ਕ੍ਰਿਕਟ ਅੰਪਾਇਰ ਅਲੀਮ ਡਾਰ ਅਗਲੇ ਸਾਲ ਸੰਨਿਆਸ ਲਵੇਗਾ

Saturday, Sep 28, 2024 - 11:49 AM (IST)

ਕ੍ਰਿਕਟ ਅੰਪਾਇਰ ਅਲੀਮ ਡਾਰ ਅਗਲੇ ਸਾਲ ਸੰਨਿਆਸ ਲਵੇਗਾ

ਇਸਲਾਮਾਬਾਦ– ਆਈ. ਸੀ. ਸੀ. ਦਾ ਸਾਬਕਾ ਏਲੀਟ ਅੰਪਾਇਰ ਤੇ ਤਿੰਨ ਵਾਰ ‘ਵਰਲਡ ਕ੍ਰਿਕਟ ਅੰਪਾਇਰ ਆਫ ਦਿ ਯੀਅਰ’ ਰਹਿ ਚੁੱਕਾ ਅਲੀਮ ਡਾਰ ਪਾਕਿਸਤਾਨ ਦੇ ਘਰੇਲੂ ਸੈਸ਼ਨ ਤੋਂ ਬਾਅਦ 2025 ਵਿਚ ਸੰਨਿਆਸ ਲਵੇਗਾ। ਉਹ 2003 ਤੋਂ 2023 ਤੱਕ ਕੌਮਾਂਤਰੀ ਕ੍ਰਿਕਟ ਪ੍ਰੀਸ਼ਦ (ਆਈ. ਸੀ. ਸੀ.) ਦੇ ਅੰਪਾਇਰਾਂ ਦੇ ਏਲੀਟ ਪੈਨਲ ਵਿਚ ਸ਼ਾਮਲ ਸੀ। ਉਹ ਅਜੇ ਪਾਕਿਸਤਾਨ ਦੇ ਏਲੀਟ ਪੈਨਲ ਵਿਚ ਹੈ ਤੇ ਆਈ. ਸੀ. ਸੀ. ਕੌਮਾਂਤਰੀ ਪੈਨਲ ਵਿਚ ਪਾਕਿਸਤਾਨ ਦੇ ਚਾਰ ਅੰਪਾਇਰਾਂ ਵਿਚ ਸ਼ਾਮਲ ਹੈ।
ਡਾਰ ਨੇ 1986-98 ਤੱਕ 17 ਪਹਿਲੀ ਸ਼੍ਰੇਣੀ ਮੈਚ ਤੇ 18 ਲਿਸਟ-ਏ ਮੈਚ ਖੇਡਣ ਤੋਂ ਬਾਅਦ 1999 ਵਿਚ ਪਾਕਿਸਤਾਨ ਦੇ ਘਰੇਲੂ ਟੂਰਨਾਮੈਂਟ ਕਾਇਦੇ ਆਜ਼ਮ ਟਰਾਫੀ ਵਿਚ ਪਹਿਲੀ ਸ਼੍ਰੇਣੀ ਅੰਪਾਈਰਿੰਗ ਵਿਚ ਡੈਬਿਊ ਕੀਤਾ ਸੀ। ਉਹ 145 ਟੈਸਟ, 231 ਵਨ ਡੇ ਤੇ 72 ਟੀ-20 ਤੇ 5 ਟੀ-20 ਵਿਸ਼ਵ ਕੱਪ ਵਿਚ ਅੰਪਾਈਰਿੰਗ ਕਰ ਚੁੱਕਾ ਹੈ।


author

Aarti dhillon

Content Editor

Related News