ਕ੍ਰੋਏਸ਼ੀਆ ਗ੍ਰੈਂਡ ਚੈੱਸ : ਆਨੰਦ ਦੀ ਇਕ ਹੋਰ ਹਾਰ

Saturday, Jul 06, 2019 - 07:45 PM (IST)

ਕ੍ਰੋਏਸ਼ੀਆ ਗ੍ਰੈਂਡ ਚੈੱਸ : ਆਨੰਦ ਦੀ ਇਕ ਹੋਰ ਹਾਰ

ਕ੍ਰੋਏਸ਼ੀਆ (ਨਿਕਲੇਸ਼ ਜੈਨ)— ਕ੍ਰੋਏਸ਼ੀਆ ਗ੍ਰੈਂਡ ਚੈੱਸ ਟੂਰ ਦੇ 9ਵੇਂ ਰਾਊਂਡ ਵਿਚ 5 ਵਾਰ ਦੇ ਵਿਸ਼ਵ ਚੈਂਪੀਅਨ ਭਾਰਤ ਦੇ ਵਿਸ਼ਵਨਾਥਨ ਆਨੰਦ ਨੂੰ ਅਜ਼ਰਬੈਜਾਨ ਦੇ ਮਮੇਘਾਰੋਵ ਹੱਥੋਂ ਹਾਰ ਦਾ ਸਾਹਮਣਾ ਕਰਨਾ ਪਿਆ। ਆਨੰਦ ਲਈ ਪ੍ਰਤੀਯੋਗਿਤਾ ਵਿਚ ਇਹ ਦੂਜੀ ਹਾਰ ਰਹੀ। ਕਿਊ. ਜੀ. ਓ. ਓਪਨਿੰਗ ਵਿਚ ਕਾਲੇ ਮੋਹਰਿਆਂ ਨਾਲ ਖੇਡਦੇ ਹੋਏ ਆਨੰਦ ਲਈ ਸ਼ੁਰੂਆਤੀ 20 ਚਾਲਾਂ ਤੋਂ ਬਾਅਦ ਸਥਿਤੀ ਓਨੀ ਚੰਗੀ ਤਾਂ ਨਹੀਂ ਸੀ ਪਰ ਬੁਰੀ ਵੀ ਨਹੀਂ ਸੀ। ਖੇਡ ਦੀ 27ਵੀਂ ਚਾਲ ਵਿਚ ਮਮੇਘਾਰੋਵ ਨੇ ਬੋਰਡ 'ਤੇ ਆਨੰਦ ਦੇ ਰਾਜੇ ਵਲੋਂ ਹਮਲੇ ਦੇ ਟੀਚੇ ਨਾਲ ਆਪਣਾ ਹਾਥੀ ਆਨੰਦ ਦੇ ਊਠ ਨਾਲ ਬਦਲ ਲਿਆ। ਆਨੰਦ ਨੇ ਖੇਡ ਨੂੰ ਸੰਤੁਲਿਤ ਬਣਾਈ ਰੱਖਿਆ ਸੀ ਪਰ ਖੇਡ ਦੀ 37ਵੀਂ ਚਾਲ 'ਤੇ ਪਹਿਲਾਂ ਘੋੜੇ ਵਲੋਂ ਤੇ ਫਿਰ 38ਵੀਂ ਚਾਲ 'ਤੇ ਹਾਥੀ ਦੀ ਗਲਤ ਚਾਲ ਨਾਲ ਖੇਡ ਉਸ ਦੇ ਹੱਥੋਂ ਨਿਕਲ ਗਈ। 
ਦਿਨ ਦੇ ਹੋਰ ਸਾਰੇ ਮੁਕਾਬਲੇ ਡਰਾਅ ਰਹੇ। ਵਿਸ਼ਵ ਚੈਂਪੀਅਨ ਨਾਰਵੇ ਦੇ ਮੈਗਨਸ ਕਾਰਲਸਨ  ਨੇ ਅਰਮੀਨੀਆ ਦੇ ਲੇਵਾਨ ਆਰੋਨੀਅਨ ਨਾਲ, ਰੂਸ ਦੇ ਇਯਾਨ ਨੇਪੋਮਨਿਯਾਚੀ ਨੇ ਵੇਸਲੀ ਸੋ ਨਾਲ, ਅਮਰੀਕਾ ਦੇ ਫੇਬਿਆਨੋ ਕਾਰੂਆਨਾ ਨੇ ਡਿੰਗ ਲੀਰੇਨ ਨਾਲ, ਰੂਸ ਦੇ ਸੇਰਗੀ ਕਾਰਯਾਕਿਨ ਨੇ ਨੀਦਰਲੈਂਡ ਦੇ ਅਨੀਸ਼ ਗਿਰੀ ਨਾਲ ਤੇ ਅਮਰੀਕਾ ਦੇ ਹਿਕਾਰੂ ਨਾਕਾਮੁਰਾ ਨੇ ਫਰਾਂਸ ਦੇ ਮੈਕਸਿਮ ਲਾਗ੍ਰੇਵ ਨਾਲ ਡਰਾਅ ਖੇਡਿਆ। ਰਾਊਂਡ 9 ਤੋਂ ਬਾਅਦ ਮੈਗਨਸ ਕਾਰਲਸਨ 6.5 ਅੰਕਾਂ 'ਤੇ ਸਭ ਤੋਂ ਅੱਗੇ ਚੱਲ ਰਿਹਾ ਹੈ। 


author

Gurdeep Singh

Content Editor

Related News