ਕੋਰੋਨਾ ਦਾ ਕਹਿਰ : 2022 ’ਚ ਹੋਵੋਗੀ ਵਿਸ਼ਵ ਐਥਲੈਟਿਕਸ ਚੈਂਪੀਅਨਸ਼ਿਪ

Friday, Apr 10, 2020 - 01:06 PM (IST)

ਕੋਰੋਨਾ ਦਾ ਕਹਿਰ : 2022 ’ਚ ਹੋਵੋਗੀ ਵਿਸ਼ਵ ਐਥਲੈਟਿਕਸ ਚੈਂਪੀਅਨਸ਼ਿਪ

ਪੈਰਿਸ : ਟੋਕੀਓ ਓਲੰਪਿਕ ਦੇ ਇਕ ਸਾਲ ਤਕ ਟਲਣ ਨਾਲ 2021 ਵਿਚ ਪ੍ਰਸਤਾਵਿਤ ਓਰੇਗਨ ਵਿਸ਼ਵ ਚੈਂਪੀਅਨਸ਼ਿਪ ਦਾ ਆਯੋਜਨ ਹੁਣ 2022 ਵਿਚ 15 ਤੋਂ 24 ਜੁਲਾਈ ਵਿਚਾਲੇ ਹੋਵੇਗਾ ਤਾਂ ਕਿ ਇਸ ਚੈਂਪੀਅਨਸ਼ਿਪ ਦਾ ਓਲੰਪਿਕ ਨਾਲ ਟਕਰਾਅ ਨਾ ਹੋ ਸਕੇ। ਓਰੇਗਨ ਵਿਸ਼ਵ ਚੈਂਪੀਅਨਸ਼ਿਪ 2021 ਵਿਚ 6 ਤੋਂ 15 ਅਗਸਤ ਵਿਚਾਲੇ ਹੋਣੀ ਸੀ ਪਰ ਕੋਰੋਨਾ ਵਾਇਰਸ ਕਾਰਣ ਮੁਲਤਵੀ ਹੋਈਆਂ ਟੋਕੀਓ ਓਲੰਪਿਕ ਨਾਲ ਟਕਰਾਅ ਹੋਣ ਕਾਰਣ ਆਯੋਜਨ ਮਿਤੀਆਂ ਨੂੰ ਲਗਭਗ ਇਕ ਸਾਲ ਲਈ ਅੱਗੇ ਵਧਾ ਦਿੱਤਾ ਗਿਆ ਹੈ। ਕੌਮਾਂਤਰੀ ਓਲੰਪਿਕ ਕਮੇਟੀ (ਆਈ. ਓ. ਸੀ.) ਤੇ ਮੇਜ਼ਬਾਨ ਜਾਪਾਨ ਨੇ ਟੋਕੀਓ ਵਿਚ ਇਸ ਸਾਲ ਜੁਲਾਈ ਵਿਚ ਆਯੋਜਿਤ ਹੋਣ ਵਾਲੀਆਂ ਓਲੰਪਿਕ ਖੇਡਾਂ 2021 ਤਕ ਲਈ ਮੁਲਤਵੀ ਕਰ ਦਿੱਤੀਆਂ ਗਈਆਂ ਹਨ, ਜਿਸ ਕਾਰਣ ਓਰੇਗਨ ਚੈਂਪੀਅਨਸ਼ਿਪ ਨੂੰ ਵੀ ਅੱਗੇ ਵਧਾਉਣਾ ਪਿਆ ਹੈ। ਟੋਕੀਓ ਓਲੰਪਿਕ ਦਾ ਆਯੋਜਨ 23 ਜੁਲਾਈ ਤੋਂ 8 ਅਗਸਤ ਤਕ ਹੋਣਾ ਹੈ।

ਵਿਸ਼ਵ ਐਥਲੈਟਿਕਸ ਕਮੇਟੀ ਨੇ ਓਰੇਗਨ ਵਿਸ਼ਵ ਚੈਂਪੀਅਨਸ਼ਿਪ ਦੇ ਆਯੋਜਨਕਰਤਾਵਾਂ ਤੇ ਬਰਮਿੰਘਮ 2022 ਰਾਸ਼ਟਰਮੰਡਲ ਖੇਡਾਂ ਅਤੇ ਯੂਰਪੀਅਨ ਚੈਂਪੀਅਨਸ਼ਿਪ ਦੇ ਆਯੋਜਨਕਰਤਾਵਾਂ   ਨਾਲ ਚਰਚਾ ਤੋਂ ਬਾਅਦ ਇਨ੍ਹਾਂ ਵੱਡੇ ਆਯੋਜਨਾਂ ਨਾਲ ਟਕਰਾਅ ਤੋਂ ਬਚਣ ਲਈ ਨਵੀਆਂ ਮਿਤੀਆਂ ਦਾ ਐਲਾਨ ਕੀਤਾ। ਵਿਸ਼ਵ ਐਥਲੈਟਿਕਸ ਦੇ ਮੁਖੀ ਸੇਬੇਸਟੀਅਨ ਕੋ ਨੇ ਕਿਹਾ, ''ਇਹ ਵਿਸ਼ਵ ਵਿਚ ਐਥਲੈਟਿਕਸ ਦੇ ਪ੍ਰਸ਼ੰਸਕਾਂ ਲਈ ਸੋਨੇ 'ਤੇ ਸੁਹਾਗਾ ਵਰਗਾ ਹੈ। ਪ੍ਰਸ਼ੰਸਕਾਂ ਨੂੰ 6 ਹਫਤਿਆਂ ਤਕ ਲਗਾਤਾਰ ਉੱਚ ਪੱਧਰ ਦਾ ਪ੍ਰਦਰਸ਼ਨ ਦੇਖਣ ਨੂੰ ਮਿਲੇਗਾ ਤੇ ਵਿਸ਼ਵ ਚੈਂਪੀਅਨਸ਼ਿਪ ਦਾ ਹੋਰ ਵੱਡੀਆਂ ਪ੍ਰਤੀਯੋਗਿਤਾਵਾਂ ਨਾਲ ਟਕਰਾਅ ਨਹੀਂ ਹੋਵੇਗਾ। ਵਿਸ਼ਵ ਚੈਂਪੀਅਨਸ਼ਿਪ ਤੋਂ ਬਾਅਦ ਰਾਸ਼ਟਰਮੰਡਲ ਖੇਡਾਂ ਤੇ ਯੂਰਪੀਅਨ ਚੈਂਪੀਅਨਸ਼ਿਪ ਦਾ ਆਯੋਜਨ ਹੋਵੇਗਾ।''


author

Ranjit

Content Editor

Related News