ਟੀ-20 ਵਿਸ਼ਵ ਕੱਪ ’ਚ ਟੀਮ ਦੇ ਖਰਾਬ ਪ੍ਰਦਰਸ਼ਨ ਦੀ ਸਮੀਖਿਆ ਕਰੇਗਾ ਸੀ. ਐੱਸ. ਏ.

Friday, Nov 11, 2022 - 11:40 AM (IST)

ਟੀ-20 ਵਿਸ਼ਵ ਕੱਪ ’ਚ ਟੀਮ ਦੇ ਖਰਾਬ ਪ੍ਰਦਰਸ਼ਨ ਦੀ ਸਮੀਖਿਆ ਕਰੇਗਾ ਸੀ. ਐੱਸ. ਏ.

ਜੋਹਾਨਸਬਰਗ (ਭਾਸ਼ਾ)– ਕ੍ਰਿਕਟ ਦੱਖਣੀ ਅਫਰੀਕਾ (ਸੀ. ਐੱਸ. ਏ.) ਟੀ-20 ਵਿਸ਼ਵ ਕੱਪ ਵਿਸ਼ਵ ਕੱਪ ਤੋਂ ਟੀਮ ਦੇ ਛੇਤੀ ਬਾਹਰ ਹੋਣ ਦੀ ਸਮੀਖਿਆ ਕਰਨ ਲਈ ਇਕ ਪੈਨਲ ਦਾ ਗਠਨ ਕਰੇਗਾ ਭਾਰਤ ਅਤੇ ਭਾਰਤ ’ਚ ਅਗਲੇ ਸਾਲ ਹੋਣ ਵਾਲੇ ਇਕ ਰੋਜ਼ਾ ਵਿਸ਼ਵ ਕੱਪ ਤੋਂ ਪਹਿਲਾਂ ਲੋੜੀਂਦੇ ਸੁਧਾਰ ਦੇ ਉਪਾਅ ਵੀ ਕਰੇਗਾ। ਦਬਾਅ ਅੱਗੇ ਝੁਕਦੇ ਹੋਏ ‘ਚੋਕਰਸ’ ਦੇ ਲੇਬਲ ’ਤੇ ਚੱਲਦੇ ਹੋਏ ਦੱਖਣੀ ਅਫਰੀਕਾ ਨੂੰ ਆਸਟਰੇਲੀਆ ’ਚ ਟੀ-20 ਵਿਸ਼ਵ ਕੱਪ ਦੇ ਅਹਿਮ ਮੈਚ ’ਚ ਨੀਦਰਲੈਂਡਜ਼ ਤੋਂ ਹਾਰ ਦਾ ਸਾਹਮਣਾ ਕਰਨਾ ਪਿਆ।

ਦੱਖਣੀ ਅਫਰੀਕਾ ਦੇ ਕ੍ਰਿਕਟ ਨਿਰਦੇਸ਼ਕ ਐਨੋਚ ਐਨਵੇ ਨੇ ਕਿਹਾ, ‘‘ਸਾਨੂੰ ਪ੍ਰਦਰਸ਼ਨ ਦੀ ਸਮੀਖਿਆ ਕਰਨੀ ਹੋਵੇਗੀ। ਅਸੀਂ ਇਕ ਕਮੇਟੀ ਬਣਾਵਾਂਗੇ।” ਉਨ੍ਹਾਂ ਕਿਹਾ, “ਫੋਕਸ ਰੀਸੈੱਟ ਬਟਨ ਨੂੰ ਦਬਾਉਣ ’ਤੇ ਹੋਵੇਗਾ। ਅਸੀਂ ਇਸ ਨੂੰ ਭੁੱਲ ਕੇ ਅੱਗੇ ਸੋਚਾਂਗੇ ਤੇ ਇਸ ਲਈ ਸਪੱਸ਼ਟ ਰਣਨੀਤੀ ਬਣਾਈ ਜਾਵੇਗੀ। ਅਸੀਂ ਆਉਣ ਵਾਲੇ ਵਿਸ਼ਵ ਕੱਪ ਲਈ ਬਿਹਤਰ ਤਿਆਰੀ ਕਰਾਂਗੇ।’’ ਟੂਰਨਾਮੈਂਟ ਤੋਂ ਪਹਿਲਾਂ ਹਮੇਸ਼ਾ ਖਿਤਾਬ ਦਾ ਦਾਅਵੇਦਾਰ ਮੰਨਿਆ ਜਾਂਦਾ ਦੱਖਣੀ ਅਫਰੀਕਾ ਕਦੇ ਵੀ ਵਨਡੇ ਜਾਂ ਟੀ-20 ਵਿਸ਼ਵ ਕੱਪ ਦੇ ਫਾਈਨਲ ’ਚ ਨਹੀਂ ਪਹੁੰਚਿਆ ਹੈ। ਐਨਵੇ ਨੇ ਕਿਹਾ, ‘‘ਭਾਵੇਂ ਟੀਮ ਜਿੱਤੇ ਜਾਂ ਹਾਰੇ, ਅਸੀਂ ਟੀਮ ਦੇ ਨਾਲ ਹਾਂ ਪਰ ਸਵਾਲ ਕਰਦੇ ਰਹਾਂਗੇ ਕਿ ਅੱਗੇ ਕੀ ਬਿਹਤਰ ਕੀਤਾ ਜਾ ਸਕਦਾ ਹੈ।’’


author

cherry

Content Editor

Related News