ਕ੍ਰਿਸਟੀਆਨੋ ਰੋਨਾਲਡੋ ਨੇ ਰਚਿਆ ਇਤਿਹਾਸ, 700 ਗੋਲ ਕਰਨ ਵਾਲੇ ਬਣੇ ਦੁਨੀਆ ਦੇ ਛੇਵੇਂ ਫੁੱਟਬਾਲਰ

10/15/2019 4:40:22 PM

ਸਪੋਰਟਸ ਡੈਸਕ— ਬੀਤੇ ਦਿਨ ਸੋਮਵਾਰ ਨੂੰ ਖੇਡੇ ਗਏ ਯੂਰੋ ਕੱਪ 2020 ਦੇ ਕੁਆਲਿਫਾਇਰ ਮੁਕਾਬਲੇ 'ਚ ਯੂਕ੍ਰੇਨ ਨੇ ਪੁਰਤਗਾਲ ਨੂੰ 2-1 ਨਾਲ ਹਰਾ ਕੇ ਕੁਆਲੀਫਾਈ ਕਰ ਲਿਆ ਹੈ। ਗਰੁੱਪ ਬੀ 'ਚ ਪੁਰਤਗਾਲ ਅਜੇ ਵੀ ਅੰਕ ਤਾਲਿਕਾ 'ਚ ਦੂਜੇ ਨੰਬਰ 'ਤੇ ਕਾਬਿਜ ਹੈ। ਇਸ ਦੇ ਨਾਲ ਹੀ ਕ੍ਰਿਸਟੀਆਨੋ ਰੋਨਾਲਡੋ ਨੇ ਇਸ ਮੈਚ 'ਚ ਇਕ ਗੋਲ ਕਰਕੇ ਨਵਾਂ ਰਿਕਾਰਡ ਬਣਾ ਦਿੱਤਾ ਹੈ। ਇਸ ਮੈਚ 'ਚ ਸਟਾਰ ਫੁੱਟਬਾਲਰ ਕ੍ਰਿਸਟੀਆਨੋ ਰੋਨਾਲਡੋ ਨੇ ਆਪਣੇ ਕਰੀਅਰ ਦਾ 700ਵਾਂ ਗੋਲ ਕਰ ਇਕ ਖਾਸ ਕਲੱਬ 'ਚ ਸ਼ਾਮਲ ਹੋ ਗਏ ਹਨ। ਇਸ ਮੈਚ 'ਚ ਰੋਨਾਲਡੋ ਪੁਰਤਗਾਲ ਵੱਲੋਂ ਗੋਲ ਕਰਨ ਵਾਲੇ ਇਕਲੌਤੇ ਖਿਡਾਰੀ ਸਨ। ਹਾਲਾਂਕਿ ਉਹ ਆਪਣੀ ਟੀਮ ਨੂੰ ਹਾਰ ਤੋਂ ਨਹੀਂ ਬਚਾ ਸਕੇ।PunjabKesari


ਜੋਸੇਫ ਬਾਇਕਨ 805 ਗੋਲ ਨਾਲ ਹਨ ਪਹਿਲੇ ਸਥਾਨ 'ਤੇ
ਯੂਰੋ ਕੱਪ 'ਚ ਯੂਕ੍ਰੇਨ ਖਿਲਾਫ ਮੈਚ 'ਚ ਪੁਰਤਗਾਲ ਦੇ ਕਪਤਾਨ ਰੋਨਾਲਡੋ ਨੇ 72ਵੇਂ ਮਿੰਟ 'ਚ ਗੋਲ ਕਰ ਇਹ ਖਾਸ ਉਪਲੱਬਧੀ ਹਾਸਲ ਕੀਤੀ। ਉਨ੍ਹਾਂ ਦੇ ਹੁਣ ਕੁੱਲ ਮਿਲਾ ਕੇ 700 ਗੋਲ ਹੋ ਗਏ ਹੈ ਅਤੇ ਉਹ ਇਸ ਅੰਕੜੇ ਤੱਕ ਪਹੁੰਚਣ ਵਾਲੇ ਦੁਨੀਆ ਦੇ ਛੇਵੇਂ ਫੁੱਟਬਾਲਰ ਬਣ ਗਏ ਹਨ। ਇਸ ਤੋਂ ਪਹਿਲਾਂ ਜੋਸੇਫ ਬਾਇਕਨ, ਰੋਮਾਰਓ, ਪੇਲੇ, ਫੇਰੇਂਕ ਪੁਸਕਾਸ ਅਤੇ ਗਰਡ ਮਿਊਲਰ ਜਿਵੇਂ ਦਿੱਗਜ ਫੁੱਟਬਾਲਰ ਹੀ ਆਪਣੇ ਕਰੀਅਰ 'ਚ 700 ਤੋਂ ਜ਼ਿਆਦਾ ਗੋਲ ਕਰ ਸਕੇ ਸਨ। ਚੈੱਕ ਰਿਪਬਲਿਕ ਦੇ ਸਾਬਕਾ ਫੁੱਟਬਾਲਰ ਜੋਸੇਫ ਬਾਇਕਨ 805 ਗੋਲ ਦੇ ਨਾਲ ਇਸ ਲਿਸਟ 'ਚ ਪਹਿਲੇ ਸਥਾਨ 'ਤੇ ਹੈ।PunjabKesari
ਰਿਆਲ ਮੈਡਰਿਡ ਲਈ ਕੀਤੇ ਸਭ ਵੱਧ ਗੋਲ
ਰੋਨਾਲਡੋ ਨੇ ਆਪਣੇ 17 ਸਾਲ ਲੰਬੇ ਕਰੀਅਰ 'ਚ 95 ਗੋਲ ਰਾਸ਼ਟਰੀ ਟੀਮ ਪੁਰਤਗਾਲ ਲਈ ਕੀਤੇ ਹਨ। ਇਸ ਤੋਂ ਇਲਾਵਾ ਵੱਖ-ਵੱਖ ਅੰਤਰਰਾਸ਼ਟਰੀ ਅਤੇ ਮਕਾਮੀ ਕਲੱਬਾਂ ਲਈ ਉਨ੍ਹਾਂ ਨੇ 605 ਗੋਲ ਦਾਗੇ ਹਨ। ਇਸ 'ਚ ਸਭ ਤੋਂ ਜ਼ਿਆਦਾ ਰਿਆਲ ਮੈਡਰਿਡ ਲਈ 450 ਗੋਲ, ਮੈਨਚੇਸਟਰ ਯੂਨਾਇਟੀਡ ਲਈ 118, ਜੁਵੈਂਟਸ ਲਈ 32 ਅਤੇ ਸਪੋਰਟਿੰਗ ਕਲਬ ਪੁਰਤਗਾਲ ਲਈ 5 ਗੋਲ ਕੀਤੇ ਹਨ। ਵਰਤਮਾਨ 'ਚ ਉਹ ਜੁਵੈਂਟਸ ਕਲਬ ਲਈ ਖੇਡ ਰਹੇ ਹਨ।

ਮੈਚ ਤੋਂ ਬਾਅਦ ਰੋਨਾਲਡੋ ਨੇ ਕਿਹਾ....
ਮੈਚ ਤੋਂ ਬਾਅਦ ਜਦੋਂ ਰੋਨਾਲਡੋ ਤੋਂ ਇਸ ਬਾਰੇ 'ਚ ਪੁੱਛਿਆ ਗਿਆ ਤਾਂ ਉਨ੍ਹਾਂ ਨੇ ਕਿਹਾ ਕਿ ਮੈਂ ਰਿਕਾਰਡ ਬਾਰੇ ਨਹੀਂ ਸੋਚਦਾ, ਮੈਂ ਬੱਸ ਅੱਜ 'ਚ ਜਿਓਣਾ ਹਾਂ ਅਤੇ ਅਗਲੇ ਮੈਚ ਦੇ ਬਾਰੇ 'ਚ ਸੋਚਦਾ ਹਾਂ। ਅੱਗੇ ਉਨ੍ਹਾਂ ਨੇ ਕਿਹਾ ਕਿ ਇਹ ਨੰਬਰ ਹਾਸਲ ਕਰਨਾ ਆਸਾਨ ਨਹੀਂ ਸੀ। ਮੈਂ ਉਨ੍ਹਾਂ ਸਾਰਿਆ ਦਾ ਧੰਨਵਾਦ ਕਰਨਾ ਚਾਹੁੰਦਾ ਹਾਂ ਜਿਨ੍ਹਾਂ ਨੇ ਮੈਨੂੰ ਸਪੋਰਟ ਕੀਤੀ। ਇਹ ਦੁੱਖਦ ਹੈ ਕਿ ਅਸੀਂ ਇਹ ਮੈਚ ਹਾਰ ਗਏ।  

 


Related News