ਕੋਰੋਨਾ ਕਾਰਨ ਕ੍ਰਿਕਟ ''ਚ ਬਦਲ ਸਕਦੈ ਵੱਡਾ ਨਿਯਮ, ਗੇਂਦ ''ਤੇ ਥੁੱਕ ਲਾਉਣ ਦੀ ਹੋਵੇਗੀ ਮਨਾਹੀ

Friday, Apr 24, 2020 - 06:25 PM (IST)

ਕੋਰੋਨਾ ਕਾਰਨ ਕ੍ਰਿਕਟ ''ਚ ਬਦਲ ਸਕਦੈ ਵੱਡਾ ਨਿਯਮ, ਗੇਂਦ ''ਤੇ ਥੁੱਕ ਲਾਉਣ ਦੀ ਹੋਵੇਗੀ ਮਨਾਹੀ

ਨਵੀਂ ਦਿੱਲੀ : ਕੋਰੋਨਾ ਵਾਇਰਸ ਦੇ ਖਤਮ ਹੋਣ ਤੋਂ ਬਾਅਦ ਜਦੋਂ ਕ੍ਰਿਕਟ ਦੀ ਮੈਦਾਨ 'ਤੇ ਵਾਪਸੀ ਹੋਵੇਗੀ ਤਾਂ ਗੇਂਦਬਾਜ਼ ਗੇਂਦ ਨੂੰ ਆਪਣੇ ਥੁੱਕ ਨਾਲ ਨਹੀਂ ਚਮਕਾ ਸਕਣਗੇ। ਰਿਪੋਰਟ ਮੁਤਾਬਕ ਅੰਪਾਇਰਾਂ ਦੀ ਨਿਗਰਾਨੀ ਵਿਚ ਗੇਂਦ ਨੂੰ ਚਮਕਾਉਣ ਦੇ ਲਈ ਨਕਲੀ ਪਦਾਰਥ ਦੇ ਇਸਤੇਮਾਲ ਦੀ ਇਜਾਜ਼ਤ ਦੇਣ ਦੇ ਬਦਲ 'ਤੇ ਵਿਚਾਰ ਕਰ ਰਹੇ ਹਨ। ਹਾਲਾਂਕਿ ਇਹ ਖੇਡ ਦੇ ਨਿਯਮਾਂ ਦੇ ਤਹਿਤ ਗੇਂਦ ਨਾਲ ਛੇੜਛਾੜ ਦੇ ਦਾਇਰੇ ਵਿਚ ਆਉਂਦਾ ਹੈ। 

ਇਸ ਨੂੰ ਇਸ ਤਰ੍ਹਾਂ ਵੀ ਕਹਿ ਸਕਦੇ ਹਾਂ ਕਿ ਕ੍ਰਿਕਟ ਵਿਚ ਬਾਲ ਟੈਂਪਰਿੰਗ ਨੂੰ ਹੁਣ ਲੀਗਲ ਕੀਤਾ ਜਾ ਸਕਦਾ ਹੈ। ਕ੍ਰਿਕਟ ਵਿਚ ਗੇਂਦ ਨੂੰ ਚਮਕਾਉਣ ਦੇ ਲਈ ਗੇਂਦਾਬਾਜ਼ ਥੁੱਕ ਦਾ ਇਸਤੇਮਾਲ ਕਰਦਾ ਹੈ ਪਰ ਕੋਵਿਡ 19 ਮਹਾਮਾਰੀ ਤੋਂ ਬਾਅਦ ਜਦੋਂ ਕ੍ਰਿਕਟ ਸ਼ੁਰੂ ਹੋਵੇਗੀ ਤਾਂ ਇਸ ਨੂੰ ਲੈ ਕੇ ਆਈ. ਸੀ. ਸੀ. ਨੂੰ ਕੋਈ ਵੱਡਾ ਫੈਸਲਾ ਲੈਣਾ ਪੈ ਸਕਦਾ ਹੈ। ਟੈਸਟ ਵਿਚ ਗੇਂਦ ਦੀ ਚਮਕ ਅਹਿਮ ਹੁੰਦੀ ਹੈ, ਕਿਉਂਕਿ ਇਸ ਨਾਲ ਗੇਂਦਬਾਜ਼ ਨੂੰ ਸਵਿੰਗ ਅਤੇ ਰਿਵਰਸ ਸਵਿੰਗ ਕਰਾਉਣ ਵਿਚ ਮਦਦ ਮਿਲਦੀ ਹੈ। ਜੇਕਰ ਇਨ੍ਹਾਂ ਬਦਲਾਂ ਨੂੰ ਮੰਜ਼ੂਰੀ ਮਿਲ ਜਾਂਦੀ ਹੈ ਤਾਂ ਇਹ ਬਹੁਤ ਹੈਰਾਨ ਕਰਨ ਵਾਲੀ ਗੱਲ ਹੋਵੇਗੀ, ਕਿਉਂਕਿ ਗੇਂਦ 'ਤੇ ਰੇਗਮਾਰ ਰਗੜਣ ਦੀ ਕੋਸ਼ਿਸ਼ ਵਿਚ ਸਟੀਵ ਸਮਿਥ ਅਤੇ ਡੇਵਿਡ ਵਾਰਨਰ ਨੂੰ 2018 ਵਿਚ ਇਕ ਸਾਲ ਦੀ ਪਾਬੰਦੀ ਝੱਲਣੀ ਪਈ ਸੀ।


author

Ranjit

Content Editor

Related News