ਲੋਕਾਂ 'ਚ ਦਹਿਸ਼ਤ, ਮਹਿਲਾ ਟੀ-20 ਮੈਚ ਦੀ ਭੀੜ੍ਹ 'ਚ ਸ਼ਾਮਲ ਸੀ ਕੋਰੋਨਾਵਾਇਰਸ ਦਾ ਮਰੀਜ਼

Thursday, Mar 12, 2020 - 08:22 PM (IST)

ਲੋਕਾਂ 'ਚ ਦਹਿਸ਼ਤ, ਮਹਿਲਾ ਟੀ-20 ਮੈਚ ਦੀ ਭੀੜ੍ਹ 'ਚ ਸ਼ਾਮਲ ਸੀ ਕੋਰੋਨਾਵਾਇਰਸ ਦਾ ਮਰੀਜ਼

ਮੈਲਬੋਰਨ— ਲੋਕਾਂ 'ਚ ਪਹਿਲਾਂ ਹੀ ਕੋਰੋਨਾਵਾਇਰਸ ਨੂੰ ਲੈ ਕੇ ਦਹਿਸ਼ਤ ਦਾ ਮਹੌਲ ਬਣਿਆ ਹੋਇਆ ਹੈ। ਇਸ ਦੌਰਾਨ ਭਾਰਤ ਤੇ ਆਸਟਰੇਲੀਆ ਵਿਚਾਲੇ ਪਿਛਲੇ ਐਤਵਾਰ ਨੂੰ ਆਈ. ਸੀ. ਸੀ. ਮਹਿਲਾ ਟੀ-20 ਵਿਸ਼ਵ ਕੱਪ ਦਾ ਫਾਈਨਲ ਮੈਚ ਦੇਖਣ ਵਾਲਾ ਇਕ ਪ੍ਰਸ਼ੰਸਕ ਕੋਰੋਨਾਵਾਇਰਸ ਨਾਲ ਪੀੜਤ ਪਾਇਆ ਗਿਆ ਹੈ। ਇਹ ਪ੍ਰਸ਼ੰਸਕ ਸਟੇਡੀਅਮ ਦੇ ਨਾਰਦਨ ਸਟੈਂਡ 'ਚ ਬੈਠਾ ਹੋਇਆ ਸੀ। ਮੈਲਬੋਰਨ ਕ੍ਰਿਕਟ ਕਲੱਬ (ਐੱਮ. ਸੀ. ਸੀ.) ਵੈਬਸਾਈਟ ਨੇ ਬਿਆਨ ਜਾਰੀ ਕਰ ਕਿਹਾ ਕਿ ਇਹ ਦਰਸ਼ਕ ਸੈਕਸ਼ਨ ਐੱਨ42 'ਚ ਬੈਠਾ ਹੋਇਆ ਸੀ। ਉਨ੍ਹਾਂ ਦਰਸ਼ਕਾਂ ਨੂੰ ਸਲਾਹ ਦਿੱਤੀ ਜਾਂਦੀ ਹੈ ਜੋ ਐੱਨ42 'ਚ ਬੈਠੇ ਹੋਏ ਸਨ। ਉਹ ਆਪਣਾ ਮੈਡੀਕਲ ਚੈੱਕਅਪ ਕਰਵਾਉਣ ਤੇ ਜੇਕਰ ਕੋਈ ਪੀੜਤ ਪਾਇਆ ਜਾਂਦਾ ਹੈ ਤਾਂ ਉਹ ਡਾਕਟਰ ਨਾਲ ਸਲਾਹ ਕਰਨ।

 


author

Gurdeep Singh

Content Editor

Related News