਾ ਖੋਲ੍ਹੇ ਪਵੇਲੀਅਨ ਵਾਪਸ ਪਹੁੰਚ ਗਏ। ਦੀਪਕ ਹੁੰਡਾ ਨੂੰ ਕੁਝ ਉਮੀਦ ਸੀ ਪਰ ਉਹ ਵੀ ਇਕ ਦੌੜ ਬਣਾ ਕੇ ਆਊਟ ਹੋ ਗਏ। ਇਹ ਤਿੰਨੋਂ ਵਿਕਟਾਂ ਦੀਪਕ ਚਾਹਰ ਨੇ ਹਾਸਲ ਕੀਤੀਆਂ।

PunjabKesari

ਪਰ ਸਭ ਤੋਂ ਰੌਮਾਂਚਕ ਪਲ ਉਸ ਸਮੇਂ ਦੇਖਣ ਨੂੰ ਮਿਲਿਆ ਜਦੋ ਹੈਦਰਾਬਾਦ ਦੇ ਤਿੰਨ ਓਵਰਾਂ 'ਚ ਤਿੰਨ ਵਿਕਟਾਂ ਡਿੱਗੀਆਂ। ਸਕੋਰ ਸੀ 12 ਦੌੜਾਂ। ਸ਼ਾਰਦੂਲ ਠਾਕੁਰ ਹੈਦਰਾਬਾਦ ਦੇ ਕਪਤਾਨ ਕੇਨ ਵਿਲੀਅਮਸਨ ਨੂੰ ਗੇਂਦਬਾਜ਼ੀ ਕਰ ਰਹੇ ਸਨ। ਸ਼ਾਰਦੂਲ ਦੀ ਇਕ ਬਾਊਂਸ ਹੁੰਦੀ ਗੇਂਦ ਨੂੰ ਕੇਨ ਵਿਲੀਅਮਸਨ ਨੇ ਉੱਚੀ ਸ਼ਾਟ ਖੇਡੀ ਜਿਸ ਦੌਰਾਨ ਬਾਊਂਡਰੀ 'ਤੇ ਤੇਜ਼ ਗੇਂਦਬਾਜ਼ ਕਰਨ ਸ਼ਰਮਾ ਖੜ੍ਹੇ ਸਨ। ਉਸ ਨੇ ਜੰਪ ਲਗਾਇਆ ਅਤੇ ਗੇਂਦ ਫੜ ਲਈ ਜਦੋ ਪਤਾ ਲੱਗਿਆ ਕਿ ਗੇਂਦ ਬਾਊਂਡਰੀ 'ਚ ਚਲ ਜਾਵੇਗੀ ਤਾਂ ਉਸ ਨੇ ਗੇਂਦ ਬਾਹਰ ਸੁੱਟ ਦਿੱਤੀ। ਕਰਨ ਦੀ ਇਹ ਸ਼ਾਨਦਾਰ ਫਿਲਡਿੰਗ ਦੇਖ ਕੇ ਗੇਂਦਬਾਜ਼ ਸ਼ਾਰਦੂਲ ਦਾ ਮੂੰਹ ਖੁੱਲ੍ਹੇ ਦਾ ਖੁੱਲ੍ਹਾ ਰਹਿ ਗਿਆ। ਇਸ ਤੋਂ ਇਲਾਵਾ ਧੋਨੀ ਵੀ ਉਸ ਦੀ ਫਿਲਡਿੰਗ ਦੇਖ ਕੇ ਹੈਰਾਨ ਹੋ ਗਏ।

 


Related News