ਜਡੇਜਾ ਦੀ ਪਤਨੀ ਤੇ ਸੱਸ ਨੂੰ ਅਦਾਲਤ ਨੇ ਭੇਜਿਆ ਸੰਮਨ, ਪੁਲਸ ਵਾਲੇ ਨਾਲ ਪਿਆ ਸੀ ਪੰਗਾ

Tuesday, Mar 01, 2022 - 03:20 PM (IST)

ਜਡੇਜਾ ਦੀ ਪਤਨੀ ਤੇ ਸੱਸ ਨੂੰ ਅਦਾਲਤ ਨੇ ਭੇਜਿਆ ਸੰਮਨ, ਪੁਲਸ ਵਾਲੇ ਨਾਲ ਪਿਆ ਸੀ ਪੰਗਾ

ਸਪੋਰਟਸ ਡੈਸਕ- ਭਾਰਤੀ ਟੀਮ ਦੇ ਆਲਰਾਊਂਡਰ ਰਵਿੰਦਰ ਜਡੇਜਾ ਸੱਟ ਤੋਂ ਉੱਭਰਨ ਦੇ ਬਾਅਦ ਕ੍ਰਿਕਟ 'ਚ ਵਾਪਸੀ ਕਰ ਰਹੇ ਹਨ। ਸ਼੍ਰੀਲੰਕਾ ਦੇ ਖ਼ਿਲਾਫ਼ ਜਡੇਜਾ ਨੇ ਗੇਂਦ ਤੇ ਬੱਲੇ ਦੋਵਾਂ ਨਾਲ ਸ਼ਾਨਦਾਰ ਖੇਡ ਦਿਖਾਇਆ। ਪਰ ਇਸ ਵਿਚਾਲੇ ਜਡੇਜਾ ਦਾ ਪਰਿਵਾਰ ਮੁਸ਼ਕਲਾਂ 'ਚ ਘਿਰਦਾ ਨਜ਼ਰ ਆ ਰਿਹਾ ਹੈ। ਇਕ ਪੁਰਾਣੇ ਮਾਮਲੇ 'ਚ ਜਾਮਨਗਰ ਦੀ ਅਦਾਲਤ ਨੇ ਜਡੇਜਾ ਦੀ ਪਤਨੀ ਰਿਵਾ ਤੇ ਉਸ ਦੀ ਸੱਸ ਨੂੰ ਸੰਮਨ ਭੇਜਿਆ ਹੈ।

ਇਹ ਵੀ ਪੜ੍ਹੋ : IPL 2022 : ਗੁਜਰਾਤ ਟਾਈਟਨਸ ਨੂੰ ਵੱਡਾ ਝਟਕਾ, ਇਸ ਧਾਕੜ ਖਿਡਾਰੀ ਨੇ ਟੂਰਨਾਮੈਂਟ ਤੋਂ ਨਾਂ ਲਿਆ ਵਾਪਸ

ਦਰਅਸਲ ਸਾਲ 2018 'ਚ ਜਡੇਜਾ ਦੀ ਪਤਨੀ ਰਿਵਾ ਨੇ ਦੋਸ਼ ਲਾਇਆ ਸੀ ਕਿ ਉਸ ਦੇ ਨਾਲ ਪੁਲਸ ਕਾਂਸਟੇਬਲ ਨੇ ਕੁੱਟਮਾਰ ਕੀਤੀ ਸੀ। ਇਹ ਮਾਮਲਾ ਅਦਾਲਤ 'ਚ ਚਲ ਰਿਹਾ ਸੀ। ਕੋਰਟ ਨੇ ਪਹਿਲਾਂ ਵੀ ਰਿਵਾ ਤੇ ਉਸ ਦੀ ਮਾਂ ਨੂੰ ਹਾਜ਼ਰ ਹੋਣ ਲਈ ਕਿਹਾ ਸੀ। ਪਰ ਦੋਵਾਂ 'ਚੋਂ ਕੋਈ ਵੀ ਅਦਾਲਤ 'ਚ ਪੇਸ਼ ਨਹੀਂ ਹੋਇਆ ਸੀ। ਮਿਲੀ ਜਾਣਕਾਰੀ ਦੇ ਮੁਤਾਬਕ ਕੋਰਟ ਨੇ ਹੁਣ ਦੋਵਾਂ ਨੂੰ ਆਖ਼ਰੀ ਸੰਮਨ ਭੇਜਿਆ ਤੇ ਕੋਰਟ 'ਚ ਪੇਸ਼ ਹੋਣ ਲਈ ਕਿਹਾ ਹੈ।

PunjabKesari

ਪੁਲਸ ਨੇ ਜਡੇਜਾ ਦੀ ਪਤਨੀ ਨੂੰ ਮਾਰਿਆ ਸੀ ਥੱਪੜ
ਇਹ ਮਾਮਲਾ ਸਾਲ 2018 ਦਾ ਹੈ ਜਦੋਂ ਜਡੇਜਾ ਦੀ ਪਤਨੀ ਦੀ ਕਾਰ ਇਕ ਪੁਲਸ ਵਾਲੇ ਦੇ ਮੋਟਰਸਾਈਕਲ ਨਾਲ ਟਕਰਾ ਗਈ ਸੀ। ਪਹਿਲਾਂ ਤਾਂ ਦੋਵਾਂ ਦਰਮਿਆਨ ਇਸ ਮੁੱਦੇ ਨੂੰ ਲੈ ਕੇ ਬਹਿਸ ਹੋਈ। ਇਸ ਤੋਂ ਬਾਅਦ ਜਡੇਜਾ ਦੀ ਪਤਨੀ ਨੇ ਦੋਸ਼ ਲਾਇਆ ਕਿ ਪੁਲਸ ਵਾਲੇ ਨੇ ਉਨ੍ਹਾਂ ਨੂੰ ਥੱਪੜ ਮਾਰਿਆ ਹੈ। ਇਸ ਮਾਮਲੇ ਨੂੰ ਲੈ ਰਿਵਾ ਪੁਲਸ ਹੈੱਡਕੁਆਰਟਰ ਵੀ ਗਈ ਸੀ ਤੇ ਆਪਣੀ ਸ਼ਿਕਾਇਤ ਦਰਜ ਕਰਵਾਈ ਸੀ।

ਇਹ ਵੀ ਪੜ੍ਹੋ : ਜੋਕੋਵਿਚ ਦੀ ਥਾਂ ਦੁਨੀਆ ਦੇ ਨੰਬਰ ਇਕ ਖਿਡਾਰੀ ਬਣੇ ਮੇਦਵੇਦੇਵ

ਜ਼ਿਕਰਯੋਗ ਹੈ ਕਿ ਇਹ ਮਾਮਲਾ ਜਡੇਜਾ ਦੇ ਵਿਆਹ ਤੋਂ ਠੀਕ ਦੋ ਸਾਲ ਬਾਅਦ ਦਾ ਹੈ। ਜਡੇਜਾ ਨੇ ਰਿਵਾ ਨਾਲ ਸਾਲ 2016 'ਚ ਵਿਆਹ ਕੀਤਾ ਸੀ। ਦੋਵਾਂ ਦੀ ਹੁਣ ਇਕ ਧੀ ਵੀ ਹੈ ਪਰ ਚਾਰ ਸਾਲ ਪੁਰਾਣੇ ਮਾਮਲੇ ਨੇ ਇਕ ਵਾਰ ਫਿਰ ਜਡੇਜਾ ਦੀ ਪਤਨੀ ਨੂੰ ਸੁਰਖ਼ੀਆਂ 'ਚ ਲਿਆ ਦਿੱਤਾ ਹੈ।

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।


 


author

Tarsem Singh

Content Editor

Related News