IND v AUS : ਖਿਡਾਰੀਆਂ ’ਤੇ ਨਸਲੀ ਟਿੱਪਣੀ ਮਾਮਲਾ, ਆਸਟ੍ਰੇਲੀਆ ਨੇ ਭਾਰਤ ਤੋਂ ਮੰਗੀ ਮਾਫ਼ੀ

Sunday, Jan 10, 2021 - 03:18 PM (IST)

IND v AUS : ਖਿਡਾਰੀਆਂ ’ਤੇ ਨਸਲੀ ਟਿੱਪਣੀ ਮਾਮਲਾ, ਆਸਟ੍ਰੇਲੀਆ ਨੇ ਭਾਰਤ ਤੋਂ ਮੰਗੀ ਮਾਫ਼ੀ

ਸਪੋਰਟਸ ਡੈਸਕ : ਆਸਟਰੇਲੀਆ ਅਤੇ ਭਾਰਤ ਵਿਚਾਲੇ ਖੇਡੇ ਜਾ ਰਹੇ ਤੀਜੇ ਟੈਸਟ ਮੈਚ ਵਿਚ ਮਹਿਮਾਨ ਟੀਮ (ਭਾਰਤ) ਨੂੰ ਸਿਡਨੀ ਕ੍ਰਿਕਟ ਗਰਾਊਂਡ ਵਿਚ ਨਸਲੀ ਟਿੱਪਣੀਆਂ ਦਾ ਸਾਹਮਣਾ ਕਰਣਾ ਪਿਆ। ਇਸ ਦੌਰਾਨ ਭੀੜ ਨੇ ਜਸਪ੍ਰੀਤ ਬੁਮਰਾਹ ਅਤੇ ਮੁਹੰਮਦ ਸਿਰਾਜ ਲਈ ਗਲਤ ਭਾਸ਼ਾ ਦੀ ਵਰਤੋਂ ਕੀਤੀ। ਇਸਉ’ਤੇ ਕ੍ਰਿਕਟ ਆਸਟਰੇਲੀਆ ਨੇ ਭਾਰਤੀ ਟੀਮ ਤੋਂ ਮਾਫ਼ੀ ਮੰਗੀ ਹੈ। ਬੋਰਡ ਨੇ ਆਪਣੇ ਅਧਿਕਾਰਤ ਟਵਿਟਰ ਹੈਂਡਲ ’ਤੇ ਇਸ ਨੂੰ ਲੈ ਕੇ ਬਿਆਨ ਜਾਰੀ ਕੀਤਾ ਹੈ।

ਇਹ ਵੀ ਪੜ੍ਹੋ : ਹਰਭਜਨ ਦਾ ਆਸਟ੍ਰੇਲੀਆਈ ਦਰਸ਼ਕਾਂ ’ਤੇ ਵੱਡਾ ਬਿਆਨ, ਕਿਹਾ-ਮੇਰੇ ਰੰਗ ਅਤੇ ਧਰਮ ’ਤੇ ਵੀ ਕੀਤੀ ਸੀ ਟਿੱਪਣੀ

PunjabKesari

ਕ੍ਰਿਕਟਰ ਆਸਟਰੇਲੀਆ ਦੇ ਅਖੰਡਤਾ ਅਤੇ ਸੁਰੱਖਿਆ ਵਿਭਾਗ ਦੇ ਮੁਖੀ ਸ਼ਾਨ ਕਾਰਟੇਲ ਨੇ ਕਿਹਾ ਕਿ ਉਨ੍ਹਾਂ ਨੇ ਦਰਸ਼ਕਾਂ ਨੂੰ ਕਿਹਾ ਕਿ ਇਸ ਤਰ੍ਹਾਂ ਦੇ ਵਤੀਰੇ ਲਈ ਉਨ੍ਹਾਂ ਦੀ ਜ਼ੀਰੋ ਟਾਲਰੇਂਸ ਨੀਤੀ ਹੈ। ਉਨ੍ਹਾਂ ਕਿਹਾ ਕਿ ਜੇਕਰ ਤੁਸੀਂ ਨਸਲੀ ਟਿੱਪ‍ਣੀ ਕਰਦੇ ਹੋ ਤਾਂ ਆਸ‍ਟਰੇਲੀਅਨ ਕ੍ਰਿਕਟ ਵਿੱਚ ਤੁਹਾਡਾ ਸ‍ਵਾਗਤ ਨਹੀਂ ਕੀਤਾ ਜਾਵੇਗਾ। ਕ੍ਰਿਕਟ ਆਸਟਰੇਲੀਆ ਹਰ ਤਰ੍ਹਾਂ ਦੇ ਭੇਦਭਾਵ ਪੂਰਨ ਵਤੀਜੇ ਦੀ ਸਖ਼ਤ ਸ਼ਬਦਾਂ ਵਿਚ ਨਿੰਦਾ ਕਰਦਾ ਹੈ। ਸ਼ਾਨ ਕਾਰਟੇਲ ਨੇ ਅੱਗੇ ਕਿਹਾ, ‘ਕ੍ਰਿਕਟ ਆਸ‍ਟਰੇਲੀਆ ਆਈ.ਸੀ.ਸੀ. ਦੀ ਜਾਂਚ ਰਿਪੋਰਟ ਆਉਣ ਦਾ ਇੰਤਜਾਰ ਕਰ ਰਿਹਾ ਹੈ, ਜਿਸ ਦੀ ਸੂਚਨਾ ਸ਼ਨੀਵਾਰ ਨੂੰ ਸਿਡਨੀ ਕ੍ਰਿਕਟ ਗਰਾਊਂਡ ਨੂੰ ਦਿੱਤੀ ਗਈ ਸੀ।’

ਇਹ ਵੀ ਪੜ੍ਹੋ : IND v AUS: ਸਿਡਨੀ ’ਚ ਮੁੜ ਸਿਰਾਜ ’ਤੇ ਹੋਈ ਨਸਲੀ ਟਿੱਪਣੀ, ਵਿਚਾਲੇ ਰੋਕਣਾ ਪਿਆ ਮੈਚ

ਉਨ੍ਹਾਂ ਕਿਹਾ, ‘ਦੋਸ਼ੀਆਂ ਦੀ ਪਛਾਣ ਹੋਣ ’ਤੇ ਉਨ੍ਹਾਂ ਖ਼ਿਲਾਫ਼ ਵਿਤਕਰਾ ਵਿਰੋਧੀ ਕੋਡ ਤਹਿਤ ਸਖ਼ਤ ਕਾਰਵਾਈ ਕੀਤੀ ਜਾਵੇਗੀ, ਜਿਸ ਵਿੱਚ ਲੰਬੇ ਸਮੇਂ ਤੱਕ ਪਾਬੰਦੀ ਅਤੇ ਨਿਊ ਸਾਊਥ ਵੇਲਸ (ਐਨ.ਐਸ.ਡਬਲਯੂ.) ਪੁਲਸ ਨੂੰ ਕੇਸ ਵੀ ਸੌਂਪਿਆ ਜਾਵੇਗਾ।’ ਉਨ੍ਹਾਂ ਕਿਹਾ ਕਿ ਬਤੌਰ ਮੇਜ਼ਬਾਨ ਭਾਰਤੀ ਕ੍ਰਿਕਟ ਵਿੱਚ ਅਸੀਂ ਸਾਡੇ ਦੋਸ‍ਤਾਂ ਤੋਂ ਮਾਫ਼ੀ ਮੰਗਦੇ ਹਾਂ। ਅਸੀਂ ਉਨ੍ਹਾਂ ਨੂੰ ਇਸ ਗੱਲ ਦਾ ਭਰੋਸਾ ਦਿਵਾਉਂਦੇ ਹਾਂ ਕਿ ਉਨ੍ਹਾਂ ਨੂੰ ਪੁਰੀ ਤਰ੍ਹਾਂ ਨਾਲ ਸੁਰੱਖਿਆ ਪ੍ਰਦਾਨ ਕੀਤੀ ਜਾਵੇਗੀ।

ਇਹ ਵੀ ਪੜ੍ਹੋ : ਨੰਨ੍ਹੀ ਪਰੀ ਨੂੰ ਜਨਮ ਦੇਵੇਗੀ ਅਨੁਸ਼ਕਾ, ਜੋਤਸ਼ੀ ਨੇ ਕੀਤੀ ਭਵਿੱਖਬਾਣੀ

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ। 


author

cherry

Content Editor

Related News