ਲੋਕਸਭਾ ਚੋਣਾਂ ਦਾ ਆਖਰੀ ਦੌਰ ਜਾਰੀ, ਕ੍ਰਿਕਟਰ ਹਰਭਜਨ ਸਿੰਘ ਨੇ ਵੀ ਕੀਤਾ ਵੋਟ
Sunday, May 19, 2019 - 12:15 PM (IST)

ਸਪੋਰਟਸ ਡੈਸਕ : ਲੋਕਸਭਾ ਚੌਣਾ ਦੇ ਆਖਰੀ ਗੇੜ ਵਿਚ ਐਤਵਾਰ ਨੂੰ ਪੰਜਾਬ ਦੀਆਂ ਸਾਰੀਆਂ 13 ਸੀਟਾਂ 'ਤੇ ਵੋਟਿੰਗ ਸ਼ੁਰੂ ਹੋ ਗਈ। ਜਲੰਧਰ ਵਿਚ ਸਵੇਰੇ ਤੋਂ ਹੀ ਵੋਟਰ ਵੋਟਿੰਗ ਕੇਂਦਰਾਂ 'ਤੇ ਪਹੁੰਚਣਾ ਸ਼ੁਰੂ ਹੋ ਗਏ ਹਨ। ਪੋਲਿੰਗ ਬੂਥ 'ਤੇ ਲੋਕਾਂ ਦੀ ਲੰਬੀਆਂ ਲਾਈਨਾ ਲਗਣੀਆਂ ਸ਼ੁਰੂ ਹੋ ਗਈਆਂ ਹਨ। ਅਜਿਹੇ 'ਚ ਟੀਮ ਇੰਡੀਆ ਨੂੰ ਕ੍ਰਿਕਟਰ ਹਰਭਜਨ ਸਿੰਘ ਨੇ ਵੀ ਜਲੰਧਰ ਦੇ ਇਕ ਸਰਕਾਰੀ ਸਕੂਲ ਵਿਚ ਵੋਟ ਪਾਉਣ ਪਹੁੰਚੇ।
ਆਮ ਜਨਤਾ ਹੀ ਨਹੀਂ, ਸੈਲੀਬ੍ਰਿਟੀਆਂ ਵਿਚ ਵੀ ਵੋਟ ਕਰਨ ਦਾ ਜੋਸ਼ ਦੇਖਿਆ ਜਾ ਰਿਹਾ ਹੈ। ਸ਼ਹਿਰ ਸਥਿਤ ਗੜ੍ਹੇ ਦੇ ਸਰਕਾਰੀ ਸਕੂਲ 'ਚ ਬਣੇ ਵੋਟਿੰਗ ਬੂਥ 'ਤੇ ਭਾਰਤੀ ਟੀਮ ਦੇ ਮੈਂਬਰ ਰਹੇ ਕ੍ਰਿਕਟਰ ਹਰਭਜਨ ਸਿੰਘ ਵੀ ਲੋਕਾਂ ਵਿਚਾਲੇ ਲਾਈਨ ਵਿਚ ਲੱਗ ਕੇ ਵੋਟ ਪਾਉਣ ਲਈ ਪਹੁੰਚੇ। ਇਸ ਦੌਰਾਨ ਉਸਨੇ ਮੀਡੀਆ ਦੇ ਸਾਹਮਣੇ ਸਾਫ ਕੀਤਾ ਕਿ ਰਾਜਨੀਤੀ ਵਿਚ ਆਉਣ ਦੀ ਉਸਦਾ ਕੋਈ ਇਰਾਦਾ ਨਹੀਂ ਹੈ। ਭੱਜੀ ਨੇ ਕਿਹਾ ਕਿ ਰਾਜਨੀਤੀ ਵਿਚ ਪਹਿਲਾਂ ਹੀ ਕਾਫੀ ਤਜ਼ਰਬੇਕਾਰ ਲੋਕ ਹਨ। ਇਸ ਲਈ ਮੇਰੀ ਕੋਈ ਯੋਜਨਾ ਨਹੀਂ ਹੈ।