CDC ਨੇ ਖੇਡਾਂ ਨੂੰ ਲੰਬੇ ਸਮੇਂ ਤਕ ਮੁਅੱਤਲ ਰੱਖਣ ਦਾ ਦਿੱਤਾ ਸੁਝਾਅ

3/16/2020 1:53:43 PM

ਸਪੋਰਟਸ ਡੈਸਕ— ਅਮਰੀਕਾ 'ਚ ਐੱਨ. ਬੀ. ਏ. ਅਤੇ ਹੋਰਨਾਂ ਵੱਡੀਆਂ ਲੀਗਜ਼ ਨੂੰ ਸ਼ੁਰੂਆਤੀ ਅੰਦਾਜ਼ੇ ਤੋਂ ਵੱਧ ਸਮੇਂ ਲਈ ਬੰਦ ਰੱਖਣਾ ਪੈ ਸਕਦਾ ਹੈ ਕਿਉਂਕਿ ਰੋਗ ਕੰਟਰੋਲ ਕੇਂਦਰ (ਸੀ. ਡੀ. ਸੀ.) ਨੇ ਕੋਰੋਨਾ ਵਾਇਰਸ ਮਹਾਮਾਰੀ ਤੋਂ ਨਜਿੱਠਣ ਲਈ ਉਨ੍ਹਾਂ ਨੂੰ ਲੰਬੇ ਸਮੇਂ ਤਕ ਮੁਅੱਤਲ ਰੱਖਣ ਦਾ ਸੁਝਾਅ ਦਿੱਤਾ ਹੈ। ਸੀ. ਡੀ. ਸੀ. ਨੇ ਸੁਝਾਅ ਦਿੱਤਾ ਕਿ ਖੇਡ ਮੁਕਾਬਲੇ ਅਤੇ ਹੋਰ ਪ੍ਰੋਗਰਾਮ ਜਿੱਥੇ ਵੱਡੀ ਗਿਣਤੀ 'ਚ ਲੋਕ ਇਕੱਠੇ ਹੁੰਦੇ ਹਨ, ਉਨ੍ਹਾਂ ਨੂੰ ਅਗਲੇ 8 ਹਫਤਿਆਂ ਤੱਕ ਰੱਦ ਜਾਂ ਮੁਲਤਲ ਕੀਤਾ ਜਾਵੇ।

ਏਜੰਸੀ ਨੇ ਬਿਆਨ 'ਚ ਕਿਹਾ, ''ਵੱਡੇ ਪ੍ਰੋਗਰਾਮ 'ਚ ਵੱਡੀ ਗਿਣਤੀ 'ਚ ਆਉਣ ਵਾਲੇ ਲੋਕਾਂ ਦੇ ਜ਼ਰੀਏ ਅਮਰੀਕਾ 'ਚ ਕੋਵਿਡ-19 ਫੈਲ ਸਕਦਾ ਹੈ ਅਤੇ ਨਵੇਂ ਸਮੂਹਾਂ 'ਚ ਇਹ ਵਾਇਰਸ ਫੈਲ ਸਕਦਾ ਹੈ।'' ਉਨ੍ਹਾਂ ਕਿਹਾ, ''ਵੱਡੇ ਪ੍ਰੋਗਰਾਮ ਅਤੇ ਵੱਡੀ ਗਿਣਤੀ 'ਚ ਲੋਕਾਂ ਦੇ ਇਕੱਠੇ ਹੋਣ ਵਾਲੀ ਜਗ੍ਹਾ ਦੇ ਉਦਾਹਰਨ ਸੈਮੀਨਾਰ, ਮਹਾਉਤਸਵ, ਪਰੇਡ, ਕਨਸਰਟ, ਖੇਡ ਮੁਕਾਬਲੇ ਅਤੇ ਵਿਆਹ ਸਮਾਰੋਹ ਆਦਿ ਹਨ।''ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Tarsem Singh

Edited By Tarsem Singh