ਹਾਕੀ ਇੰਡੀਆ ਦਾ ਨੇਕ ਉਪਰਾਲਾ, 61 ਬੇਰੁਜ਼ਗਾਰ ਖਿਡਾਰੀਆਂ ਦੀ ਫੜੀ ਬਾਂਹ

Tuesday, Aug 18, 2020 - 02:36 PM (IST)

ਹਾਕੀ ਇੰਡੀਆ ਦਾ ਨੇਕ ਉਪਰਾਲਾ, 61 ਬੇਰੁਜ਼ਗਾਰ ਖਿਡਾਰੀਆਂ ਦੀ ਫੜੀ ਬਾਂਹ

ਨਵੀਂ ਦਿੱਲੀ (ਭਾਸ਼ਾ) : ਹਾਕੀ ਇੰਡੀਆ ਨੇ ਮੰਗਲਵਾਰ ਨੂੰ ਘੋਸ਼ਣਾ ਕੀਤੀ ਕਿ ਉਹ 34 ਮਹਿਲਾ ਸਮੇਤ 61 ਬੇਰੁਜ਼ਗਾਰ ਖਿਡਾਰੀਆਂ ਨੂੰ ਮੌਜੂਦਾ ਕੋਵਿਡ-19 ਮਹਾਮਾਰੀ ਦੌਰਾਨ ਵਿੱਤੀ ਸਹਾਇਤਾ ਉਪਲੱਬਧ ਕਰਾਏਗਾ, ਜਿਸ ਨਾਲ ਕਿ ਉਨ੍ਹਾਂ ਦੀ ਖੇਡ ਗਤੀਵਿਧੀਆਂ ਵਿਚ ਵਾਪਸੀ ਵਿਚ ਮਦਦ ਹੋ ਸਕੇ। ਜਿਨ੍ਹਾਂ ਖਿਡਾਰੀਆਂ ਕੋਲ ਨੌਕਰੀ ਨਹੀਂ ਹੈ, ਉਨ੍ਹਾਂ ਨੂੰ ਮਹਾਮਾਰੀ ਕਾਰਨ ਸਮੱਸਿਆ ਦਾ ਸਾਹਮਣਾ ਕਰਣਾ ਪੈ ਰਿਹਾ ਹੈ ਅਤੇ ਇਸ ਦਾ ਉਨ੍ਹਾਂ 'ਤੇ ਮਾੜਾ ਅਸਰ ਪਿਆ ਹੈ। ਇਸ ਪਹਿਲ ਤਹਿਤ ਹਰ ਇਕ ਖਿਡਾਰੀ ਨੂੰ 10 ਹਜ਼ਾਰ ਰੁਪਏ ਦਿੱਤੇ ਜਾਣਗੇ।

ਇਹ ਵੀ ਪੜ੍ਹੋ: ਪਾਕਿਸਤਾਨ ਕ੍ਰਿਕਟ ਜਗਤ ਵੀ ਹੋਇਆ ਧੋਨੀ ਦਾ ਮੁਰੀਦ, ਬੰਨ੍ਹੇ ਤਾਰੀਫ਼ਾਂ ਦੇ ਪੁਲ

ਪ੍ਰੈਸ ਬਿਆਨ ਵਿਚ ਹਾਕੀ ਇੰਡੀਆ ਦੇ ਕਾਰਜਕਾਰੀ ਪ੍ਰਧਾਨ ਗਿਆਨੇਂਦਰੋ ਨਿੰਗੋਮਬਾਮ ਦੇ ਹਵਾਲੇ ਤੋਂ ਕਿਹਾ ਗਿਆ, 'ਕੋਵਿਡ-19 ਨਾਲ ਮੌਜੂਦਾ ਲੜਾਈ ਦਾ ਉਨ੍ਹਾਂ ਖਿਡਾਰੀਆਂ 'ਤੇ ਮਾੜਾ ਅਸਰ ਪਿਆ ਹੈ, ਜਿਨ੍ਹਾਂ ਕੋਲ ਨੌਕਰੀ ਨਹੀਂ ਹੈ, ਉਨ੍ਹਾਂ ਦੇ ਲਈ ਖੇਡ ਗਤੀਵਿਧੀਆਂ ਸ਼ੁਰੂ ਕਰ ਪਾਉਣਾ ਮੁਸ਼ਕਲ ਹੈ, ਕਿਉਂਕਿ ਉਨ੍ਹਾਂ ਦਾ ਪਰਿਵਾਰ ਵਿੱਤੀ ਸੰਕਟ ਦਾ ਸਾਹਮਣਾ ਕਰ ਰਿਹਾ ਹੈ। ਉਨ੍ਹਾਂ ਕਿਹਾ, 'ਹਾਕੀ ਇੰਡੀਆ ਉਨ੍ਹਾਂ ਨੂੰ ਤੁਰੰਤ ਰਾਹਤ ਪਹੁੰਚਾਉਣ ਦਾ ਤਰੀਕਾ ਲੱਭ ਰਿਹਾ ਸੀ ਅਤੇ ਅਸੀਂ ਫੈਸਲਾ ਕੀਤਾ ਹੈ ਕਿ ਇਸ ਮੁਸ਼ਕਲ ਸਮੇਂ ਵਿਚ ਹਰ ਇਕ ਖਿਡਾਰੀ ਨੂੰ 10 ਹਜ਼ਾਰ ਰੁਪਏ ਦੀ ਵਿੱਤੀ ਸਹਾਇਤਾ ਦੇਵਾਂਗੇ, ਜਿਸ ਦਾ ਮਤਲੱਬ ਹੋਵੇਗਾ ਕਿ ਉਨ੍ਹਾਂ ਦੇ ਪਰਿਵਾਰ 'ਤੇ ਵਾਧੂ ਬੋਝ ਨਹੀਂ ਪਵੇਗਾ, ਕਿਉਂਕਿ ਉਹ ਨਜ਼ਦੀਕ ਭਵਿੱਖ ਵਿਚ ਖੇਡ ਗਤੀਵਿਧੀਆਂ ਫਿਰ ਸ਼ੁਰੂ ਕਰਣ ਦੀ ਤਿਆਰੀ ਕਰ ਰਹੇ ਹਨ।'

ਇਹ ਵੀ ਪੜ੍ਹੋ: ਹਾਰਦਿਕ ਪੰਡਯਾ ਦੇ ਬੇਟੇ ਦਾ ਹੋਇਆ ਨਾਮਕਰਣ, ਤੋਹਫ਼ੇ 'ਚ ਨੰਨ੍ਹੇ ਮਹਿਮਾਨ ਨੂੰ ਮਿਲੀ ਮਰਸੀਡੀਜ਼ ਕਾਰ

ਇਸ ਪਹਿਲ ਦਾ ਉਦੇਸ਼ ਖਿਡਾਰੀਆਂ ਨੂੰ ਜ਼ਰੂਰੀ ਵਿੱਤੀ ਸਹਾਇਤਾ ਉਪਲੱਬਧ ਕਰਾਉਣਾ ਹੈ। ਸੀਨੀਅਰ ਅਤੇ ਜੂਨੀਅਰ ਪੁਰਸ਼ ਅਤੇ ਮਹਿਲਾ ਕੋਰ ਸੰਭਾਵਿਤ ਖਿਡਾਰੀਆਂ ਵਿਚ ਲਗਭਗ 61 ਲੋਕਾਂ ਨੂੰ ਇਸ ਪਹਿਲ ਤਹਿਤ ਫ਼ਾਇਦਾ ਹੋਵੇਗਾ, ਜਿਸ ਵਿਚ 30 ਜੂਨੀਅਰ ਮਹਿਲਾ, 26 ਜੂਨੀਅਰ ਪੁਰਸ਼, 4 ਸੀਨੀਅਰ ਮਹਿਲਾ ਅਤੇ 1 ਸੀਨੀਅਰ ਪੁਰਸ਼ ਟੀਮ ਦਾ ਕੋਰ ਸੰਭਾਵਿਤ ਖਿਡਾਰੀ ਸ਼ਾਮਲ ਹੈ। ਨਿੰਗੋਮਬਾਮ ਨੇ ਕਿਹਾ, 'ਅਸੀ ਉਮੀਦ ਕਰਦੇ ਹਾਂ ਕਿ ਇਸ ਸਹਾਇਤਾ ਨਾਲ ਖਿਡਾਰੀਆਂ ਦੀ ਜਲਦ ਹੀ ਖੇਡ ਗਤੀਵਿਧੀਆਂ ਸ਼ੁਰੂ ਕਰਣ ਵਿਚ ਮਦਦ ਹੋਵੇਗੀ।'  

ਇਹ ਵੀ ਪੜ੍ਹੋ: ਅੱਜ ਮਿਲ ਸਕਦਾ ਹੈ IPL ਨੂੰ ਨਵਾਂ ਟਾਈਟਲ ਸਪਾਂਸਰ, ਪਤੰਜਲੀ ਹੋਈ ਦੌੜ 'ਚੋਂ ਬਾਹਰ


author

cherry

Content Editor

Related News