ਆਊਟ ਹੋਣ ’ਤੇ ਗੁੱਸੇ ’ਚ ਆਏ ਬੱਲੇਬਾਜ਼ ਨੇ ਕੈਚ ਫੜਨ ਵਾਲੇ ਫ਼ੀਲਡਰ ਨੂੰ ਬੁਰੀ ਤਰ੍ਹਾਂ ਕੁੱਟਿਆ, ਹਾਲਤ ਗੰਭੀਰ

Monday, Apr 05, 2021 - 11:45 AM (IST)

ਆਊਟ ਹੋਣ ’ਤੇ ਗੁੱਸੇ ’ਚ ਆਏ ਬੱਲੇਬਾਜ਼ ਨੇ ਕੈਚ ਫੜਨ ਵਾਲੇ ਫ਼ੀਲਡਰ ਨੂੰ ਬੁਰੀ ਤਰ੍ਹਾਂ ਕੁੱਟਿਆ, ਹਾਲਤ ਗੰਭੀਰ

ਗਵਾਲੀਅਰ— ਮੱਧ ਪ੍ਰਦੇਸ਼ ਦੇ ਗਵਾਲੀਅਰ ’ਚ ਆਯੋਜਿਤ ਇਕ ਕ੍ਰਿਕਟ ਮੈਚ ਦੇ ਦੌਰਾਨ 23 ਸਾਲ ਦੇ ਇਕ ਬੱਲੇਬਾਜ਼ ਨੇ 49 ਦੌੜਾਂ ’ਤੇ ਕੈਚ ਆਊਟ ਕਰਨ ਲਈ ਫ਼ੀਲਡਰ ਦਾ ਆਪਣੇ ਬੱਲੇ ਨਾਲ ਖ਼ੂਬ ਕੁੱਟਾਪਾ ਚਾੜਿ੍ਹਆ। ਪੁਲਸ ਨੇ ਐਤਵਾਰ ਨੂੰ ਇਸ ਦੀ ਜਾਣਕਾਰੀ ਦਿੱਤੀ। ਸ਼ਹਿਰ ਦੇ ਪੁਲਸ ਅਫ਼ਸਰ ਰਾਮ ਨਰੇਸ਼ ਪਚੌਰੀ ਨੇ ਕਿਹਾ ਕਿ ਸਚਿਨ ਪਰਾਸ਼ਰ (23) ਨਾਂ ਦੇ ਫ਼ੀਲਡਰ ਨੂੰ ਗੰਭੀਰ ਹਾਲਤ ’ਚ ਸਰਕਾਰੀ ਹਸਪਤਾਲ ਲਿਜਾਇਆ ਗਿਆ ਹੈ ਤੇ ਬੱਲੇਬਾਜ਼ ਸੰਜੇ ਪਾਲੀਆ ਨੂੰ ਕਤਲ ਦੀ ਕੋਸ਼ਿਸ਼ ਲਈ ਦੋਸ਼ੀ ਕਰਾਰ ਦਿੱਤਾ ਹੈ।
ਇਹ ਵੀ ਪੜ੍ਹੋ : ਆਨੰਦ ਮਹਿੰਦਰਾ ਨੇ ਨਿਭਾਇਆ ਵਾਅਦਾ, ਨਟਰਾਜਨ ਤੇ ਸ਼ਾਰਦੁਲ ਤੋਂ ਬਾਅਦ ਇਸ ਖਿਡਾਰੀ ਨੂੰ ਵੀ ਦਿੱਤੀ ਤੋਹਫ਼ੇ ’ਚ ‘ਥਾਰ’

ਇਹ ਘਟਨਾ ਗਵਾਲੀਅਰ ਮੇਲਾ ਗ੍ਰਾਊਂਡ ’ਤੇ ਖੇਡੇ ਗਏ ਇਕ ਮੈਚ ਦੌਰਾਨ ਹੋਈ। ਪਚੌਰੀ ਨੇ ਕਿਹਾ, ‘‘ਪਰਾਸ਼ਰ ਨੇ ਜਦੋਂ 49 ਦੌੜਾਂ ’ਤੇ ਉਸ ਦਾ ਕੈਚ ਫੜ ਲਿਆ ਤਾਂ ਪਾਲੀਆ ਗੁੱਸੇ ’ਚ ਆ ਗਿਆ ਜੋ ਕਿ 50 ਦੌੜਾਂ ਤੋਂ ਸਿਰਫ਼ ਇਕ ਦੌੜ ਦੂਰ ਸੀ। ਪਾਲੀਆ ਦੌੜ ਕੇ ਪਰਾਸ਼ਰ ਕੋਲ ਗਿਆ ਤੇ ਦੋਸ਼ੀ ਨੇ ਪਰਾਸ਼ਰ ਦੇ ਸਿਰ ’ਤੇ ਬੱਲਾ ਮਾਰਨਾ ਸ਼ੁਰੂ ਕਰ ਦਿੱਤਾ। ਹੋਰਨਾਂ ਖਿਡਾਰੀਆਂ ਨੇ ਪਾਲੀਆ ਨੂੰ ਰੋਕਣ ਦੀ ਕੋਸ਼ਿਸ਼ ਕੀਤੀ। ਪਰਾਸ਼ਰ ਨੂੰ ਹਸਪਤਾਲ ’ਚ ਅਜੇ ਤਕ ਹੋਸ਼ ਨਹੀਂ ਆਇਆ ਹੈ। ਪਚੌਰੀ ਨੇ ਕਿਹਾ ਕਿ ਪਾਲੀਆ ਫ਼ਰਾਰ ਹੋ ਗਿਆ ਹੈ ਤੇ ਉਸ ਨੂੰ ਫੜਨ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ। 

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।


author

Tarsem Singh

Content Editor

Related News