ਕ੍ਰਿਕਟਰ ਯੁਵੀ ਦੇ 6 ਗੇਂਦਾਂ ''ਤੇ 6 ਛੱਕਿਆਂ ਦੇ 13 ਸਾਲ ਪੂਰੇ, ਪਤਨੀ ਹੇਜਲ ਨੇ ਸਹੁਰੇ ਨਾਲ ਇੰਝ ਮਨਾਈ ਖ਼ੁਸ਼ੀ
Sunday, Sep 20, 2020 - 11:40 AM (IST)
ਨਵੀਂ ਦਿੱਲੀ : 2007 ਟੀ-20 ਕ੍ਰਿਕਟ ਵਿਸ਼ਵ ਕੱਪ ਦੌਰਾਨ ਭਾਰਤੀ ਆਲਰਾਊਂਡਰ ਯੁਵਰਾਜ ਸਿੰਘ ਨੇ ਇੰਗਲੈਂਡ ਖ਼ਿਲਾਫ ਮੈਚ ਵਿਚ 6 ਗੇਂਦਾਂ 'ਤੇ 6 ਛੱਕੇ ਲਗਾਏ ਸਨ। ਯੁਵੀ ਦੇ ਇਸ ਰਿਕਾਰਡ ਨੂੰ 13 ਸਾਲ ਪੂਰੇ ਹੋ ਗਏ ਹਨ। ਅਜਿਹੇ ਵਿਚ ਚੰਡੀਗੜ੍ਹ ਦੇ ਸੈਕਟਰ 10 ਸਥਿਤ ਡੀ.ਏ.ਵੀ. ਕਾਲਜ ਵਿਚ ਯੁਵਰਾਜ ਦੇ ਪਿਤਾ ਯੋਗਰਾਜ ਅਤੇ ਯੁਵੀ ਦੀ ਪਤਨੀ ਹੇਜਲ ਕੀਚ ਨੇ ਯੁਵੀ ਦੇ ਛੱਕਿਆਂ ਦੀ ਐਨੀਵਰਸਰੀ ਮਨਾਉਂਦੇ ਹੋਏ ਕੇਕ ਕੱਟਿਆ।
ਇਹ ਵੀ ਪੜ੍ਹੋ: ਬਿਨਾਂ ਰਾਸ਼ਨ ਕਾਰਡ ਦੇ ਵੀ ਲੋਕਾਂ ਨੂੰ ਮਿਲੇਗਾ ਮੁਫ਼ਤ ਅਨਾਜ, ਅਪਣਾਓ ਇਹ ਤਰੀਕਾ
ਇੰਗਲੈਂਡ ਖ਼ਿਲਾਫ ਲਗਾਏ ਸਨ 6 ਛੱਕੇ
ਭਾਵੇਂ ਹੀ ਇਨ੍ਹੀਂ ਦਿਨੀਂ ਯੁਵੀ ਫ਼ਾਰਮ ਵਿਚ ਨਾ ਹੋਣ ਦੀ ਵਜ੍ਹਾ ਨਾਲ ਟੀਮ ਤੋਂ ਬਾਹਰ ਚੱਲ ਰਹੇ ਹਨ ਪਰ ਇਨ੍ਹਾਂ ਦੇ ਰਿਕਾਡਰਸ ਨੂੰ ਕਦੇ ਭੁਲਾਇਆ ਨਹੀਂ ਜਾ ਸਕਦਾ। ਯੁਵਰਾਜ ਨੇ ਸਾਲ 2007 ਵਿਚ ਇੰਗਲੈਂਡ ਖ਼ਿਲਾਫ ਟੀ20 ਵਿਸ਼ਵ ਕੱਪ ਦੇ ਇਕ ਮੁਕਾਬਲੇ ਵਿਚ ਸਟੁਅਰਟ ਬਰਾਡ ਦੇ ਓਵਰ ਵਿਚ 6 ਗੇਂਦਾਂ 'ਤੇ 6 ਛੱਕੇ ਜੜੇ ਸਨ। ਅੰਤਰਰਾਸ਼ਟਰੀ ਟੀ20 ਕ੍ਰਿਕਟ ਵਿਚ ਅਜਿਹਾ ਕਾਰਾਨਾਮਾ ਕਰਣ ਵਾਲੇ ਯੁਵਰਾਜ ਇਕਲੌਤੇ ਬੱਲੇਬਾਜ ਹਨ।
ਇਹ ਵੀ ਪੜ੍ਹੋ: UAE ਦੇ ਸਿਹਤ ਮੰਤਰੀ ਨੇ ਲਗਵਾਇਆ ਕੋਰੋਨਾ ਵੈਕਸੀਨ ਦਾ ਪਹਿਲਾ ਟੀਕਾ, ਦੱਸਿਆ ਸੁਰੱਖਿਅਤ
12 ਗੇਂਦਾਂ ਵਿਚ ਹੀ ਪੂਰਾ ਕਰ ਦਿੱਤਾ ਅਰਧ ਸੈਂਕੜਾਯੁਵਰਾਜ ਨੇ ਇਸ ਮੈਚ ਵਿਚ 1 ਓਵਰ ਵਿਚ 6 ਛੱਕੇ ਲਗਾਉਣ ਦੇ ਇਲਾਵਾ ਟੀ20 ਕ੍ਰਿਕਟ ਵਿਚ ਸਭ ਤੋਂ ਤੇਜ਼ ਅਰਧ ਸੈਂਕੜਾ ਲਗਾਉਣ ਦਾ ਰਿਕਾਰਡ ਵੀ ਆਪਣੇ ਨਾਮ ਕੀਤਾ ਸੀ। ਯੁਵਰਾਜ ਨੇ ਸਿਰਫ਼ 12 ਗੇਂਦਾਂ ਦਾ ਸਾਹਮਣਾ ਕਰਦੇ ਹੋਏ 50 ਦੌੜਾਂ ਪੂਰੀਆਂ ਕਰ ਲਈਆਂ। ਉਨ੍ਹਾਂ ਦੇ ਇਸ ਰਿਕਾਰਡ ਨੂੰ ਅੱਜ ਤੱਕ ਕੋਈ ਬੱਲੇਬਾਜ ਨਹੀਂ ਤੋੜ ਸਕਿਆ। ਉਨ੍ਹਾਂ ਨੇ 16 ਗੇਂਦਾਂ ਵਿਚ 3 ਚੌਕਿਆਂ ਅਤੇ 7 ਛੱਕਿਆਂ ਦੀ ਮਦਦ ਨਾਲ 58 ਦੌੜਾਂ ਦੀ ਪਾਰੀ ਖੇਡੀ ਸੀ, ਜਿਸ ਦੀ ਬਦੌਲਤ ਭਾਰਤ ਨੇ ਇੰਗਲੈਂਡ ਦੇ ਸਾਹਮਣੇ 219 ਦੌੜਾਂ ਦਾ ਟੀਚਾ ਰੱਖਿਆ। ਜਵਾਬ ਵਿਚ ਇੰਗਲੈਂਡ ਨੇ ਵੀ ਚੰਗੀ ਸ਼ੁਰੂਆਤ ਕੀਤੀ ਉਨ੍ਹਾਂ ਦੀ ਟੀਮ 6 ਵਿਕਟਾਂ ਦੇ ਨੁਕਸਾਨ 'ਤੇ 200 ਦੌੜਾਂ ਹੀ ਬਣਾ ਸਕੀ।
ਇਹ ਵੀ ਪੜ੍ਹੋ: IPL 2020: ਅੱਜ ਭਿੜਨਗੇ ਦਿੱਲੀ ਕੈਪੀਟਲਸ ਅਤੇ ਕਿੰਗਜ਼ ਇਲੈਵਨ ਪੰਜਾਬ, ਜਾਣੋ ਕਿਸ ਦਾ ਪੱਲਾ ਭਾਰੀ