ਕੋਰੋਨਾ ਕਾਰਨ ਲੱਗੀ IPL 'ਤੇ ਬ੍ਰੇਕ, ਹੁਣ ਭਲਕੇ CSK ਅਤੇ RR ਵਿਚਾਲੇ ਹੋਣ ਵਾਲਾ ਮੈਚ ਹੋਇਆ ਮੁਲਤਵੀ

05/04/2021 11:47:45 AM

ਨਵੀਂ ਦਿੱਲੀ (ਭਾਸ਼ਾ) : ਚੇਨਈ ਸੁਪਰ ਕਿੰਗਜ਼ ਅਤੇ ਰਾਜਸਥਾਨ ਰਾਇਲਜ਼ ਵਿਚਾਲੇ ਬੁੱਧਵਾਰ ਨੂੰ ਹੋਣ ਵਾਲਾ ਇੰਡੀਅਨ ਪ੍ਰੀਮੀਅਰ ਲੀਗ (ਆਈ.ਪੀ.ਐਲ.) ਦਾ ਮੈਚ ਹੁਣ ਬਾਅਦ ਦੀਆਂ ਤਾਰੀਖ਼ਾਂ ਵਿਚ ਆਯੋਜਿਤ ਕੀਤਾ ਜਾਏਗਾ, ਕਿਉਂਕਿ ਗੇਂਦਬਾਜ਼ੀ ਕੋਚ ਐਲ ਬਾਲਾਜੀ ਦੇ ਕੋਵਿਡ-19 ਪਾਜ਼ੇਟਿਵ ਆਉਣ ਕਾਰਨ ਸੀ.ਐਸ.ਕੇ. ਨੂੰ ਸਖ਼ਤ ਇਕਾਂਤਵਾਸ ’ਚੋਂ ਲੰਘਣਾ ਪੈ ਰਿਹਾ ਹੈ।

ਇਹ ਵੀ ਪੜ੍ਹੋ : IPL 2021: KKR ਦੇ 2 ਖਿਡਾਰੀ ਕੋਰੋਨਾ ਪਾਜ਼ੇਟਿਵ ਆਉਣ ਮਗਰੋਂ ਅੱਜ ਹੋਣ ਵਾਲਾ ਮੈਚ ਟਲਿਆ

ਬੋਰਡ ਦੀ ਮਾਨਕ ਸੰਚਾਲਨ ਪ੍ਰਕਿਰਿਆ (ਐਸ.ਓ.ਪੀ.) ਮੁਤਾਬਕ ਜੇਕਰ ਕੋਈ ਵੀ ਵਿਅਕਤੀ ਪੀੜਤ ਦੇ ਸੰਪਰਕ ਵਿਚ ਆਉਂਦਾ ਹੈ ਤਾਂ ਉਸ ਨੂੰ 6 ਦਿਨ ਤੱਕ ਇਕਾਂਤਵਾਸ ਵਿਚ ਰਹਿਣਾ ਹੋਵੇਗਾ ਅਤੇ ਇਸ ਦੌਰਾਨ ਉਸ ਦੀ ਆਰਟੀ ਪੀਸੀਆਰ ਦੀਆਂ 3 ਰਿਪੋਰਟਾਂ ਨੈਗੇਟਿਵ ਹੋਣੀਆਂ ਚਾਹੀਦੀਆਂ ਹਨ। ਭਾਰਤੀ ਕ੍ਰਿਕਟ ਬੋਰਡ (ਬੀ.ਸੀ.ਸੀ.ਆਈ.) ਦੇ ਇਕ ਅਧਿਕਾਰੀ ਨੇ ਗੁਪਤਤਾ ਦੀ ਸ਼ਰਤ ’ਤੇ ਕਿਹਾ, ‘ਸੀ.ਐਸ.ਕੇ. ਅਤੇ ਰਾਇਲਜ਼ ਵਿਚਾਲੇ ਅਰੁਣ ਜੇਤਲੀ ਸਟੇਡੀਅਮ ਵਿਚ ਕੱਲ ਹੋਣ ਵਾਲਾ ਮੈਚ ਐਸ.ਓ.ਪੀ. ਨਿਯਮਾਂ ਤਹਿਤ ਬਾਅਦ ਦੀਆਂ ਤਾਰੀਖ਼ਾਂ ਵਿਚ ਆਯੋਜਿਤ ਕੀਤਾ ਜਾਏਗਾ। ਬਾਲਾਜੀ ਸਾਰੇ ਖਿਡਾਰੀਆਂ ਦੇ ਸੰਪਰਕ ਵਿਚ ਆਏ ਸਨ ਅਤੇ ਇਸ ਲਈ ਉਨ੍ਹਾਂ ਸਾਰੇ ਨੂੰ ਸਖ਼ਤ ਇਕਾਂਤਵਾਰ ਵਿਚ ਰਹਿਣਾ ਪੈ ਰਿਹਾ ਹੈ। ਉਨ੍ਹਾਂ ਦਾ ਹਰੇਕ ਦਿਨ ਪ੍ਰੀਖਣ ਕੀਤਾ ਜਾਣਾ ਚਾਹੀਦਾ ਹੈ।’

ਇਹ ਵੀ ਪੜ੍ਹੋ : ਕੋਰੋਨਾ ਆਫ਼ਤ : ਨੇਪਾਲ ਨੇ 14 ਮਈ ਤੱਕ ਸਭ ਘਰੇਲੂ ਅਤੇ ਕੌਮਾਂਤਰੀ ਉਡਾਣਾਂ ’ਤੇ ਲਾਈ ਪਾਬੰਦੀ

ਜਦੋਂ ਸੀ.ਐਸ.ਕੇ. ਦੇ ਸੀ.ਈ.ਓ. ਕਾਸ਼ੀ ਵਿਸ਼ਵਾਸਨ ਨਾਲ ਸੰਪਰਕ ਕੀਾ ਗਿਆ ਤਾਂ ਉਨ੍ਹਾਂ ਨੇ ਕਿਹਾ ਕਿ ਸੀ.ਐਸ.ਕੇ. ਨੇ ਬਾਲਾਜੀ ਦੇ ਆਰਟੀ ਪੀਸੀਆਰ ਨਤੀਜੇ ਦੇ ਬਾਰੇ ਵਿਚ ਬੀ.ਸੀ.ਸੀ.ਆਈ. ਨੂੰ ਸੂਚਿਤ ਕਰ ਦਿੱਤਾ ਹੈ। ਉਨ੍ਹਾਂ ਕਿਹਾ, ‘ਅਸੀਂ ਸੂਚਿਤ ਕਰ ਦਿੱਤਾ ਹੈ ਕਿ ਬਾਲਾਜੀ ਦਾ ਟੈਸਟ ਪਾਜ਼ੇਟਿਵ ਆਇਆ ਹੈ ਅਤੇ ਐਸ.ਓ.ਪੀ. ਮੁਤਾਬਕ ਸਾਡੇ ਖਿਡਾਰੀ ਇਕਾਂਤਵਾਸ ਵਿਚ ਚਲੇ ਗਏ ਹਨ।’ ਆਈ.ਪੀ.ਐਲ. ਵਿਚ ਇਹ ਦੂਜਾ ਮੈਚ ਹੈ ਜਿਸ ਦਾ ਪ੍ਰੋਗਰਾਮ ਫਿਰ ਤੋਂ ਤੈਅ ਕੀਤਾ ਜਾਏਗਾ। ਇਸ ਤੋਂ ਪਹਿਲਾ ਕੋਲਕਾਤਾ ਨਾਈਟਰਾਈਡਰਜ਼ ਦੇ 2 ਖਿਡਾਰੀਆਂ ਵਰੁਣ ਚਕਰਵਰਤੀ ਅਤੇ ਸੰਦੀਪ ਵਾਰੀਅਰ ਦੇ ਪਾਜ਼ੇਟਿਵ ਪਾਏ ਜਾਣ ਦੇ ਬਾਅਦ ਰਾਇਲ ਚੈਲੇਂਜਰਸ ਬੈਂਗਲੁਰੂ ਖ਼ਿਲਾਫ਼ ਸੋਮਵਾਰ ਨੂੰ ਹੋਣ ਵਾਲਾ ਉਸ ਦਾ ਮੈਚ ਮੁਲਤਵੀ ਕੀਤਾ ਗਿਆ ਸੀ। ਦਿੱਲੀ ਅੱਜ ਸ਼ਾਮਲ ਨੂੰ ਮੁੰਬਈ ਇੰਡੀਅਨਜ਼ ਅਤੇ ਸਨਰਾਈਜ਼ਰਸ ਹੈਦਰਾਬਾਦ ਦੇ ਮੈਚ ਦੀ ਮੇਜ਼ਬਾਨੀ ਕਰੇਗਾ।

ਇਹ ਵੀ ਪੜ੍ਹੋ : ਕ੍ਰਿਕਟ ਤੋਂ ਬਾਅਦ ਰਾਜਨੀਤੀ ’ਚ ਵੀ ਚਮਕੇ ਮਨੋਜ ਤਿਵਾਰੀ, TMC ਦੀ ਟਿਕਟ ’ਤੇ ਜਿੱਤ ਕੀਤੀ ਦਰਜ

ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।


cherry

Content Editor

Related News