ਅਦਾਲਤ ਨੇ ਕਬੱਡੀ ਮਹਾਸੰਘ ਦੇ ਅਹੁਦੇਦਾਰਾਂ ਦੀਆਂ ਚੋਣਾਂ ’ਤੇ ਲੱਗੀ ਰੋਕ ਹਟਾਉਣ ਤੋਂ ਕੀਤਾ ਇਨਕਾਰ
Saturday, Aug 31, 2019 - 01:06 AM (IST)

ਨਵੀਂ ਦਿੱਲੀ— ਦਿੱਲੀ ਹਾਈਕੋਰਟ ਨੇ ਐਮੇਚਿਓਰ ਭਾਰਤੀ ਕਬੱਡੀ ਮਹਾਸੰਘ ਦੇ ਅਹੁਦੇਦਾਰਾਂ ਦੀਆਂ 1 ਸਤੰਬਰ ਨੂੰ ਹੋਣ ਵਾਲੀਆਂ ਚੋਣਾਂ ’ਤੇ ਲੱਗੀ ਰੋਕ ਹਟਾਉਣ ਤੋਂ ਇਨਕਾਰ ਕਰ ਦਿੱਤਾ ਹੈ। ਮੁੱਖ ਜੱਜ ਡੀ. ਐੱਨ. ਪਟੇਲ ਤੇ ਜੱਜ ਸੀ. ਹਰੀਸ਼ੰਕਰ ਨੇ ਖੇਡ ਮੰਤਰਾਲਾ, ਏ. ਕੇ. ਐੱਫ. ਆਈ. ਤੇ ਤਾਮਿਲਨਾਡੂ ਦੇ ਸਾਬਕਾ ਕਬੱਡੀ ਖਿਡਾਰੀ ਏ. ਸੀ. ਥੰਗਾਵੇਲ ਨੂੰ ਨੋਟਿਸ ਜਾਰੀ ਕੀਤੇ ਹਨ। ਕੋਰਟ ਨੇ ਸਿੰਗਲ ਬੈਂਚ ਦੇ ਆਦੇਸ਼ ਵਿਰੁੱਧ ਮਹਾਸੰਘ ਦੇ ਉਪ ਮੁਖੀ ਤੇ ਅਸਥਾਈ ਮੁਖੀ ਵਲੋਂ ਦਾਇਰ ਕੀਤੀ ਗਈ ਅਪੀਲ ’ਤੇ ਉਨ੍ਹਾਂ ਦੇ ਜਵਾਬ ਮੰਗੇ ਹਨ।