ਕੋਪਾ ਅਮਰੀਕਾ : ਕੋਲੰਬੀਆ ਨੇ ਅਰਜਨਟੀਨਾ ਨੂੰ ਹਰਾਇਆ
Monday, Jun 17, 2019 - 03:21 AM (IST)

ਸਾਲਵਾਡੋਰ — ਰੋਜਰ ਮਾਰਟੀਨੇਜ ਤੇ ਡੁਵਾਨ ਜਪਾਟਾ ਦੇ ਗੋਲਾਂ ਦੀ ਬਦੌਲਤ ਕੋਪਾ ਅਮਰੀਕਾ ਫੁੱਟਬਾਲ ਟੂਰਨਾਮੈਂਟ ਵਿਚ ਕੋਲੰਬੀਆ ਨੇ ਅਰਜਨਟੀਨਾ ਨੂੰ 2-0 ਨਾਲ ਹਰਾ ਦਿੱਤਾ। ਇਸ ਹਾਰ ਨਾਲ ਆਪਣੀ ਰਾਸ਼ਟਰੀ ਟੀਮ ਅਰਜਨਟੀਨਾ ਨਾਲ ਪਹਿਲਾ ਅੰਤਰਰਾਸ਼ਟਰੀ ਖ਼ਿਤਾਬ ਜਿੱਤਣ ਦੀਆਂ ਲਿਓਨ ਮੈਸੀ ਦੀਆਂ ਉਮੀਦਾਂ ਨੂੰ ਝਟਕਾ ਲੱਗਾ ਹੈ। ਗਰੁੱਪ-ਬੀ ਵਿਚ ਖੇਡੇ ਇਸ ਮੁਕਾਬਲੇ ਵਿਚ ਮਾਰਟੀਨੇਜ ਨੇ ਖੇਡ ਦੇ 72ਵੇਂ ਮਿੰਟ ਵਿਚ ਗੋਲ ਕਰ ਕੇ ਕੋਲੰਬੀਆ ਨੂੰ ਸ਼ੁਰੂਆਤੀ ਬੜ੍ਹਤ ਦਿਵਾਈ। ਇਸ ਤੋਂ ਬਾਅਦ ਅਰਜਨਟੀਨਾ ਦੇ ਦਬਦਬੇ ਵਾਲੇ ਦੂਜੇ ਅੱਧ ਵਿਚ ਤੈਅ ਸਮੇਂ ਤੋਂ ਤਿੰਨ ਮਿੰਟ ਪਹਿਲਾਂ ਜਪਾਟਾ ਨੇ ਗੋਲ ਕਰਕੇ ਕੋਲੰਬੀਆ ਦੀ ਜਿੱਤ ਯਕੀਨੀ ਬਣਾ ਦਿੱਤੀ।