ਲੀਗ ਮੈਚਾਂ ਲਈ ਟੈਸਟ ਕ੍ਰਿਕਟ ਛੱਡਣ ਵਾਲੇ ਆਮਿਰ-ਰਿਆਜ਼ ਨੂੰ ਹੈਡ ਕੋਚ ਮਿਸਬਾਹ ਨੇ ਲਾਈ ਝਾਡ਼

12/18/2019 5:56:29 PM

ਲਾਹੌਰ : ਪਾਕਿਸਤਾਨ ਦੇ ਮੁੱਖ ਕੋਚ ਅਤੇ ਮੁੱਖ ਚੋਣਕਾਰ ਮਿਸਬਾਹ ਉਲ ਹਕ ਨੇ ਤੇਜ਼ ਗੇਂਦਬਾਜ਼ ਮੁਹੰਮਦ ਆਮਿਰ ਅਤੇ ਵਹਾਬ ਰਿਆਜ਼ ਨੂੰ ਗਲਤ ਸਮੇਂ 'ਤੇ ਟੈਸਟ ਕ੍ਰਿਕਟ ਤੋਂ ਰਿਟਾਇਰਮੈਂਟ ਲੈਣ ਲਈ ਝਿੜਕਿਆ ਹੈ। ਸਾਬਕਾ ਪਾਕਿਸਤਾਨੀ ਕਪਤਾਨ ਮਿਸਬਾਹ ਨੇ ਕਿਹਾ ਕਿ ਪਾਕਿਸਤਾਨ ਕ੍ਰਿਕਟ ਬੋਰਡ (ਪੀ. ਸੀ. ਬੀ.) ਹੁਣ ਨਵੀਂ ਰਣਨੀਤੀ 'ਤੇ ਕੰਮ ਕਰ ਰਿਹਾ ਹੈ ਤਾਂ ਜੋ ਹਰ ਫਾਰਮੈੱਟ ਲਈ ਖਿਡਾਰੀ ਉਪਲੱਬਧ ਰਹਿ ਸਕਣ। ਆਮਿਰ ਨੇ ਜੁਲਾਈ ਵਿਚ ਆਪਣੇ ਸੀਮਤ ਓਵਰਾਂ ਦੇ ਫਾਰਮੈੱਟ ਅਤੇ ਦੁਨੀਆ ਭਰ ਵਿਚ ਚੱਲ ਰਹੀ ਟੀ-20 ਲੀਗ 'ਤੇ ਧਿਆਨ ਦੇਣ ਲਈ ਟੈਸਟ ਕ੍ਰਿਕਟ ਤੋਂ ਸੰਨਿਆਸ ਲੈ ਲਿਆ ਸੀ। ਉੱਥੇ ਹੀ ਵਹਾਬ ਨੇ ਸਤੰਬਰ ਵਿਚ ਟੈਸਟ ਕ੍ਰਿਕਟ ਨੂੰ ਹਮੇਸ਼ਾ ਲਈ ਛੱਡ ਦਿੱਤਾ ਸੀ। ਵਹਾਬ ਨੇ ਨਾਲ ਹੀ ਪਾਕਿਸਤਾਨ ਦੇ ਘਰੇਲੂ ਫਰਸਟ ਕਲਾਸ ਕਾਇਦ-ਏ-ਆਜ਼ਮ ਟਰਾਫੀ ਤੋਂ ਵੀ ਖੁਦ ਨੂੰ ਵੱਖ ਕਰ ਲਿਆ ਸੀ। ਵਹਾਬ ਨੇ 34 ਸਾਲ ਦੀ ਉਮਰ ਵਿਚ ਟੈਸਟ ਕਰੀਅਰ ਤੋਂ ਸੰਨਿਆਸ ਲਿਆ ਜਦਕਿ ਆਮਿਰ ਨੇ 27 ਸਾਲਾ ਵਿਚ ਹੀ ਟੈਸਟ ਕ੍ਰਿਕਟ ਛੱਡ ਦਿੱਤੀ ਸੀ, ਜਿਸ ਕਾਰਨ ਉਸ 'ਤੇ ਕਾਫੀ ਉਂਗਲਾਂ ਉੱਠ ਰਹੀਆਂ ਹਨ। ਪਾਕਿਸਤਾਨੀ ਟੀਮ ਜਿੱਥੇ ਤੇਜ਼ ਗੇਂਦਬਾਜ਼ਾਂ ਦੀ ਕਮੀ ਨਾਲ ਜੂਝ ਰਿਹਾ ਹੈ, ਉੱਥੇ ਹੀ 2 ਤਜ਼ਰਬੇਕਾਰ ਖਿਡਾਰੀਆਂ ਦੇ ਇਸ ਸਵਰੂਪ ਨੂੰ ਛੱਡਣ ਨਾਲ ਉਸ ਨੂੰ ਝਟਕਾ ਲੱਗਾ ਹੈ। ਇਸ ਕਾਰਨ ਟੀਮ ਮੈਨੇਜਮੈਂਟ ਨੇ ਸ਼ਾਹਿਨ ਅਫਰੀਦੀ, ਨਸੀਮ ਸ਼ਾਹ ਅਤੇ ਮੁਹੰਮਦ ਮੂਸਾ ਵਰਗੇ ਡੈਬਿਊ ਗੇਂਦਬਾਜ਼ਾਂ ਨੂੰ ਟੀਮ ਵਿਚ ਸ਼ਾਮਲ ਕੀਤਾ ਹੈ।

PunjabKesari

ਮਿਸਬਾਹ ਨੇ ਕਿਹਾ, ''ਅਸੀਂ ਇਸ ਬਾਰੇ ਵਿਚ ਗਹਿਰਾਈ ਨਾਲ ਸੋਚ ਰਹੇ ਹਨ ਅਤੇ ਬਹੁਤ ਜਲਦੀ ਇਸ ਨੂੰ ਲੈ ਕੇ ਨੀਤੀ ਬਣਾ ਲੈਣਗੇ। ਅੱਗੇ ਪਾਕਿਸਤਾਨ ਲਈ ਇਹ ਸਮੱਸਿਆ ਬਣ ਸਕਦੀ ਹੈ। ਅਸੀਂ ਖਿਡਾਰੀਆਂ 'ਤੇ ਕਾਫੀ ਖਰਚ ਕਰਦੇ ਹਾਂ ਅਤੇ ਉਨ੍ਹਾਂ ਤੋਂ ਇਸ ਖੇਡ ਨੂੰ ਵਾਪਸੀ ਦੇਣ ਦੀ ਉਮੀਦ ਕਰਦੇ ਹਾਂ ਪਰ ਉਸਦੇ ਵੱਲੋਂ ਅਜਿਹਾ ਕਰਨਾ ਠੀਕ ਨਹੀਂ ਹੈ। ਸਾਨੂੰ ਹਰ ਸਵਰੂਪ ਵਿਚ ਖਿਡਾਰੀਆਂ ਦੀ ਉਪਲੱਬਧਤਾ ਯਕੀਨੀ ਕਰਨ ਲਈ ਨਿਯਮ ਬਣਾਉਣਾ ਹੋਵੇਗਾ।


Related News