ਬਿਨ੍ਹਾਂ ਮਾਸਕ ਦੇ ਫੜ੍ਹੀ ਗਈ ਜਡੇਜਾ ਦੀ ਪਤਨੀ, ਪੁਲਸ ਨਾਲ ਕੀਤੀ ਤਿੱਖੀ ਬਹਿਸ

Tuesday, Aug 11, 2020 - 04:44 PM (IST)

ਬਿਨ੍ਹਾਂ ਮਾਸਕ ਦੇ ਫੜ੍ਹੀ ਗਈ ਜਡੇਜਾ ਦੀ ਪਤਨੀ, ਪੁਲਸ ਨਾਲ ਕੀਤੀ ਤਿੱਖੀ ਬਹਿਸ

ਮੁੰਬਈ– ਕ੍ਰਿਕਟਰ ਰਵਿੰਦਰ ਜਡੇਜਾ ਦੀ ਪਤਨੀ ਰਿਵਾਬਾ ਨੇ ਗੁਜਰਾਤ ਦੇ ਰਾਜਕੋਟ ’ਚ ਪੁਲਸ ਕਾਂਸਟੇਬਲ ਨਾਲ ਬਹਿਸ ਕੀਤੀ ਜਿਸ ਨੇ ਉਸ ਨੂੰ ਮਾਸਕ ਨਾ ਪਾਉਣ ਦਾ ਕਾਰਨ ਪੁੱਛਿਆ ਸੀ। ਪੁਲਸ ਨੇ ਮੰਗਲਵਾਰ ਨੂੰ ਇਹ ਜਾਣਕਾਰੀ ਦਿੱਤੀ। ਸੋਮਵਾਰ ਦੀ ਰਾਤ ਨੂੰ ਘਟਨਾ ਦੇ ਸਮੇਂ ਇਹ ਕ੍ਰਿਕਟਰ ਕਾਰ ਚਲਾ ਰਿਹਾ ਸੀ। 

PunjabKesari

ਸੀਨੀਅਰ ਪੁਲਸ ਅਧਿਕਾਰੀ ਨੇ ਦੱਸਿਆ ਕਿ ਜਡੇਜਾ ਨੇ ਮਾਸਕ ਪਾਇਆ ਹੋਇਆ ਸੀ ਪਰ ਰਿਵਾਬਾ ਨੇ ਨਹੀਂ। ਡਿਪਟੀ ਕਮਿਸ਼ਨਰ ਪੁਲਿਸ (ਡੀ.ਸੀ.ਪੀ.) ਮਨੋਹਰ ਸਿੰਘ ਜਡੇਜਾ ਨੇ ਦੱਸਿਆ ਕਿ ਕ੍ਰਿਕਟਰ ਦੀ ਪਤਨੀ ਨੇ ਹੈੱਡ ਕਾਂਸਟੇਬਲ ਸੋਨਲ ਗੋਸਾਈ ਨਾਲ ਤਿੱਖੀ ਬਹਿਸ ਕੀਤੀ ਜਿਨ੍ਹਾਂ ਨੇ ਰਿਵਾਬਾ ਨੂੰ ਮਾਸਕ ਨਾ ਪਾਹਿਨੇ ਵੇਖ ਕੇ ਕਿਸਾਨਪਾੜਾ ਚੌਂਕ ’ਤੇ ਗੱਡੀ ਰੋਕੀ ਸੀ। 

PunjabKesari

ਡੀ.ਸੀ.ਪੀ. ਨੇ ਕਿਹਾ ਕਿ ,ਸਾਡੀ ਸ਼ੁਰੂਆਤੀ ਜਾਂਚ ’ਚ ਪਤਾ ਲੱਗਾ ਹੈ ਕਿ ਰਿਵਾਬਾ ਜਡੇਜਾ ਨੇ ਮਾਸਕ ਨਹੀਂ ਪਾਇਆ ਸੀ। ਇਹ ਜਾਂਚ ਦਾ ਮੁੱਦਾ ਹੈ ਕਿ ਮਾਮਲਾ ਕਿਉਂ ਵਧਿਆ। ਸਾਨੂੰ ਪਤਾ ਲੱਗਾ ਹੈ ਕਿ ਦੋਵਾਂ ਪੱਖਾਂ ਵਿਚਾਲੇ ਬਹਿਸ ਹੋਈ। ਉਨ੍ਹਾਂ ਦੱਸਿਆ ਕਿ ਬਹਿਸ ਤੋਂ ਬਾਅਦ ਸੋਨਲ ਨੇ ਬੇਅਰਾਮੀ ਦੀ ਸ਼ਿਕਾਇਤ ਕੀਤੀ ਜਿਸ ਤੋਂ ਬਾਅਦ ਉਨ੍ਹਾਂ ਨੂੰ ਨੇੜੇ ਦੇ ਹਸਪਤਾਲ ਲਿਜਾਇਆ ਗਿਆ। ਅਧਿਕਾਰੀ ਨੇ ਦੱਸਿਆ ਕਿ ਅੱਧੇ ਘੰਟੇ ਬਾਅਦ ਉਨ੍ਹਾਂ ਨੂੰ ਛੁੱਟੀ ਦੇ ਦਿੱਤੀ ਗਈ ਅਤੇ ਉਹ ਹੁਣ ਠੀਕ ਹੈ। ਇਸ ਮਾਮਲੇ ’ਚ ਅਜੇ ਤਕ ਐੱਫ.ਆਈ.ਆਰ. ਦਰਜ ਨਹੀਂ ਕੀਤੀ ਗਈ। 


author

Rakesh

Content Editor

Related News