ਖੇਡਾਂ ਦੀ ਦੁਨੀਆ ’ਤੇ ਕੋਰੋਨਾ ਵਾਇਰਸ ਦਾ ਕਹਿਰ, ਰੱਦ ਹੋ ਰਹੇ ਹਨ ਵੱਡੇ-ਵੱਡੇ ਟੂਰਨਾਮੈਂਟਸ

Thursday, Mar 05, 2020 - 04:31 PM (IST)

ਖੇਡਾਂ ਦੀ ਦੁਨੀਆ ’ਤੇ ਕੋਰੋਨਾ ਵਾਇਰਸ ਦਾ ਕਹਿਰ, ਰੱਦ ਹੋ ਰਹੇ ਹਨ ਵੱਡੇ-ਵੱਡੇ ਟੂਰਨਾਮੈਂਟਸ

ਸਪੋਰਟਸ ਡੈਸਕ— ਚੀਨ ’ਚੋਂ ਸ਼ੁਰੂ ਹੋਇਆ ਕੋਰੋਨਾ ਵਾਇਰਸ ਲਗਭਗ 65 ਦੇਸ਼ਾਂ ’ਚ ਫੈਲ ਚੁੱਕਿਆ ਹੈ। ਇਸ ਵਾਇਰਸ  ਦੇ ਕਾਰਨ 3,000 ਤੋਂ ਜ਼ਿਆਦਾ ਲੋਕਾਂ ਦੀ ਮੌਤ ਨੂੰ ਚੁੱਕੀ ਹੈ ਅਤੇ 90,000 ਤੋਂ ਜ਼ਿਆਦਾ ਲੋਕ ਇਸ ਖਤਰਨਾਕ ਵਾਇਰਸ ਨਾਲ ਪੀੜਤ ਹਨ। ਭਾਰਤ ’ਚ ਵੀ ਕੋਰੋਨਾ ਵਾਇਰਸ ਦੇ ਮਾਮਲੇ ਸਾਹਮਣੇ ਆਉਣੇ ਸ਼ੁਰੂ ਹੋ ਗਏ ਹਨ। ਇਸ ਵਾਇਰਸ  ਦੇ ਕਾਰਨ ਖੇਡ ਜਗਤ ’ਤੇ ਕਾਫੀ ਬੁਰਾ ਅਸਰ ਪਿਆ ਹੈ। 2020 ’ਚ ਓਲੰਪਿਕ ਖੇਡਾਂ ਤੋਂ ਇਲਾਵਾ ਓਲੰਪਿਕ ਕੁਆਲੀਫਾਇਰਸ ਫਾਰਮੂਲਾ ਵਨ ਰੇਸ, ਬੈਡਮਿੰਟਨ ਸਣੇ ਕਈ ਵੱਡੇ ਵੱਡੇ ਟੂਰਨਾਮੈਂਟ ਰੱਦ ਜਾਂ ਮੁਲਤਵੀ ਹੋ ਚੁੱਕੇ ਹਨ।PunjabKesari

ਕ੍ਰਿਕਟ ’ਤੇ ਅਜਿਹਾ ਪਿਆ ਕੋਰੋਨਾ ਦਾ ਅਸਰ
ਥਾਈਲੈਂਡ ’ਚ ਅਗਲੇ ਮਹੀਨੇ ਚਾਰ ਦੇਸ਼ਾਂ ਦੀ ਮਹਿਲਾ ਕ੍ਰਿਕਟ ਸੀਰੀਜ਼ ਖੇਡੀ ਜਾਣੀ ਸੀ ਜਿਨੂੰ ਰੱਦ ਕਰ ਦਿੱਤਾ ਗਿਆ ਹੈ। ਇਸ ਸੀਰੀਜ ’ਚ ਮੇਜ਼ਬਾਨ ਥਾਈਲੈਂਡ ਤੋਂ ਇਲਾਵਾ ਆਇਰਲੈਂਡ, ਨੀਦਰਲੈਂਡ ਅਤੇ ਜ਼ਿੰਬਾਬਵੇ ਦੀਆਂ ਟੀਮਾਂ ਹਿੱਸਾ ਲੈਣ ਵਾਲੀਆਂ ਸਨ।PunjabKesari ਫੁੱਟਬਾਲ ਦੇ ਮੈਚਾਂ ’ਤੇ ਵੀ ਪਈ ਕੋਰੋਨਾ ਵਾਇਰਸ ਦਾ ਮਾਰ
ਚਾਈਨੀਜ਼ ਫੁੱਟਬਾਲ ਐਸੋਸੀਏਸ਼ਨ ਨੇ ਆਪਣੇ ਇੱਥੇ ਸਾਰੇ ਘਰੇਲੂ ਮੈਚਾਂ ਨੂੰ ਰੱਦ ਕਰ ਦਿੱਤਾ ਹੈ। ਕੋਰੀਆ ਦੇ-ਲੀਗ ਸੀਜ਼ਨ ਨੂੰ ਅਪ੍ਰੈਲ ਤੱਕ ਮੁਲਤਵੀ ਕਰ ਦਿੱਤਾ ਗਿਆ ਹੈ। ਜਾਪਾਨ ਜੇ -ਲੀਗ ਨੇ ਵੀ ਮਾਰਚ ਦੇ ਮੱਧ ਤੱਕ ਹੋਣ ਵਾਲੇ ਆਪਣੇ ਸਾਰੇ ਘਰੇਲੂ ਮੈਚਾਂ ਨੂੰ ਮੁਲਤਵੀ ਕਰ ਦਿੱਤਾ ਹੈ। ਇੰਗਲੈਂਡ ਅਤੇ ਇਟਲੀ ’ਚ ਮਾਰਚ ਮੱਧ ਤਕ ਹੋਣ ਵਾਲੇ ਦੋਸਤਾਨਾ ਮੈਚ ’ਤੇ ਵੀ ਖਤਰੇ ਦੇ ਬੱਦਲ ਮੰਡਰਾਉਣ ਲੱਗੇ ਹਨ। ਇਹ ਵੇਂਬਲੀ ਸਟੇਡੀਅਮ ’ਚ ਖੇਡਿਆ ਜਾਣਾ ਹੈ। ਇਟਲੀ ਨੇ ਆਪਣੇ ਇੱਥੇ ਹੋਣ ਵਾਲੇ ਸੀਰੀਜ਼ 1 ਫੁੱਟਬਾਲ ਦੇ ਪੰਜੇ ਮੈਚ ਮਈ ਤੱਕ ਲਈ ਮੁਲਤਵੀ ਕਰ ਦਿੱਤੇ ਹਨ। ਉਥੇ ਹੀ ਫੁੱਟਬਾਲ ’ਚ ਕੋਪਾ ਇਟੈਲੀਆ ਦੇ ਸੈਮੀਫਾਈਨਲ ਦੇ ਦੂਜੇ ਲੇਗ ’ਚ ਯੁਵੈਂਟਸ ਅਤੇ ਇੰਟਰ ਮਿਲਾਨ ਵਿਚਾਲੇ ਬੁੱਧਵਾਰ ਦੀ ਰਾਤ ਲਈ ਸ਼ੈਡਿਊਲ ਮੁਕਾਬਲੇ ਨੂੰ ਮੁਲਤਵੀ ਕਰ ਦਿੱਤਾ ਗਿਆ ਹੈ। ਸੈਰੀ-ਏ ਦਾ ਇਕ ਹੋਰ ਮੁਕਾਬਲਾ ਵੀ ਮੁਲਤਵੀ ਕੀਤਾ ਜਾ ਚੁੱਕਿਆ ਹੈ।

PunjabKesari ਬੈਡਮਿੰਟਨ ਅਤੇ ਟੈਨਿਸ ਦੇ ਟੂਰਨਾਮੈਂਟਸ ’ਤੇ ਵੀ ਪਿਆ ਹੈ ਪ੍ਰਭਾਵ
21-26 ਅਪ੍ਰੈਲ ਤੱਕ ਹੋਣ ਵਾਲੀ ਬੈਡਮਿੰਟਨ ਏਸ਼ੀਆ ਚੈਂਪੀਅਨਸ਼ਿਪ ਨੂੰ ਚੀਨ ਤੋਂ ਫਿਲੀਪੀਂਸ ’ਚ ਕਰਵਾਇਆ ਜਾ ਰਿਹਾ ਹੈ। ਇਸਦਾ ਆਯੋਜਨ ਫਿਲੀਪੀਂਸ ਦੇ ਮਨੀਲਾ ’ਚ ਕਰਾਇਆ ਜਾ ਸਕਦਾ ਹੈ। ਉਥੇ ਹੀ, ਟੈਨਿਸ ’ਚ ATP ਨੇ ਸੈਕਿੰਡ ਟਿਅਰ ਚੈਲੇਂਜ ਟੂਰ ਦੇ 6 ਟੂਰਨਾਮੈਂਟਸ ਨੂੰ ਰੱਦ ਜਾਂ ਮੁਲਤਵੀ ਕੀਤਾ ਹੈ। ਅਪ੍ਰੈਲ ’ਚ ਚੀਨ ਅਤੇ ਮਈ ’ਚ ੁਉਜ਼ਬੇਕਿਸਤਾਨ ’ਚ ਹੋਣ ਵਾਲੇ ਟੂਰਨਾਮੈਂਟਸ ਨੂੰ ਰੱਦ ਕਰ ਦਿੱਤਾ ਗਿਆ ਹੈ। ਸਾਊਥ ਕੋਰੀਆ ਦੇ ਤਿੰਨ ਟੂਰਨਾਮੈਂਟਸ ਅਤੇ ਮੈਡਿ੍ਰਡ ਦੇ ਇਕ ਟੂਰਨਾਮੈਂਟ ਨੂੰ ਮੁਲਤਵੀ ਕਰ ਦਿੱਤਾ ਗਿਆ ਹੈ। ਡੇਵਿਸ ਕੱਪ ’ਚ 6 ਅਤੇ 7 ਮਾਰਚ ਨੂੰ ਚੀਨ ਅਤੇ ਰੋਮਾਨੀਆ ਵਿਚਾਲੇ ਮੈਚ ਰੱਦ ਕਰ ਦਿੱਤਾ ਗਿਆ ਕਿਉਂਕਿ ਚੀਨ ਦੀ ਪੁਰਸ਼ ਟੀਮ ਨੇ ਉਥੇ ਜਾਣ ’ਚ ਅਸਮਰਥਾ ਜ਼ਾਹਿਰ ਕੀਤੀ ਹੈ।PunjabKesari

ਰੱਦ ਹੋ ਚੁੱਕੇ ਹਨ ਐਥਲੈਟਿਕਸ ਨਾਲ ਸਬੰਧਿਤ ਕਈ ਵੱਡੇ ਈਵੈਂਟਸ
ਇਸ ਮਹੀਨੇ ਹੋਣ ਵਾਲੇ ਵਰਲਡ ਇੰਡੋਰ ਚੈਂਪੀਅਨਸ਼ਿਪ ਨੂੰ 2021 ਤੱਕ ਲਈ ਮੁਲਤਵੀ ਕਰ ਦਿੱਤਾ ਗਿਆ ਹੈ। ਪਿਛਲੇ ਮਹੀਨੇ ਹੋਣ ਵਾਲੀ ਏਸ਼ੀਅਨ ਇੰਡੋਰ ਚੈਂਪੀਅਨਸ਼ਿਪ ਨੂੰ ਵੀ ਰੱਦ ਕਰ ਦਿੱਤਾ ਗਿਆ ਸੀ। ਇਸ ਦੇ ਨਾਲ ਓਲੰਪਿਕ ਕੁਆਲੀਫਿਕੇਸ਼ਨ ਲਈ ਹੋਣ ਵਾਲੀ ਰੈਸਲਿੰਗ ਚੈਂਪੀਅਨਸ਼ਿਪ ਨੂੰ ਵੀ ਰੱਦ ਕਰ ਦਿੱਤਾ ਗਿਆ ਹੈ। ਰੇਸ ਵਾਕ ਚੈਂਪੀਅਨਸ਼ਿਪ ਦੇ ਰੱਦ ਹੋਣ ਨਾਲ 13 ਭਾਰਤੀ ਐਥਲੀਟਸ ਨੂੰ ਝੱਟਕਾ ਲੱਗਾ ਹੈ।PunjabKesari ਬਾਕਸਿੰਗ
ਵੁਹਾਨ ’ਚ ਆਯੋਜਿਤ ਹੋਣ ਵਾਲੇ ਓਲੰਪਿਕ ਬਾਕਸਿੰਗ ਕੁਆਲੀਫਾਇਰਸ ਨੂੰ ਅੰਤਰਰਾਸ਼ਟਰੀ ਓਲੰਪਿਕ ਕਮੇਟੀ ਨੇ ਰੱਦ ਕਰ ਅਮਮਾਨ ’ਚ ਤਬਦੀਲ ਕਰ ਦਿੱਤਾ ਹੈ। ਹੁਣ ਇਹ ਟਟੂੂਰਨਾਮੈਂਟ 3 ਤੋਂ 11 ਮਾਰਚ ਨੂੰ ਆਯੋਜਿਤ ਹੋਵੇਗਾ। ਜਾਪਾਨੀ ਬਾਕਸਿੰਗ ਕਮੀਸ਼ਨ ਨੇ ਮਾਰਚ ’ਚ ਹੋਣ ਵਾਲੀ ਸਾਰੀਆਂ ਬਾਕਸਿੰਗ ਫਾਈਟਸ ਨੂੰ ਸਰਕਾਰ ਦੀ ਸਲਾਹ ’ਤੇ ਰੱਦ ਕਰ ਦਿੱਤਾ ਹੈ। ਇਸ ਸਾਲ ਇਹ ਦੁਬਾਰਾ ਵੀ ਆਯੋਜਿਤ ਨਹੀਂ ਹੋ ਸਕੇਗੀ।PunjabKesari

ਇਨ੍ਹਾਂ ਖੇਡਾਂ ਦੇ ਵੀ ਈਵੈਂਟਸ ਹੋ ਰਹੇ ਹਨ ਰੱਦ ਜਾਂ ਮੁਲਤਵੀ
ਫਾਰਮੂਲਾ ਵਨ ਨੇ ਚੀਨ ’ਚ ਅਗਲੇ ਮਹੀਨੇ ਹੋਣ ਵਾਲੀ ਆਪਣੀ ਚਾਈਨੀਜ਼ ਗਰੈਂਡ ਪ੍ਰਿਕਸ ਨੂੰ ਰੱਦ ਕਰ ਦਿੱਤਾ ਹੈ। ਬਿ੍ਰਟੀਸ਼ ਪ੍ਰੋਫੈਸ਼ਨਲ ਸਾਈਕਿਲਿੰਗ ਟੀਮ Ineos ਨੇ 23 ਮਾਰਚ ਤੱਕ ਕਿਸੇ ਵੀ ਸਾਈਕਿਲਿੰਗ ਈਵੈਂਟ ’ਚ ਹਿੱਸਾ ਲੈਣ ਤੋਂ ਮਨਾ ਕਰ ਦਿੱਤਾ ਹੈ। ਟੋਕੀਓ ਓਲੰਪਿਕ ਤੋਂ ਪਹਿਲਾਂ ਟੈਸਟ ਦੇ ਤੌਰ ’ਤੇ ਖੇਡਣ ਲਈ ਸ਼ੈਡਿਊਲ ਕੀਤੀ ਰਗਬੀ ਦਾ ਇਕ ਟੂਰਨਾਮੈਂਟ ਨੂੰ ਰੱਦ ਕਰ ਦਿੱਤਾ ਗਿਆ ਹੈ। ਅੰਤਰਰਾਸ਼ਟਰੀ ਜੂਡੋ ਫੈਡਰੇਸ਼ਨ ਨੇ ਮੋਰੱਕੋ ’ਚ ਹੋਣ ਵਾਲੇ ਰਾਬੈਟ ਗਰੈਂਡ ਪ੍ਰਿਕਸ ਨੂੰ ਰੱਦ ਕਰ ਦਿੱਤਾ ਹੈ।PunjabKesari


Related News