ਫੁੱਟਬਾਲ ਪ੍ਰਤੀ ਦੀਵਾਨਗੀ, ਮੈਚ ਦੇਖਣ ਲਈ ਵਿਅਕਤੀ ਨੇ ਲਿਆ 5 ਲੱਖ ਦਾ ਲੋਨ

11/25/2022 3:54:14 PM

ਹੁਗਲੀ- ਫੁੱਟਬਾਲ ਦੇ ਦੀਵਾਨੇ ਤਾਂ ਤੁਸੀਂ ਬਹੁਤ ਦੇਖੇ ਹੋਣਗੇ, ਪਰ ਹੁਗਲੀ ਦੇ ਰਹਿਣ ਵਾਲੇ ਪੰਕਜ ਘੋਸ਼ ਦੀ ਫੁੱਟਬਾਲ ਪ੍ਰਤੀ ਦੀਵਾਨਗੀ ਵੇਖ ਕੇ ਤੁਸੀਂ ਵੀ ਹੈਰਾਨ ਰਹਿ ਜਾਓਗੇ। ਦਰਅਸਲ ਪੰਕਜ ਘੋਸ਼ ਨੇ ਫੁੱਟਬਾਲ ਮੈਚ ਵੇਖਣ ਲਈ ਲੱਖਾਂ ਦਾ ਲੋਨ ਲਿਆ ਹੈ ਅਤੇ ਉਹ ਲਗਾਤਾਰ 7ਵੀਂ ਵਾਰ ਫੀਫਾ ਵਰਲਡ ਕੱਪ ਦੇ ਮੈਚ ਸਟੇਡੀਅਮ ਵਿਚ ਬੈਠ ਕੇ ਦੇਖਣ ਦਾ ਰਿਕਾਰਡ ਬਣਾਉਣ ਜਾ ਰਹੇ ਹਨ। ਪੰਕਜ ਮੁਤਾਬਕ ਪਹਿਲੀ ਵਾਰ ਸਾਲ 1998 'ਚ ਉਨ੍ਹਾਂ ਨੇ ਫਰਾਂਸ 'ਚ ਹੋਏ ਵਿਸ਼ਵ ਕੱਪ ਦਾ ਫੁੱਟਬਾਲ ਮੈਚ ਸਟੇਡੀਅਮ 'ਚ ਬੈਠ ਕੇ ਦੇਖਿਆ ਸੀ ਅਤੇ ਉਦੋਂ ਉਨ੍ਹਾਂ ਨੂੰ ਪਤਾ ਲੱਗਾ ਕਿ ਟੈਲੀਵਿਜ਼ਨ 'ਤੇ ਮੈਚ ਦੇਖਣ ਦਾ ਰੋਮਾਂਚ ਅਤੇ ਸਟੇਡੀਅਮ ਬੈਠ ਕੇ ਮੈਚ ਵੇਖਣ ਦਾ ਰੋਮਾਂਚ ਵੱਖਰਾ ਹੁੰਦਾ ਹੈ।

ਪੰਕਜ ਘੋਸ਼ ਦਾ ਕਹਿਣਾ ਹੈ ਕਿ ਉਹ ਕਤਰ 'ਚ ਆਯੋਜਿਤ ਫੀਫਾ ਵਿਸ਼ਵ ਕੱਪ ਫੁੱਟਬਾਲ 2022 ਦੇ ਕੁਆਰਟਰ ਫਾਈਨਲ ਤੋਂ ਸੈਮੀਫਾਈਨਲ ਅਤੇ ਫਾਈਨਲ ਮੈਚ ਦੇਖਣ ਲਈ 9 ਦਸੰਬਰ ਨੂੰ ਰਵਾਨਾ ਹੋਣਗੇ। ਇਸ ਦੇ ਲਈ ਉਨ੍ਹਾਂ ਨੂੰ ਕਰੀਬ 9 ਲੱਖ ਰੁਪਏ ਖਰਚ ਕਰਨੇ ਪੈਣਗੇ ਪਰ ਜਮ੍ਹਾ ਪੂੰਜੀ ਸਿਰਫ 4 ਲੱਖ ਰੁਪਏ ਸੀ। ਇਸ ਕਾਰਨ ਉਹ ਕਾਫੀ ਪਰੇਸ਼ਾਨ ਸੀ। ਪੈਸਿਆਂ ਨੂੰ ਫੁੱਟਬਾਲ ਪ੍ਰਤੀ ਉਨ੍ਹਾਂ ਦੇ ਪਿਆਰ ਵਿੱਚ ਅੜਿੱਕਾ ਬਣਨ ਤੋਂ ਰੋਕਣ ਲਈ, ਘੋਸ਼ ਨੇ ਇੱਕ ਨਿੱਜੀ ਬੈਂਕ ਨੂੰ 5 ਲੱਖ ਰੁਪਏ ਦੇ ਕਰਜ਼ੇ ਲਈ ਅਰਜ਼ੀ ਦਿੱਤੀ। ਕਰਜ਼ਾ ਮਨਜ਼ੂਰ ਹੁੰਦੇ ਹੀ ਉਨ੍ਹਾਂ ਦੀ ਖੁਸ਼ੀ ਦੀ ਕੋਈ ਹੱਦ ਨਾ ਰਹੀ। ਘੋਸ਼ ਕਹਿੰਦੇ ਹਨ ਜਦੋਂ ਤੱਕ ਉਹ ਜਿਊਂਦੇ ਹਨ, ਉਹ ਇਸੇ ਤਰ੍ਹਾਂ ਹਰ ਵਿਸ਼ਵ ਕੱਪ ਦੇਖਣ ਜਾਣਗੇ।


cherry

Content Editor

Related News