ਕੋਹਲੀ ਦੀ ਬੱਲੇਬਾਜ਼ੀ ਦੇ ਮੁਰੀਦ ਹੋਏ ਲਾਰਾ, ਦੱਸਿਆ ਕ੍ਰਿਕਟ ਦੀ ਰੋਨਾਲਡੋ

12/16/2019 2:15:32 PM

ਵਿਸ਼ਾਖਾਪਟਨਮ : ਵੈਸਟਇੰਡੀਜ਼ ਦੇ ਮਹਾਨ ਬੱਲੇਬਾਜ਼ ਬ੍ਰਾਇਨ ਲਾਰਾ ਦਾ ਮੰਨਣਾ ਹੈ ਕਿ ਵਿਰਾਟ ਕੋਹਲੀ ਖੇਡ ਦੇ ਪ੍ਰਤੀ ਆਪਣੇ ਸਮਰਪਣ ਦੇ ਮਾਮਲੇ ਵਿਚ ਸੁਪਰ ਸਟਾਰ ਫੁੱਟਬਾਲਰ ਕ੍ਰਿਸਟਿਆਨੋ ਰੋਨਾਲਡੋ ਦੀ ਤਰ੍ਹਾਂ ਹੈ ਜਦਕਿ ਕੇ. ਐੱਲ. ਰਾਹੁਲ ਵੀ ਹੁਨਰ ਦੇ ਮਾਮਲੇ ਵਿਚ ਭਾਰਤੀ ਕਪਤਾਨ ਦੇ ਬਰਾਬਰ ਹੀ ਹੈ। ਹਮੇਸ਼ਾ ਲਈ ਮਹਾਨ ਬੱਲੇਬਾਜ਼ਾਂ ਵਿਚ ਸ਼ਾਮਲ ਲਾਰਾ ਨੇ ਕਿਹਾ ਕਿ ਬੱਲੇਬਾਜ਼ੀ ਨੂੰ 'ਅਵਿਸ਼ਵਾਸ਼ਯੋਗ ਪੱਧਰ' ਤਕ ਲਿਜਾਣ ਲਈ ਆਪਣੇ ਹੁਨਰ ਨੂੰ ਨਿਖਾਰਨ ਦੇ ਕੋਹਲੀ ਦੇ ਫਨ ਦੇ ਉਹ ਮੁਰੀਦ ਹਨ।

PunjabKesari

ਲਾਰਾ ਨੇ ਪ੍ਰੈੱਸ ਬਿਆਨ 'ਚ ਕਿਹਾ, ''ਇਹ ਵਿਰਾਟ ਦੀ ਤਿਆਰੀ ਤੋਂ ਇਲਾਵਾ ਕ੍ਰਿਕਟ ਦੇ ਪ੍ਰਤੀ ਉਸ ਦੇ ਅਸਾਧਾਰਣ ਸਮਰਪਣ ਦੀ ਵੀ ਗੱਲ ਹੈ। ਮੈਨੂੰ ਲਗਦਾ ਹੈ ਕਿ ਉਹ ਕੇ. ਐੱਲ. ਰਾਹੁਲ ਜਾਂ ਰੋਹਿਤ ਤੋਂ ਵੱਧ ਹੁਨਰਮੰਦ ਹੈ ਪਰ ਖੁਦ ਨੂੰ ਤਿਆਰ ਕਰਨ ਲਈ ਉਸ ਦਾ ਸਮਰਪਣ ਉਸ ਨੂੰ ਵੱਖ ਬਣਾਉਂਦਾ ਹੈ। ਇਹ ਕ੍ਰਿਕਟ ਦਾ ਕ੍ਰਿਸਟਿਆਨੋ ਰੋਨਾਲਡੋ ਹੈ। ਉਸ ਦੀ ਫਿੱਟਨੈਸ ਦਾ ਪੱਧਰ ਅਤੇ ਮਾਨਸਿਕਤਾ ਅਵਿਸ਼ਵਾਸਯੋਗ ਹੈ।''

PunjabKesari

ਟੈਸਟ ਕ੍ਰਿਕਟ ਵਿਚ 12000 ਦੌੜਾਂ ਦੇ ਕਰੀਬ ਬਣਾ ਚੁੱਕੇ ਲਾਰਾ ਨੇ ਕਿਹਾ ਕਿ ਕੋਹਲੀ ਕਿਸੇ ਵੀ ਯੁਗ ਦੀ ਸਰਵਸ੍ਰੇਸ਼ਠ ਟੀਮ ਵਿਚ ਜਗ੍ਹਾ ਬਣਾਉਣਗੇ, ਚਾਹੇ ਉਹ ਕਲਾਈਵ ਲਾਇਡ ਦੇ ਪੱਧਰ ਦੇ ਦਹਾਕੇ ਦੀ ਅਜੇਤੂ ਟੀਮ ਹੋਵੇ ਜਾਂ ਸਰ ਡਾਨ ਬ੍ਰੈਡਮੈਨ ਦੀ 1948 ਦੀ ਵਰਲਡ ਜੇਤੂ ਟੀਮ। ਲਾਰਾ ਨੇ ਕਿਹਾ, ''ਉਸਦਾ ਬੱਲੇਬਾਜ਼ੀ ਸਟਾਈਲ ਅਵਿਸ਼ਵਾਸਯੋਗ ਹੈ। ਉਸ ਨੂੰ ਕਿਸੇ ਵੀ ਦੌਰ ਦੀ ਟੀਮ ਤੋਂ ਬਾਹਰ ਨਹੀਂ ਰੱਖਿਆ ਜਾ ਸਕਦਾ। ਖੇਡ ਦੇ ਹਰ ਫਾਰਮੈੱਟ ਵਿਚ ਜਿਸਦੀ ਔਸਤ 50 ਤੋਂ ਵੱਧ ਹੋਵੇ ਉਹ ਹੈਰਾਨੀਜਨਕ ਹੀ ਹੋਵੇਗਾ।'' ਲਾਰਾ ਨੇ ਇੰਗਲੈਂਡ ਦੇ ਆਲਰਾਊਂਡਰ ਬੈਨ ਸਟੋਕਸ ਦੀ ਵੀ ਸ਼ਲਾਘਾ ਕੀਤੀ, ਜਿਸ ਨੇ ਵਰਲਡ ਕੱਪ ਅਤੇ ਏਸ਼ੇਜ਼ ਵਿਚ ਸ਼ਾਨਦਾਰ ਪ੍ਰਦਰਸ਼ਨ ਕੀਤਾ ਸੀ। ਲਾਰਾ ਨੇ ਹੈਡਿੰਗਲੇ ਵਿਚ ਏਸ਼ੇਜ਼ ਟੈਸਟ ਵਿਚ ਸਟੋਕਸ ਦੀ 135 ਦੌੜਾਂ ਦੀ ਅਜੇਤੂ ਪਾਰੀ ਦੇ ਬਾਰੇ 'ਚ ਕਿਹਾ ਕਿ ਉਹ ਅਸਾਧਾਰਣ ਪਾਰੀ ਸੀ। ਉਸ ਨੂੰ ਨਾ ਸਿਰਫ ਪਾਰੀ ਦਾ ਸਗੋਂ ਵਰਲਡ ਕੱਪ ਫਾਈਨਲ ਵਿਚ 84 ਦੌੜਾਂ ਦੀ ਅਜੇਤੂ ਪਾਰੀ ਦਾ ਸਿਹਰਾ ਵੀ ਦਿੱਤਾ ਜਾਣਾ ਚਾਹੀਦਾ ਹੈ। ਇਸ ਤੋਂ ਕੁਝ ਸਮਾਂ ਪਹਿਲਾਂ ਉਸ ਨੇ ਕਾਫੀ ਖਰਾਬ ਦੌਰ ਦੇਖਿਆ ਸੀ ਅਤੇ ਉਸ ਤੋਂ ਉੱਭਰ ਕੇ ਇਕ ਮਜ਼ਬੂਤ ਕ੍ਰਿਕਟਰ ਦੇ ਤੌਰ 'ਤੇ ਵਾਪਸੀ ਕੀਤੀ।


Related News