ਪਿਤਾ ਬਣੇ ਭਾਰਤੀ ਕ੍ਰਿਕਟਰ ਮੋਹਿਤ ਸ਼ਰਮਾ ਨੇ ਪਹਿਲੀ ਵਾਰ ਸ਼ੇਅਰ ਕੀਤੀ ਪੁੱਤਰ ਦੀ ਤਸਵੀਰ

Tuesday, Feb 22, 2022 - 05:47 PM (IST)

ਪਿਤਾ ਬਣੇ ਭਾਰਤੀ ਕ੍ਰਿਕਟਰ ਮੋਹਿਤ ਸ਼ਰਮਾ ਨੇ ਪਹਿਲੀ ਵਾਰ ਸ਼ੇਅਰ ਕੀਤੀ ਪੁੱਤਰ ਦੀ ਤਸਵੀਰ

ਸਪੋਰਟਸ ਡੈਸਕ- ਭਾਰਤੀ ਕ੍ਰਿਕਟਰ ਮੋਹਿਤ ਸ਼ਰਮਾ ਪਿਛਲੇ ਸਾਲ 27 ਦਸੰਬਰ ਨੂੰ ਪਿਤਾ ਬਣੇ ਸਨ ਤੇ ਉਨ੍ਹਾਂ ਦੀ ਪਤਨੀ ਨੇ ਪੁੱਤਰ ਨੂੰ ਜਨਮ ਦਿੱਤਾ ਸੀ। ਇਸ ਗੱਲ ਦੀ ਜਾਣਕਾਰੀ ਉਨ੍ਹਾਂ ਨੇ ਸੋਸ਼ਲ ਮੀਡੀਆ ਦੇ ਜ਼ਰੀਏ ਪ੍ਰਸ਼ੰਸਕਾਂ ਨਾਲ ਸਾਂਝੀ ਕੀਤੀ ਹੈ। ਹੁਣ ਮੋਹਿਤ ਨੇ ਆਪਣੇ ਪੁੱਤਰ ਦੀ ਤਸਵੀਰ ਸਾਂਝੀ ਕੀਤੀ ਹੈ।

ਇਹ ਵੀ ਪੜ੍ਹੋ : ਨੀਰਜ ਚੋਪੜਾ, ਦਿਨੇਸ਼ ਕਾਰਤਿਕ 'ਇੰਡੀਆ-ਯੂਕੇ ਵੀਕ ਆਫ ਸਪੋਰਟ' ਦਾ ਹੋਣਗੇ ਹਿੱਸਾ

 

 
 
 
 
 
 
 
 
 
 
 
 
 
 
 
 

A post shared by Mohitmahipal Sharma (@mohitsharma18)

ਮੋਹਿਤ ਨੇ ਸੋਸ਼ਲ ਮੀਡੀਆ 'ਤੇ ਇਕ ਤਸਵੀਰ ਸਾਂਝੀ ਕੀਤੀ ਜਿਸ 'ਚ ਉਹ, ਉਨ੍ਹਾਂ ਦੀ ਪਤਨੀ ਤੇ ਪੁੱਤਰ ਨਜ਼ਰ ਆ ਰਹੇ ਹਨ। ਇਸ ਤਸਵੀਰ ਨੂੰ ਸਾਂਝਾ ਕਰਨ ਦੇ ਬਾਅਦ ਉਨ੍ਹਾਂ ਨੇ ਕੈਪਸ਼ਨ 'ਚ ਵਰਲਡ ਵਾਲਾ ਸਾਈਨ ਸ਼ੇਅਰ ਕਰਦੇ ਹੋਏ ਦੋਵਾਂ ਨੂੰ ਆਪਣੀ ਦੁਨੀਆ ਦੱਸਿਆ ਹੈ। ਇਸ ਤਸਵੀਰ ਨੂੰ ਸਾਂਝੀ ਕਰਨ ਦੇ ਬਾਅਦ ਪ੍ਰਸ਼ੰਸਕ ਉਨ੍ਹਾਂ ਨੂੰ ਵਧਾਈਆਂ ਵੀ ਦੇ ਰਹੇ ਹਨ।

ਇਹ ਵੀ ਪੜ੍ਹੋ : INDW v NZW : ਰਿਚਾ ਘੋਸ਼ ਦਾ ਵਨ-ਡੇ ਕ੍ਰਿਕਟ 'ਚ ਵੱਡਾ ਰਿਕਾਰਡ, ਲਾਇਆ ਸਭ ਤੋਂ ਤੇਜ਼ ਅਰਧ ਸੈਂਕੜਾ

ਜ਼ਿਕਰਯੋਗ ਹੈ ਕਿ ਮੋਹਿਤ ਸ਼ਰਮਾ ਨੇ ਭਾਰਤੀ ਟੀਮ ਵਲੋਂ 26 ਵਨ-ਡੇ ਤੇ 8 ਟੀ20 ਕੌਮਾਂਤਰੀ ਮੈਚ ਖੇਡੇ ਹਨ। ਸੱਜੇ ਹੱਥ ਦੇ ਤੇਜ਼ ਗੇਂਦਬਾਜ਼ ਨੇ ਵਨ-ਡੇ 'ਚ 31 ਜਦਕਿ ਟੀ-20 ਕੌਮਾਂਤਰੀ 'ਚ 6 ਵਿਕਟਾਂ ਝਟਕਾਈਆਂ ਹਨ। ਉਨ੍ਹਾਂ ਨੇ ਆਖ਼ਰੀ ਕੌਮਾਂਤਰੀ ਮੈਚ 2015 'ਚ ਖੇਡਿਆ ਸੀ। ਉਹ ਇੰਡੀਅਨ ਪ੍ਰੀਮੀਅਰ ਲੀਗ (ਆਈ. ਪੀ. ਐੱਲ.) 'ਚ 86 ਮੈਚ ਖੇਡ ਚੁੱਕੇ ਮੋਹਿਤ ਨੇ 19.07 ਦੀ ਸ਼ਾਨਦਾਰ ਸਟ੍ਰਾਈਕ ਰੇਟ ਨਾਲ 92 ਵਿਕਟਾਂ ਝਟਕਾਈਆਂ ਹਨ। ਉਹ ਆਖ਼ਰੀ ਵਾਰ 20 ਸਤੰਬਰ 2020 ਨੂੰ ਦਿੱਲੀ ਕੈਪੀਟਲਸ ਲਈ ਮੈਦਾਨ 'ਤੇ ਉਤਰੇ ਸਨ। 

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।


 


author

Tarsem Singh

Content Editor

Related News