ਕੋਪਾ ਅਮਰੀਕਾ : ਆਤਮਵਿਸ਼ਵਾਸ ਨਾਲ ਬ੍ਰਾਜ਼ੀਲ ਦਾ ਸਾਹਮਣਾ ਸੈਮੀਫਾਈਨਲ ’ਚ ਪੇਰੂ ਨਾਲ

Tuesday, Jul 06, 2021 - 01:19 AM (IST)

ਰੀਓ ਡੀ ਜੇਨੇਰੀਓ–  ਬ੍ਰਾਜ਼ੀਲ ਦੇ ਕਈ ਖਿਡਾਰੀ ਕੋਰੋਨਾ ਮਹਾਮਾਰੀ ਦੇ ਕਾਰਨ ਕੋਪਾ ਅਮਰੀਕਾ ਖੇਡਣਾ ਵੀ ਨਹੀਂ ਚਾਹੁੰਦੇ ਸਨ ਪਰ ਟੂਰਨਾਮੈਂਟ ਵਿਚ ਅਜੇਤੂ ਮੁਹਿੰਮ ਦੇ ਨਾਲ ਮੇਜ਼ਬਾਨ ਟੀਮ ਸੈਮੀਫਾਈਨਲ ਵਿਚ ਪਹੁੰਚ ਗਈ ਹੈ, ਜਿੱਥੇ ਉਸਦਾ ਸਾਹਮਣਾ ਪੇਰੂ ਨਾਲ ਹੋਵੇਗਾ। ਪੇਰੂ ਵਿਰੁੱਧ ਸੈਮੀਫਾਈਨਲ ਵਿਚ ਬ੍ਰਾਜ਼ੀਲ ਦਾ ਪੱਲੜਾ ਭਾਰੀ ਹੋਵੇਗਾ ਕਿਉਂਕਿ ਇਸ ਟੀਮ ਨੂੰ ਦੋ ਹਫਤੇ ਪਹਿਲਾਂ ਉਸ ਨੇ ਗਰੁੱਪ ਗੇੜ ਵਿਚ 4-0 ਨਾਲ ਹਰਾਇਆ ਸੀ। ਇਸ ਮੈਚ ਵਿਚ ਜੇਤੂ ਟੀਮ ਦਾ ਸਾਹਮਣਾ ਸ਼ਨੀਵਾਰ ਨੂੰ ਇਤਿਹਾਸਕ ਮਾਰਾਕਾਨਾ ਸਟੇਡੀਅਮ ਵਿਚ ਹੋਣ ਵਾਲੇ ਫਾਈਨਲ ਵਿਚ ਅਰਜਨਟੀਨਾ ਜਾਂ ਕੋਲੰਬੀਆ ਨਾਲ ਹੋਵੇਗਾ।

 

ਇਹ ਖ਼ਬਰ ਪੜ੍ਹੋ- WIW v PAKW : ਸਟੇਫਨੀ ਨੇ ਰਚਿਆ ਇਤਿਹਾਸ, ਟੀ20 'ਚ ਹਾਸਲ ਕੀਤੀ ਇਹ ਉਪਲੱਬਧੀ


ਬ੍ਰਾਜ਼ੀਲ ਦੇ ਮਿਡਫੀਲਡਰ ਫ੍ਰੇਡ ਨੇ ਇਕ ਪ੍ਰੈੱਸ ਕਾਨਫਰੰਸ ਵਿਚ ਕਿਹਾ,‘‘ਇਹ ਸੁਭਾਵਿਕ ਹੈ ਕਿ ਆਪਣੀ ਧਰਤੀ ’ਤੇ ਸਾਡੀ ਪਸੰਦੀਦਾ ਟੀਮ ਹੈ ਪਰ ਸਾਨੂੰ ਉਸਦੇ ਅਨੁਸਾਰ ਖੇਡਣਾ ਹੀ ਪਵੇਗਾ।’’ ਉਸ ਨੇ ਕਿਹਾ,‘‘ਚਿਲੀ ਵਿਰੁੱਧ ਕੁਆਰਟਰ ਫਾਈਨਲ ਮੁਸ਼ਕਿਲ ਸੀ ਪਰ ਅਗਲਾ ਮੈਚ ਹੋਰ ਵੀ ਮੁਸ਼ਕਿਲ ਹੋਵੇਗਾ। ਪੇਰੂ ਆਪਣਾ ਸਰਵਸ੍ਰੇਸ਼ਠ ਪ੍ਰਦਰਸ਼ਨ ਕਰਨ ਦੀ ਕੋਸ਼ਿਸ਼ ਕਰੇਗਾ।’’

ਇਹ ਖ਼ਬਰ ਪੜ੍ਹੋ- ਲਾਹਿੜੀ ਆਖਰੀ ਦੌਰ 'ਚ 68 ਦੇ ਸਕੋਰ ਨਾਲ ਸਾਂਝੇਤੌਰ 'ਤੇ 52ਵੇਂ ਸਥਾਨ 'ਤੇ ਰਹੇ


ਬ੍ਰਾਜ਼ੀਲ ਤੇ ਪੇਰੂ ਵਿਚਾਲੇ 2019 ਕੋਪਾ ਅਮਰੀਕਾ ਫਾਈਨਲ ਖੇਡਿਆ ਗਿਆ ਸੀ, ਜਿਸ ਵਿਚ 70,000 ਦਰਸ਼ਕਾਂ ਦੇ ਸਾਹਮਣੇ ਬ੍ਰਾਜ਼ੀਲ 3-1 ਨਾਲ ਜਿੱਤਿਆ ਸੀ। ਕੋਰੋਨਾ ਮਹਾਮਾਰੀ ਦੇ ਕਾਰਨ ਇਸ ਵਾਰ ਹਾਲਾਂਕਿ ਮੈਦਾਨ ’ਤੇ ਦਰਸ਼ਕ ਨਹੀਂ ਹੋਣਗੇ। ਬ੍ਰਾਜ਼ੀਲ ਦੇ ਪ੍ਰਮੁੱਖ ਖਿਡਾਰੀ ਗੈਬ੍ਰੀਏਲ ਜੀਸਸ ਤੇ ਪੇਰੂ ਦੇ ਆਂਦ੍ਰੇ ਕਾਰਿਲੋ ਇਸ ਮੈਚ ਵਿਚ ਨਹੀਂ ਖੇਡ ਸਕਣਗੇ। ਦੋਵਾਂ ਨੂੰ ਪਿਛਲੇ ਮੈਚ ਵਿਚ ਰੈੱਡ ਕਾਰਡ ਮਿਲਿਆ ਸੀ। ਬ੍ਰਾਜ਼ੀਲ ਲਈ 2019 ਕੋਪਾ ਅਮਰੀਕਾ ਵਿਚ ਸਭ ਤੋਂ ਵੱਧ ਗੋਲ ਕਰਨ ਵਾਲਾ ਐਵਰਟਨ ਖੇਡੇਗਾ। ਪਿਛਲੇ ਮੈਚ ਵਿਚ ਦੂਜੇ ਹਾਫ ਵਿਚ 10 ਖਿਡਾਰੀਆਂ ਤਕ ਸਿਮਟੀ ਬ੍ਰਾਜ਼ੀਲ ਟੀਮ ਨੇ ਬਹੁਤ ਹੀ ਮੁਸ਼ਕਿਲ ਨਾਲ ਜਿੱਤ ਦਰਜ ਕੀਤੀ ਸੀ। ਉੱਥੇ ਹੀ, ਪੇਰੂ ਨੇ ਪੈਨਲਟੀ ਸ਼ੂਟਆਊਟ ਵਿਚ ਪੈਰਾਗਵੇ ਨੂੰ ਹਰਾਇਆ ਸੀ। ਪੇਰੂ ਦੇ ਕੋਚ ਰਿਕਾਰਡੋ ਗਾਰੇਸਾ ਨੇ ਕਿਹਾ,‘‘ਸਾਡੇ ਕੋਲ ਉਨ੍ਹਾਂ ਸਾਰੀਆਂ ਗਲਤੀਆਂ ਨੂੰ ਸੁਧਾਰਨ ਦਾ ਮੌਕਾ ਹੈ, ਜਿਹੜੀਆਂ ਅਸੀਂ ਪਿਛਲੇ ਗੇੜ ਦੇ ਮੈਚ ਵਿਚ ਕੀਤੀ ਸਨ। ਬ੍ਰਾਜ਼ੀਲ ਬਹੁਤ ਮਜ਼ਬੂਤ ਟੀਮ ਹੈ ਪਰ ਸਾਡੇ ਪ੍ਰਦਰਸ਼ਨ ਵਿਚ ਸੁਧਾਰ ਆਇਆ ਹੈ।’’

ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।


Gurdeep Singh

Content Editor

Related News