IPL13: ਹੈਦਰਾਬਾਦ ਨਾਲ ਮੈਚ ਤੋਂ ਪਹਿਲਾਂ CSK ਦੇ ਕੋਚ ਫਲੇਮਿੰਗ ਬੋਲੇ, ਛੇ ਦਿਨ ਦੇ ਬ੍ਰੇਕ ''ਤੇ ਕਹੀ ਇਹ ਗੱਲ
Friday, Oct 02, 2020 - 01:16 AM (IST)
ਦੁਬਈ : ਚੇਨਈ ਸੁਪਰ ਕਿੰਗਜ਼ ਦੇ ਮੁੱਖ ਕੋਚ ਸਟੀਫਨ ਫਲੇਮਿੰਗ ਨੇ ਵੀਰਵਾਰ ਨੂੰ ਕਿਹਾ ਕਿ ਟੀਮ ਨੇ ਛੇ ਦਿਨ ਦੇ ਅਰਾਮ ਦਾ ਇਸਤੇਮਾਲ ਇੰਡੀਅਨ ਪ੍ਰੀਮੀਅਰ ਲੀਗ (ਆਈ.ਪੀ.ਐੱਲ.) ਅਭਿਆਨ ਪਟੜੀ 'ਤੇ ਲਿਆਉਣ ਲਈ ਕੀ ਕਰਨ ਦੀ ਜ਼ਰੂਰਤ ਹੈ, ਇਸ ਨੂੰ ਲੈ ਕੇ ਕੁੱਝ ਸਪੱਸ਼ਟਤਾ ਲਿਆਉਣ 'ਚ ਕੀਤਾ।
ਤਿੰਨ ਵਾਰ ਦੀ ਚੈਂਪੀਅਨ ਚੇਨਈ ਸੁਪਰ ਕਿੰਗਜ਼ (ਸੀ.ਐੱਸ.ਕੇ.) ਚੰਗੀ ਸ਼ੁਰੂਆਤ ਨਹੀਂ ਕਰ ਸਕੀ ਹੈ, ਉਸ ਨੇ ਸ਼ੁਰੂਆਤੀ ਤਿੰਨ 'ਚੋਂ 2 ਮੈਚ ਗੁਆ ਦਿੱਤੇ ਹਨ। ਉਨ੍ਹਾਂ ਕਿਹਾ, ‘ਇਹ ਬ੍ਰੇਕ ਚੰਗੇ ਸਮੇਂ 'ਤੇ ਮਿਲਿਆ ਕਿਉਂਕਿ ਪਹਿਲਾਂ ਤਿੰਨ ਮੈਚ ਲਗਾਤਾਰ ਕਾਫ਼ੀ ਜਲਦਬਾਜੀ 'ਚ ਹੋਏ ਅਤੇ ਸਾਰੇ ਮੈਚ ਵੱਖ-ਵੱਖ ਮੈਦਾਨਾਂ 'ਤੇ ਸਨ, ਇਸ ਲਈ ਤੁਹਾਨੂੰ ਹਾਲਾਤਾਂ ਨੂੰ ਸਮਝਣ ਦੀ ਕੋਸ਼ਿਸ਼ ਕਰਨ ਦੀ ਪ੍ਰਸ਼ੰਸਾ ਕਰਨੀ ਚਾਹੀਦੀ ਹੈ। ਹਰ ਇੱਕ ਮੈਚ ਮੁੱਖ ਰੂਪ ਨਾਲ ਉੱਥੇ ਖੇਡਣ ਵਾਲੀ ਪਹਿਲੀ ਟੀਮ ਲਈ ਮੁਸ਼ਕਲ ਸੀ।
ਸਨਰਾਈਜਰਜ਼ ਹੈਦਰਾਬਾਦ ਖ਼ਿਲਾਫ਼ ਸ਼ੁੱਕਰਵਾਰ ਨੂੰ ਹੋਣ ਵਾਲੇ ਮੈਚ ਤੋਂ ਪਹਿਲਾਂ ਸੀ.ਐੱਸ.ਕੇ. ਦੀ ਵੈੱਬਸਾਈਟ ਤੋਂ ਫਲੇਮਿੰਗ ਨੇ ਕਿਹਾ, ‘ਨਾਲ ਹੀ ਮੈਦਾਨ 'ਤੇ ਕੁੱਝ ਚੁਣੌਤੀਆਂ ਦਾ ਸਾਹਮਣਾ ਕਰਨ ਤੋਂ ਬਾਅਦ, ਅਸੀਂ ਇਸ ਬ੍ਰੇਕ ਦਾ ਵਧੀਆ ਇਸਤੇਮਾਲ ਕੀਤਾ, ਅਸੀਂ ਇਸ ਚੀਜ਼ ਨੂੰ ਲੈ ਕੇ ਸਪੱਸ਼ਟਤਾ ਬਣਾਈ ਕਿ ਸਾਨੂੰ ਕੀ ਕਰਨ ਦੀ ਜ਼ਰੂਰਤ ਹੈ ਅਤੇ ਅਸੀਂ ਬਹੁਤ ਵਧੀਆ ਅਭਿਆਸ ਕੀਤਾ। ਉਨ੍ਹਾਂ ਕਿਹਾ ਕਿ ਇਸ ਮੈਚ ਤੋਂ ਚੰਗੀ ਖ਼ਬਰ ਇਹ ਹੈ ਕਿ ਬੱਲੇਬਾਜ਼ ਅੰਬਾਤੀ ਰਾਇਡੂ ਅਤੇ ਹਰਫਨਮੌਲਾ ਡਵੇਨ ਬਰਾਵੋ ਚੋਣ ਲਈ ਉਪਲੱਬਧ ਹਨ।