ਕੋਰੋਨਾ ਕਾਰਨ CSK ਨੇ ਮੁਲਤਵੀ ਕੀਤਾ ਆਪਣਾ ਅਭਿਆਸ ਸੈਸ਼ਨ, ਖਿਡਾਰੀਆਂ ਨੂੰ ਭੇਜਿਆ ਘਰ

03/15/2020 10:44:50 AM

ਸਪੋਰਟਸ ਡੈਸਕ— ਕੋਰੋਨਾ ਵਾਇਰਸ ਦੀ ਮਾਰ ਨਾਲ ਪੂਰੀ ਦੁਨੀਆ ਪ੍ਰਭਾਵਿਤ ਹੋਈ ਹੈ। ਜੇਕਰ ਭਾਰਤ ਦੀ ਗੱਲ ਕਰੀਏ ਤਾਂ ਇਸ ਵਾਇਰਸ ਦੀ ਲਪੇਟ ’ਚ ਆਉਣ ਵਾਲਿਆਂ ਦੀ ਗਿਣਤੀ 97 ਤਕ ਪਹੁੰਚ ਚੁੱਕੀ ਹੈ ਜਿਸ ਤੋਂ ਬਾਅਦ ਭਾਰਤ ਨੇ ਸਾਰਿਆਂ ਖੇਡਾਂ ’ਚ ਰੋਕ ਲਗਾਈ ਹੋਈ ਹੈ। ਜਦਕਿ ਬੇਸ਼ੁਮਾਰ ਦੌਲਤ ਨਾਲ ਭਰਪੂਰ ਇੰਡੀਅਨ ਪ੍ਰੀਮੀਅਰ ਲੀਗ (ਆਈ. ਪੀ. ਐੱਲ.) ਦੇ 13ਵੇਂ ਸੈਸ਼ਨ ਦਾ ਉਦਘਾਟਨ ਮੁਕਾਬਲਾ 29 ਮਾਰਚ ਦੀ ਬਜਾਏ 15 ਅਪ੍ਰੈਲ ਨੂੰ ਹੋਵੇਗਾ। ਅਜਿਹੇ ’ਚ ਚੇਨਈ ਸੁਪਰਕਿੰਗਜ਼ ਨੇ ਕੋਰੋਨਾ ਵਾਇਰਸ ਨੂੰ ਦੇਖਦੇ ਹੋਏ ਆਪਣਾ ਪ੍ਰੈਕਟਿਸ ਸੈਸ਼ਨ ਨੂੰ ਟਾਲ ਕੇ ਖਿਡਾਰੀਆਂ ਨੂੰ ਘਰਾਂ ’ਚ ਭੇਜ ਦਿੱਤਾ ਹੈ।

PunjabKesariਦਰਅਸਲ ਚੇਨਈ ਸੁਪਰਕਿੰਗਜ਼ ਦੇ ਕਪਤਾਨ ਮਹਿੰਦਰ ਸਿੰਘ ਧੋਨੀ ਦੀ ਅਗਵਾਈ ’ਚ ਟੀਮ ਨੂੰ 19 ਮਾਰਚ ਤਕ ਅਭਿਆਸ ਸੈਸ਼ਨ ’ਚ ਹਿੱਸਾ ਲੈਣਾ ਸੀ ਪਰ ਇਸ ਨੂੰ ਪਹਿਲਾਂ ਹੀ ਮੁਲਤਵੀ ਕਰ ਦਿੱਤਾ ਗਿਆ ਹੈ। ਤਾਮਿਲਨਾਡੂ ਐਸੋਸੀਏਸ਼ਨ ਦੇ ਸਕੱਤਰ ਆਰ. ਐੱਸ. ਰਾਮਾਸਵਾਮੀ ਨੇ ਦੱਸਿਆ ਕਿ ਐੱਮ. ਏ. ਚਿਦਾਂਬਰਮ ਸਟੇਡੀਅਮ ’ਚ ਚੇਨਈ ਸੁਪਰਕਿੰਗਜ਼ ਦੇ ਚਲ ਰਹੇ ਅਭਿਆਸ ਸੈਸ਼ਨ ਨੂੰ 14 ਮਾਰਚ ਤੋਂ ਕੋਰੋਨਾ ਵਾਇਰਸ ਦੇ ਵਧਦੇ ਖਤਰੇ ਦੀ ਤਾਜ਼ਾ ਸਥਿਤੀ ਨੂੰ ਦੇਖਦੇ ਹੋਏ ਰੱਦ ਕਰਨ ਦਾ ਫੈਸਲਾ ਕੀਤਾ ਗਿਆ ਹੈ। ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਭਾਰਤ ਅਤੇ ਦੱਖਣੀ ਅਫਰੀਕਾ ਵਿਚਾਲੇ ਲਖਨਊ ਅਤੇ ਕੋਲਕਾਤਾ ’ਚ ਹੋਣ ਵਾਲੇ ਆਖਰੀ ਦੋ ਵਨ-ਡੇ ਕੌਮਾਂਤਰੀ ਕ੍ਰਿਕਟ ਮੈਚ ਕੋਰੋਨਾ ਵਾਇਰਸ ਦੇ ਕਾਰਨ ਸ਼ੁੱਕਰਵਾਰ ਨੂੰ ਰੱਦ ਕਰ ਦਿੱਤੇ ਗਏ। ਇਸ ਸੰਸਾਰਕ ਬੀਮਾਰੀ ਕਾਰਨ ਦੁਨੀਆ ਭਰ ’ਚ ਅਜੇ ਤੱਕ ਕਈ ਖੇਡ ਪ੍ਰਤੀਯੋਗਿਾਤਵਾਂ ਰੱਦ ਕਰ ਦਿੱਤੀਆਂ ਗਈਆਂ ਹਨ। 

ਇਹ ਵੀ ਪੜ੍ਹੋ : ਨਿਊਜ਼ੀਲੈਂਡ ਟੀਮ ਨੇ ਲਿਆ ਸੁੱਖ ਦਾ ਸਾਹ, ਲਾਕੀ ਫਰਗਿਊਸਨ ਦਾ ਟੈਸਟ ਨਕਾਰਾਤਮਕ


Tarsem Singh

Content Editor

Related News