ਇਸ ਗੇਂਦਬਾਜ਼ ਤੋਂ ਡਰਦੇ ਸੀ ਕ੍ਰਿਕਟ ਦੇ ਭਗਵਾਨ ਸਚਿਨ ਤੇਂਦੁਲਕਰ, ਨਹੀਂ ਖੇਡਦੇ ਸੀ ਉਸ ਦੀ ਗੇਂਦ

12/03/2016 10:20:51 PM

ਨਵੀਂ ਦਿੱਲੀ— ਮਾਸਟਰ ਬਲਾਸਟਰ ਸਚਿਨ ਤੇਂਦੁਲਕਰ ਨੂੰ ਦੁਨੀਆ ਦੇ ਜਿਸ ਗੇਂਦਬਾਜ਼ ਨੇ ਸਭ ਤੋਂ ਜ਼ਿਆਦਾ ਪ੍ਰੇਸ਼ਾਨ ਕੀਤਾ ਹੈ ਉਸ ਦਾ ਨਾਂ ਸੁਣ ਕੇ ਕਿਸੇ ਨੂੰ ਵੀ ਹੈਰਾਨੀ ਹੋ ਸਕਦੀ ਹੈ ਅਤੇ ਉਹ ਗੇਂਦਬਾਜ਼ ਹਨ ਦੱਖਣੀ ਅਫਰੀਕਾ ਦੇ ਸਾਬਕਾ ਕਪਤਾਨ ਹੈਂਸੀ ਕ੍ਰੋਨੀਏ। ਕ੍ਰਿਕਟ ਦੇ ਭਗਵਾਨ ਮੰਨੇ ਜਾਣ ਵਾਲੇ ਸਚਿਨ ਤੇਂਦੁਲਕਰ ਨੇ ਹਿੰਦੁਸਤਾਨ ਟਾਈਮਸ ਲੀਡਰਸ਼ਿਪ ਸੰਮੇਲਨ ''ਚ ਕਿਹਾ ਕਿ ਉਹ ਦੱਖਣੀ ਅਫਰੀਕਾ ਦੇ ਸਾਬਕਾ ਕਪਤਾਨ ਅਤੇ ਤੇਜ਼ ਗੇਂਦਬਾਜ਼ ਹੈਂਸੀ ਕ੍ਰੋਨੀਏ ਤੋਂ ਡਰਦੇ ਸੀ। ਉਨ੍ਹਾਂ ਨੇ ਕਿਹਾ ਕਿ ਜਦੋਂ ਉਹ ਗੇਂਦਬਾਜ਼ੀ ਕਰਨ ਆਉਂਦੇ ਸੀ ਤਾਂ ਮੈਂ ਆਪਣੇ ਸਾਥੀ ਨੂੰ ਕਹਿੰਦਾ ਸੀ ਕਿ ਉਹ ਮੇਰੀ ਜਗ੍ਹਾ ਉਸ ਨੂੰ ਖੇਡਣ, ਮੈਂ ਡੋਨਾਲਡ ਜਾਂ ਸ਼ਾਨ ਪੋਲਾਕ ਦੀ ਗੇਂਦ ਨੂੰ ਖੇਡ ਲਵਾਂਗਾਂ।

ਇਸ ਦੌਰਾਨ ਸਚਿਨ ਨੇ ਦੱਸਿਆ ਕਿ ਉਨ੍ਹਾਂ ਨੂੰ ਵਰਿੰਦਰ ਸਹਿਵਾਗ ਨਾਲ ਬੱਲੇਬਾਜ਼ੀ ਕਰਨਾ ਵਧੀਆਂ ਲੱਗਦਾ ਸੀ। ਉਨ੍ਹਾਂ ਨੇ ਕਿਹਾ, ਸਹਿਵਾਗ ਨੂੰ ਬੱਲੇਬਾਜ਼ੀ ਕਰਦੇ ਦੇਖਣਾ ਇਕ ਰੋਲਰ ਕੋਸਟਰ ਰਾਈਡ (ਇਕ ਝੂਲਾ) ਦੀ ਤਰ੍ਹਾਂ ਹੈ। ਅਸੀਂ ਸੋਚਦੇ ਰਹਿ ਜਾਂਦੇ ਹਾਂ ਕਿ ਪਤਾ ਨਹੀਂ ਅੱਗੇ ਕੀ ਹੋਣ ਵਾਲਾ ਹੈ। ਆਪਣੇ ਪਸੰਦੀਦਾ ਗੈਰ ਕ੍ਰਿਕਟ ਖਿਡਾਰੀ ਦੇ ਬਾਰੇ ''ਚ ਸਚਿਨ ਨੇ ਸਵਾਲ ਪੂਰਾ ਹੋਣ ਵੀ ਨਹੀਂ ਦਿੱਤਾ ਅਤੇ ਟੈਨਿਸ ਸਟਾਰ ਰੋਜਰ ਫੈਡਰਰ ਦਾ ਨਾਂ ਲੈ ਦਿੱਤਾ। ਦਿਲਚਸਪ ਗੱਲ ਇਹ ਹੈ ਕਿ ਸਚਿਨ ਸ਼ੁਰੂਆਤ ''ਚ ਅਮਰੀਕਾ ਦੇ ਦਿੱਗਜ ਟੈਨਿਸ ਸਟਾਰ ਜਾਨ ਮੈਕਨਰੋ ਨੂੰ ਬਹੁਤ ਪਸੰਦ ਕਰਦੇ ਸੀ। ਟੈਸਟ ਫਾਰਮੈਟ ਨੂੰ ਲੈ ਕੇ ਟੈਸਟ ਅਤੇ ਇਕ ਰੋਜ਼ਾ ''ਚ ਸਭ ਤੋਂ ਵੱਧ ਮੈਚ, ਸਭ ਤੋਂ ਵੱਧ ਦੌੜਾਂ ਅਤੇ ਸਭ ਤੋਂ ਵੱਧ ਸੈਂਕੜਿਆਂ ਦਾ ਵਿਸ਼ਵ ਰਿਕਾਰਡ ਬਣਾਉਣ ਵਾਲੇ ਸਚਿਨ ਨੇ ਕਿਹਾ ਕਿ ਟੈਸਟ ਕ੍ਰਿਕਟ ਨਹੀਂ ਮਰ ਰਿਹਾ ਹੈ, ਲੋਕਾਂ ਦੀ ਸੋਚ ਬਦਲ ਰਹੀ ਹੈ ਅਤੇ ਟੀ-20 ਦੇ ਆਉਣ ਨਾਲ ਲੋਕਾਂ ਦੀ ਦਿਲਚਸਪੀ ਬਦਲੀ ਹੈ। 
ਸਚਿਨ ਨੇ ਕਿਹਾ ਕਿ ਮੈਂ ਟੈਸਟ ਕ੍ਰਿਕਟ ਦੇਖਦਾ ਹੋਇਆ ਵੱਡਾ ਹੋਇਆ ਹਾਂ। ਅੱਜ ਦੀ ਪੀੜੀ ਟੀ-20 ਦੇਖਦੀ ਹੈ ਪਰ ਹੁਣ ਟੀਮਾਂ ਵਿਚਾਲੇ ਮੁਕਾਬਲੇਬਾਜ਼ੀ ਨਹੀਂ ਰਹੀ। ਦਰਸ਼ਕਾਂ ਨੂੰ ਬੰਨੀ ਰੱਖਣ ਲਈ ਜ਼ਰੂਰੀ ਹੈ ਕਿ ਟੈਸਟ ਕ੍ਰਿਕਟ ''ਚ ਗੇਂਦ ਅਤੇ ਬੱਲੇ ਵਿਚਾਲੇ ਬਰਾਬਰ ਦੀ ਟੱਕਰ ਹੋਵੇ। ਟੈਸਟ ਕ੍ਰਿਕਟ ''ਚ ਬਦਲਾਅ ਕੀਤਾ ਜਾ ਸਕਦਾ ਹੈ ਅਤੇ ਦਰਸ਼ਕਾਂ ਦੀ ਦਿਲਚਸਪੀ ਬਣਾਏ ਰੱਖਣ ਲਈ ਮੈਦਾਨ ''ਤੇ ਮੁਕਾਬਲੇਬਾਜ਼ੀ ਦੀ ਜ਼ਰੂਰਤ ਹੈ ਜਿਵੇਂ ਕਿਸੇ ਜ਼ਮਾਨੇ ''ਚ ਸੁਨੀਲ ਗਾਵਸਕਰ ਅਤੇ ਇਮਰਾਨ ਖਾਨ, ਸਰ ਵਿਵਿਅਨ ਰਿਚਰਡਸ ਅਤੇ ਜੀਓਫ ਥਾਮਸਨ, ਸਟੀਵ ਵਾ ਅਤੇ ਕਟਰਲੀ ਐਮਬ੍ਰੋਜ ਦੇ ਵਿਚਾਲੇ ਮੁਕਾਬਲੇਬਾਜ਼ੀ ਹੋਇਆ ਕਰਦੀ ਸੀ।

Related News