ਕ੍ਰਿਕਟ ਵਿਸ਼ਵ ਕੱਪ ''ਚ ਅਫਗਾਨੀ ਸੱਭਿਆਚਾਰ ਨੂੰ ਉਤਸ਼ਾਹਿਤ ਕਰ ਰਹੀ ਹੈ ਦਿਵਾ ਪਤੰਗ
Monday, Jun 24, 2019 - 10:51 PM (IST)

ਨਵੀਂ ਦਿੱਲੀ— ਕ੍ਰਿਕਟ ਵਿਸ਼ਵ ਕੱਪ 'ਚ ਇਕ ਪਾਰਸੇ ਜਿੱਥੇ ਮੀਂਹ ਤੇ ਐੱਲ. ਈ. ਡੀ. ਗਿੱਲੀਆਂ ਚਰਚਾ ਦਾ ਵਿਸ਼ਾ ਬਣੀ ਹੋਈ ਹੈ। ਤਾਂ ਇਕ ਪਾਸੇ ਅਫਗਾਨਿਸਤਾਨ ਦੀ ਐਂਕਰ ਦਿਵਾ ਪਤੰਗ ਵੀ ਚਰਚਾ 'ਚ ਬਣੀ ਹੋਈ ਹੈ। ਅਫਗਾਨਿਸਤਾਨ ਦੇ ਇਕ ਚੈਨਲ ਦੀ ਐਂਕਰ ਦਿਵਾ ਹਰ ਮੈਚ 'ਚ ਅਫਗਾਨਿਸਤਾਨ ਦੇ ਕਲਚਰ (ਸੱਭਿਆਚਾਰ) ਨੂੰ ਉਤਸ਼ਾਹਿਤ ਕਰਦੀ ਨਜ਼ਰ ਆ ਰਹੀ ਹੈ। ਉਹ ਹਰ ਮੈਚ 'ਚ ਅਫਗਾਨਿਸਤਾਨ ਦੇ ਰਸਮੀ ਪਹਿਰਾਵੇ 'ਚ ਨਜ਼ਰ ਆ ਰਹੀ ਹੈ, ਜਿਸ ਨਾਲ ਉਹ ਹਰ ਕਿਸੇ ਦੇ ਲਈ ਖਿੱਚ ਦਾ ਕੇਂਦਰ ਬਣੀ ਰਹਿੰਦੀ ਹੈ।
ਪਿਛਲੇ ਦਿਨੀਂ ਭਾਰਤੀ ਐਂਕਰ ਰਿਧੀਮਾ ਪਾਠਕ ਦੇ ਨਾਲ ਉਸਦੀ ਇਕ ਇੰਟਰਵਿਊ ਚਰਚਾ 'ਚ ਆਈ ਸੀ। ਇਸ 'ਚ ਦਿਵਾ ਰਿਧੀਮਾ ਨੂੰ ਅਫਗਾਨੀ ਭਾਸ਼ਾ ਦੇ ਕੁਝ ਸ਼ਬਦਾਂ ਦਾ ਮਤਲਬ ਦੱਸ ਰਹੀ ਸੀ। ਦਿਵਾ ਨੇ ਦੱਸਿਆ ਅਫਗਾਨਿਸਤਾਨ ਦੇ ਪਿੰਡਾਂ 'ਚ ਸੁੰਦਰ ਲੜਕੀਆਂ ਨੂੰ ਕੋਚੀ ਪੁਕਾਰਾ ਜਾਂਦਾ ਹੈ।
ਨਾਲ ਹੀ ਜਦੋਂ ਰਿਧੀਮਾ ਨੇ ਉਸ ਨੂੰ ਦੱਸਿਆ ਕਿ ਉਹ ਪੰਜਾਬੀ ਸੂਟ 'ਚ ਸੋਹਣੀ ਕੁੜੀ ਲੱਗ ਰਹੀ ਹੈ ਤਾਂ ਉਹ ਦੋਵੇਂ ਹੱਸਣ ਲੱਗੀਆਂ। ਜ਼ਿਕਰਯੋਗ ਹੈ ਕਿ ਦਿਵਾ ਨੇ ਇਕ ਇੰਟਰਵਿਊ ਦੇ ਦੌਰਾਨ ਭਾਰਤੀ ਟੀਮ ਨੂੰ ਵਿਸ਼ਵ ਕੱਪ ਦਾ ਦੂਜਾ ਦਾਅਵੇਦਾਰ ਦੱਸਿਆ ਸੀ।
ਦਿਵਾ ਨੇ ਕਿਹਾ ਸੀ ਕਿ ਵਿਸ਼ਵ ਕੱਪ 'ਚ ਇਕ ਤੋਂ ਵੱਧ ਕੇ ਇਕ ਟੀਮਾਂ ਹਨ। ਹਰ ਕਿਸੇ ਦੀ ਬੱਲੇਬਾਜ਼ੀ ਉਸਦੀ ਤਾਕਤ ਹੈ ਤਾਂ ਕੋਈ ਗੇਂਦਬਾਜ਼ੀ ਦੇ ਦਮ 'ਤੇ ਵਿਸ਼ਵ ਕੱਪ ਜਿੱਤਣ ਦਾ ਦਮ ਰੱਖਦਾ ਹੈ।
ਦਿਵਾ ਨੇ ਕਿਹਾ ਕਿ ਭਾਰਤੀ ਟੀਮ ਦੇ ਫਾਈਨਲ ਜਿੱਤ ਦੇ ਚਾਂਸ 50-50 ਲੱਗਦੇ ਹਨ ਤੇ ਬਾਕੀ ਟੀਮਾਂ ਵੀ ਸ਼ਾਨਦਾਰ ਪ੍ਰਦਰਸ਼ਨ ਕਰ ਰਹੀਆਂ ਹਨ। ਇਸ ਲਈ ਭਾਰਤੀ ਟੀਮ ਨੂੰ ਜਿੱਤਣ ਦੇ ਲਈ ਪਸੀਨਾ ਵਹਾਉਮਾ ਪੈ ਸਕਦਾ ਹੈ।
ਅਫਗਾਨਿਸਤਾਨ ਜਿੱਤੇਗਾ ਜਾਂ ਨਹੀਂ ਸਵਾਲ 'ਤੇ ਦਿਵਾ ਨੇ ਵਧੀਆ ਜਵਾਬ ਦਿੰਦੇ ਹੋਏ ਕਿਹਾ ਕਿ ਵਿਸ਼ਵ ਕੱਪ ਨਹੀਂ ਦਿਲ ਜਿੱਤਣ ਆਏ ਹਨ।