ਅਫਰੀਦੀ ਨੂੰ ਹੋਇਆ ਕੋਰੋਨਾ, ਸੂਬਾ ਮੰਤਰੀ ਬੋਲਿਆ- ਬਚਣਾ ਹੈ ਤਾਂ ਮੋਦੀ ਦਾ ਸਹਾਰਾ ਲਵੋ

06/14/2020 11:19:17 AM

ਸਪੋਰਟਸ ਡੈਸਕ : ਪਾਕਿਸਤਾਨ ਦੇ ਸਾਬਕਾ ਕ੍ਰਿਕਟ ਕਪਤਾਨ ਸ਼ਾਹਿਦ ਅਫਰੀਦੀ ਵੀ ਹੁਣ ਕੋਰੋਨਾ ਦੀ ਲਪੇਟ 'ਚ ਹਨ। ਉਸ ਦਾ ਕੋਵਿਡ-19 ਪਾਜ਼ੇਟਿਵ ਆਇਆ ਹੈ। ਇਸ ਗੱਲ ਦੀ ਜਾਣਕਾਰੀ ਵੀ ਖੁਦ ਅਫਰੀਦੀ ਨੇ ਆਪਣੇ ਟਵਿੱਟਰ ਅਕਾਊਂਟ 'ਤੇ ਦਿੱਤੀ ਹੈ।    ਉਸ ਨੇ ਲਿਖਿਆ, ''ਮੈਂ ਵੀਰਵਾਰ ਤੋਂ ਸਹੀ ਮਹਿਸੂਸ ਨਹੀਂ ਕਰ ਰਿਹਾ ਸੀ, ਮੇਰੇ ਸਰੀਰ ਵਿਚ ਬਹੁਤ ਦਰਦ ਹੋ ਰਿਹਾ ਸੀ। ਮੈਂ ਜਾਂਚ ਕਰਾਈ ਤਾਂ ਬਦਕਿਸਮਤੀ ਨਾਲ ਮੈਂ ਕੋਵਿਡ-19 ਪਾਜ਼ੇਟਿਵ ਹਾਂ। ਜਲਦੀ ਸਿਹਤਮੰਦ ਹੋਣ ਦੀਆਂ ਦੁਆਵਾਂ ਦੀ ਜ਼ਰੂਰਤ ਹੈ। ਇੰਸ਼ਾਅੱਲਾਹ।'' ਅਫਰੀਦੀ ਦੀ ਇਸ ਪੋਸਟ ਤੋਂ ਬਾਅਦ ਯੂਜ਼ਰਸ ਦੇ ਤਾਬੜਤੋੜ ਰਿਐਕਸ਼ਨ ਆ ਰਹੇ ਹਨ।

ਉੱਥੇ ਹੀ ਭਾਰਤ ਦੇ ਓਡੀਸ਼ਾ ਸੂਬੇ ਦੇ ਕੇਂਦਰੀ ਮੰਤਰੀ ਨੇ ਵੀ ਅਫਰੀਦੀ ਨੂੰ ਕੋਰੋਨਾ ਤੋਂ ਬਚਣ ਲਈ ਇਕ ਸਲਾਹ ਦਿੱਤੀ ਹੈ। ਸੂਬਾ ਕੇਂਦਰੀ ਮੰਤਰੀ ਪ੍ਰਤਾਪ ਸਾਰੰਗੀ ਨੇ ਸੋਸ਼ਲ ਮੀਡੀਆ 'ਤੇ ਲਿਖਿਆ, ''ਪਾਕਿਸਤਾਨ ਨੇ ਹਰ ਇਕ ਹਸਪਤਾਲ ਦੇ ਬਾਰੇ ਮੈਨੂੰ ਪੂਰੀ ਜਾਣਕਾਰੀ ਹੈ। ਜੇਕਰ ਕੋਵਿਡ-19 ਤੋਂ ਬਚਣਾ ਚਾਹੁੰਦੇ ਹੋ ਤਾਂ ਮੋਦੀ ਜੀ (ਪੀ. ਐੱਮ. ਮੋਦੀ) ਦਾ ਸਹਾਰਾ ਲਵੋ।''

PunjabKesari

ਸਾਰੰਗੀ ਮੋਦੀ ਸਰਕਾਰ ਵਿਚ ਪਸ਼ੁਪਾਲਨ, ਡਾਇਰੀ ਤੇ ਐੱਮ. ਐੱਸ. ਐੱਮ. ਈ. ਸੂਬਾ ਮੰਤਰੀ ਹੈ। ਹਾਲਾਂਕਿ, ਓਡੀਸ਼ਾ ਦੇ ਬਾਲਾਸੋਰ ਤੋਂ ਸਾਂਸਦ ਪ੍ਰਤਾਪ ਸਾਰੰਗੀ ਨੇ ਆਪਣਾ ਇਹ ਟਵੀਟ ਦੇਵਨਾਗਰੀ ਲਿੱਪੀ ਵਿਚ ਕੀਤਾ ਹੈ ਅਤੇ ਸੰਭਾਵੀ ਹੈ ਅਫਰੀਦੀ ਨੂੰ ਇਹ ਲਿੱਪੀ ਪੜਨੀ ਨਹੀਂ ਆਉਂਦਗੀ ਹੋਵੇਗੀ। ਦੱਸ ਦਈਏ ਕਿ ਅਫਰੀਦੀ ਕਈ ਵਾਰ ਭਾਰਤ ਅਤੇ ਪੀ. ਐੱਮ. ਮੋਦੀ 'ਤੇ ਕਸ਼ਮੀਰ ਨੂੰ ਲੈ ਕੇ ਵਿਵਾਦਤ ਬਿਆਨ ਦੇ ਚੁੱਕਾ ਹੈ, ਜਿਸ ਤੋਂ ਬਾਅਦ ਭਾਰਤੀ ਲੋਕਾਂ ਤੇ ਕ੍ਰਿਕਟਰਾਂ ਨੇ ਅਫਰੀਦੀ ਨਾਲ ਆਪਣਾ ਨਾਤਾ ਤੋੜਨ ਦੀ ਗੱਲ ਕਹੀ ਸੀ। ਪਾਕਿਸਤਾਨ ਟੀਮ ਦਾ ਇਹ ਸਾਬਕਾ ਕਪਤਾਨ ਆਪਣੀ ਫਾਊਂਡੇਸ਼ਨ ਦੇ ਨਾਲ ਮਿਲ ਕੇ ਲੋਕਾਂ ਦੀ ਮਦਦ ਕਰ ਰਿਹਾ ਸੀ ਅਤੇ ਹੁਣ ਉਹ ਖੁਦ ਕੋਰੋਨਾ ਪਾਜ਼ੇਟਿਵ ਪਾਇਆ ਗਿਆ ਹੈ। ਉਹ ਇਸ ਖਤਰਨਾਕ ਵਾਇਰਸ ਨਾਲ ਇਨਫੈਕਟਡ ਹੋਣ ਵਾਲਾ ਪਹਿਲਾ ਹਾਈ-ਪ੍ਰੋਫਾਈਲ ਕ੍ਰਿਕਟਰ ਬਣ ਚੁੱਕਾ ਹੈ।


Ranjit

Content Editor

Related News