CRPF ਨੇ ਜਿੱਤਿਆ ਅਖਿਲ ਭਾਰਤੀ ਪੁਲਸ ਹਾਕੀ ਚੈਂਪੀਅਨਸ਼ਿਪ ਦਾ ਖਿਤਾਬ
Saturday, Sep 22, 2018 - 12:05 AM (IST)

ਜਲੰਧਰ- ਕੇਂਦਰੀ ਰਿਜ਼ਰਵ ਪੁਲਸ ਬਲ (ਸੀ. ਆਰ. ਪੀ. ਐੱਫ.) ਦੀ ਟੀਮ ਨੇ 67ਵੀਂ ਅਖਿਲ ਭਾਰਤੀ ਪੁਲਸ ਹਾਕੀ ਚੈਂਪੀਅਨਸ਼ਿਪ ਦੇ ਫਾਈਨਲ ਵਿਚ ਸੀਮਾ ਸੁਰੱਖਿਆ ਬਲ (ਬੀ. ਐੱਸ. ਐੱਫ.) ਦੀ ਟੀਮ ਨੂੰ 5-3 ਨਾਲ ਹਰਾ ਕੇ ਖਿਤਾਬ ਆਪਣੇ ਨਾਂ ਕੀਤਾ। ਸਥਾਨਕ ਪੀ. ਏ. ਪੀ. ਦੇ ਐਸਟ੍ਰੋਰਫ ਹਾਕੀ ਸਟੇਡੀਅਮ ਵਿਚ ਮੇਜ਼ਬਾਨ ਪੰਜਾਬ ਪੁਲਸ ਟੀਮ ਨੇ ਹਾਰਡਲਾਈਨ ਮੁਕਾਬਲੇ ਵਿਚ ਓਡਿਸ਼ਾ ਪੁਲਸ ਨੂੰ 9-0 ਨਾਲ ਹਰਾ ਕੇ ਤੀਜਾ ਸਥਾਨ ਹਾਸਲ ਕੀਤਾ। ਜੇਤੂਆਂ ਨੂੰ ਮਨੋਜ ਯਾਦਵ (ਐਡੀਸ਼ਨਲ ਡਾਇਰੈਕਟਰ ਆਈ. ਬੀ. ਨਵੀਂ ਦਿੱਲੀ) ਨੇ ਸਨਮਾਨਤ ਕੀਤਾ।