ਕ੍ਰਿਕਟ ਦੇ ਸਾਮਾਨ ਨਾਲ ਸ਼ੁਰੂਆਤ ਕੀਤੀ ਸੀ ਭਾਰਤੀ ਮਹਿਲਾ ਆਈਸ ਹਾਕੀ ਟੀਮ ਨੇ

Thursday, Oct 31, 2019 - 10:51 PM (IST)

ਕ੍ਰਿਕਟ ਦੇ ਸਾਮਾਨ ਨਾਲ ਸ਼ੁਰੂਆਤ ਕੀਤੀ ਸੀ ਭਾਰਤੀ ਮਹਿਲਾ ਆਈਸ ਹਾਕੀ ਟੀਮ ਨੇ

ਨਵੀਂ ਦਿੱਲੀ- ਭਾਰਤੀ ਮਹਿਲਾ ਆਈਸ ਹਾਕੀ ਟੀਮ ਦੀ ਲੱਦਾਖ ਖੇਤਰ ਤੋਂ ਸ਼ੁਰੂ ਹੋਈ ਯਾਤਰਾ ਪ੍ਰੇਰਨਾ ਨਾਲ ਭਰੀ ਰਹੀ ਹੈ ਤੇ ਇਸ ਟੀਮ ਨੇ ਆਪਣੇ ਸਫਰ ਦੀ ਸ਼ੁਰੂਆਤ ਕ੍ਰਿਕਟ ਵਿਚ ਇਸਤੇਮਾਲ ਕੀਤੇ ਜਾਣ ਵਾਲੇ ਸਾਮਾਨ ਨਾਲ ਕੀਤੀ ਸੀ। ਖੇਡ ਨਾਲ ਜੁੜੇ ਕੱਪੜੇ ਬਣਾਉਣ ਵਾਲੀ ਅੰਡਰ ਆਰਮ ਕੰਪਨੀ ਵਲੋਂ ਵੀਰਵਾਰ ਨੂੰ ਗੁਰੂਗ੍ਰਾਮ ਵਿਚ ਆਯੋਜਿਤ ਇਕ ਪ੍ਰੋਗਰਾਮ ਵਿਚ ਭਾਰਤੀ ਮਹਿਲਾ ਆਈਸ ਹਾਕੀ ਟੀਮ ਦੀ ਕਪਤਾਨ ਸੇਵਾਂਗ ਚੁਸਿਕਤ ਨੇ ਟੀਮ ਸੰਘਰਸ਼ ਨੂੰ ਲੈ ਕੇ ਕਿਹਾ ਕਿ ਲੱਦਾਖ ਤੋਂ ਲੈ ਕੇ ਇੱਥੋਂ ਤਕ ਦੀ ਕਹਾਣੀ ਇਕ ਵੱਡੀ ਉਪਲੱਬਧੀ ਹੈ। ਇਹ ਪ੍ਰੋਗਰਾਮ ਦਰਅਸਲ ਖਿਡਾਰੀਆਂ ਦੇ ਪ੍ਰਦਰਸ਼ਨ ਨੂੰ ਨਿਖਾਰਨ ਦੀ ਵਿਸ਼ਵ ਪੱਧਰੀ ਮੁਹਿੰਮ ਦੇ ਤਹਿਤ ਆਯੋਜਿਤ ਕੀਤਾ ਗਿਆ। ਪ੍ਰੋਗਰਾਮ ਦੌਰਾਨ ਪ੍ਰਬੰਧ ਨਿਰਦੇਸ਼ਕ ਤੁਸ਼ਾਰ ਗੋਕੁਲਦਾਸ ਤੇ ਮਹਿਲਾ ਆਈਸ ਹਾਕੀ ਸੰਘ ਦੇ ਅਧਿਕਾਰੀ ਵੀ ਮੌਜੂਦ ਰਹੇ।
2016 'ਚ ਹੋਈ ਸੀ ਟੀਮ ਦੀ ਸ਼ੁਰੂਆਤ
ਭਾਰਤੀ ਮਹਿਲਾ ਆਈਸ ਹਾਕੀ ਟੀਮ ਦੀ ਸ਼ੁਰੂਆਤ ਸਾਲ 2016 ਵਿਚ ਹੋਈ ਸੀ। ਟੀਮ  ਲੋਕਾਂ ਦੇ ਸਹਿਯੋਗ ਨਾਲ ਆਪਣਾ ਪਹਿਲਾ ਟੂਰਨਾਮੈਂਟ ਖੇਡਣ ਗਈ ਪਰ ਉਸ ਨੂੰ ਇਸ ਦੌਰਾਨ ਕਰਾਰੀ ਹਾਰ ਦਾ ਸਾਹਮਣਾ ਕਰਨਾ ਪਿਆ। ਟੀਮ ਨੂੰ ਪਛਾਣ ਹਾਲਾਂਕਿ ਸਾਲ 2017 ਵਿਚ ਉਸ ਦੌਰਾਨ ਮਿਲੀ, ਜਦੋਂ ਉਹ ਆਈ. ਆਈ. ਐੱਚ. ਐੱਫ. ਚੈਲੰਜ ਕੱਪ ਆਫ ਏਸ਼ੀਆ ਵਿਚ ਚੌਥੇ ਸਥਾਨ 'ਤੇ ਰਹੀ।


author

Gurdeep Singh

Content Editor

Related News