ਕ੍ਰਿਕਟਰ ਯੁਜਵੇਂਦਰ ਚਾਹਲ ਦੀ ਮੰਗੇਤਰ ਨੇ ਲਾਲ ਲਹਿੰਗੇ ''ਚ ਕਰਾਇਆ ਫੋਟੋਸ਼ੂਟ, ਪ੍ਰਸ਼ੰਸਕ ਹੋਏ ਦੀਵਾਨੇ

Tuesday, Nov 24, 2020 - 05:07 PM (IST)

ਕ੍ਰਿਕਟਰ ਯੁਜਵੇਂਦਰ ਚਾਹਲ ਦੀ ਮੰਗੇਤਰ ਨੇ ਲਾਲ ਲਹਿੰਗੇ ''ਚ ਕਰਾਇਆ ਫੋਟੋਸ਼ੂਟ, ਪ੍ਰਸ਼ੰਸਕ ਹੋਏ ਦੀਵਾਨੇ

ਨਵੀਂ ਦਿੱਲੀ : ਭਾਰਤੀ ਕ੍ਰਿਕਟਰ ਯੁਜਵੇਂਦਰ ਚਾਹਲ ਦੀ ਮੰਗੇਤਰ ਧਨਾਸ਼੍ਰੀ ਵਰਮਾ ਇਸ ਵਾਰ ਆਪਣੇ ਫੋਟੋਸ਼ੂਟ ਨੂੰ ਲੈ ਕੇ ਖੂਬ ਸੁਰਖੀਆਂ ਬਟੋਰ ਰਹੀ ਹੈ। ਇਨ੍ਹਾਂ ਤਸਵੀਰਾਂ ਵਿਚ ਧਨਾਸ਼੍ਰੀ ਨੇ ਲਾਲ ਰੰਗ ਦਾ ਲਹਿੰਗਾ ਪਾਇਆ ਹੋਇਆ ਹੈ ਅਤੇ ਉਹ ਕਾਫ਼ੀ ਖ਼ੂਬਸੂਰਤ ਵੀ ਲੱਗ ਰਹੀ ਹੈ। ਤਸਵੀਰਾਂ ਵਿਚ ਉਹ ਸ਼ਰਮਾਉਂਦੀ ਹੋਈ ਵੀ ਨਜ਼ਰ ਆ ਰਹੀ ਹੈ। ਧਨਾਸ਼੍ਰੀ ਨੇ ਇਨ੍ਹਾਂ ਤਸਵੀਰਾਂ ਨੂੰ ਸਾਂਝੀਆਂ ਕਰਦੇ ਹੋਏ ਕੈਪਸ਼ਨ ਵਿਚ ਲਿਖਿਆ, 'ਹਰ ਕੁੜੀ ਲਈ ਲਾਲ ਰੰਗ ਦਾ ਵੱਖ ਸ਼ੇਡ ਹੁੰਦਾ ਹੈ।' ਇਨ੍ਹਾਂ ਤਸਵੀਰਾਂ 'ਤੇ ਪ੍ਰਸ਼ੰਸਕ ਵੀ ਕਮੈਂਟਸ ਕਰਕੇ ਆਪਣੀ ਪ੍ਰਤੀਕਿਰਿਆ ਦੇ ਰਹੇ ਹਨ ।

ਇਹ ਵੀ ਪੜ੍ਹੋ: ਹਲਦੀ ਦੀ ਰਸਮ ਦੌਰਾਨ ਭਾਵੁਕ ਹੋਈ ਪਹਿਲਵਾਨ ਸੰਗੀਤਾ ਫੋਗਾਟ, ਤਸਵੀਰਾਂ ਆਈਆਂ ਸਾਹਮਣੇ



ਦੱਸ ਦੇਈਏ ਕਿ ਇੰਡੀਅਨ ਪ੍ਰੀਮੀਅਰ ਲੀਗ ਲਈ ਧਨਾਸ਼੍ਰੀ ਵਰਮਾ ਯੂ.ਏ.ਈ. ਵਿਚ ਸੀ ਅਤੇ ਹੁਣ ਵਾਪਸ ਪਰਤ ਗਈ ਹੈ। ਉਥੇ ਹੀ ਯੁਜਵੇਂਦਰ ਚਾਹਲ ਆਸਟਰੇਲਿਆਈ ਦੌਰੇ ਲਈ ਭਾਰਤੀ ਕ੍ਰਿਕਟ ਟੀਮ ਨਾਲ ਸਿਡਨੀ ਪਹੁੰਚ ਚੁੱਕੇ ਹਨ।  ਯੁਜਵੇਂਦਰ ਚਾਹਲ ਅਤੇ ਧਨਾਸ਼੍ਰੀ ਵਰਮਾ ਨੇ ਇਸ ਸਾਲ ਅਗਸਤ ਵਿਚ ਮੰਗਣੀ ਕੀਤੀ ਸੀ। ਦੋਵਾਂ ਨੇ ਆਪਣੇ ਰੋਕਾ ਸੈਰੇਮਨੀ ਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਸਾਂਝੀਆਂ ਕਰਕੇ ਪ੍ਰਸ਼ੰਸਕਾਂ ਨਾਲ ਇਹ ਖ਼ੁਸ਼ਖ਼ਬਰੀ ਸਾਂਝੀ ਕੀਤੀ ਸੀ।

ਇਹ ਵੀ ਪੜ੍ਹੋ: ਖ਼ੁਸ਼ਖ਼ਬਰੀ, ਸੋਨਾ ਫਿਰ ਹੋ ਸਕਦਾ ਹੈ 45 ਹਜ਼ਾਰੀ


author

cherry

Content Editor

Related News